ਸ਼ਿਵ ਸ਼ੰਕਰ ਯੂਥ ਸੇਵਾ ਦਲ ਨੇ ਗਊਵੰਸ਼ ਨੂੰ ਲਗਵਾਏ ਟੀਕੇ
ਸਮਾਣਾ, 20 ਸਤੰਬਰ (ਪ੍ਰੀਤਮ ਸਿੰਘ ਨਾਗੀ)-ਅੱਜ ਸ਼ਿਵ ਸ਼ੰਕਰ ਯੂਥ ਸੇਵਾ ਦਲ ਵਲੋਂ ਸਥਾਨਕ ਰਾਮ ਆਸ਼ਰਮ ਵਿਖੇ ਬਿਮਾਰ ਗਊਵੰਸ਼ ਦੇ ਟੀਕੇ ਲਗਵਾਏ ਗਏ ਅਤੇ ਨਾਲ ਹੀ ਜ਼ਖ਼ਮਾਂ ’ਤੇ ਦਵਾਈ ਤੇ ਸਪਰੇਅ ਵੀ ਕਾਰਵਾਈ ਗਈ। ਇਸ ਮੌਕੇ ਸ਼ਿਵ ਸ਼ੰਕਰ ਯੂਥ ਸੇਵਾ ਦਲ ਦੇ ਪ੍ਰਧਾਨ ਰਮਨ ਮਹਿੰਦਰਾ ਨੇ ਦੱਸਿਆ ਕਿ ਪਸ਼ੂਆਂ ਦੇ ਸਰਕਾਰੀ ਡਾ.
ਸਮਾਣਾ, 20 ਸਤੰਬਰ (ਪ੍ਰੀਤਮ ਸਿੰਘ ਨਾਗੀ)-ਅੱਜ ਸ਼ਿਵ ਸ਼ੰਕਰ ਯੂਥ ਸੇਵਾ ਦਲ ਵਲੋਂ ਸਥਾਨਕ ਰਾਮ ਆਸ਼ਰਮ ਵਿਖੇ ਬਿਮਾਰ ਗਊਵੰਸ਼ ਦੇ ਟੀਕੇ ਲਗਵਾਏ ਗਏ ਅਤੇ ਨਾਲ ਹੀ ਜ਼ਖ਼ਮਾਂ ’ਤੇ ਦਵਾਈ ਤੇ ਸਪਰੇਅ ਵੀ ਕਾਰਵਾਈ ਗਈ। ਇਸ ਮੌਕੇ ਸ਼ਿਵ ਸ਼ੰਕਰ ਯੂਥ ਸੇਵਾ ਦਲ ਦੇ ਪ੍ਰਧਾਨ ਰਮਨ ਮਹਿੰਦਰਾ ਨੇ ਦੱਸਿਆ ਕਿ ਪਸ਼ੂਆਂ ਦੇ ਸਰਕਾਰੀ ਡਾ. ਗੁਰਬਖਸ਼ ਸਿੰਘ ਨੇ 30 ਗਊਵੰਸ਼ ਤੇ ਲੈਂਪਿਸਕਿਨ ਦੀ ਬੀਮਾਰੀ ਦੀ ਰੋਕਥਾਮ ਲਈ ਟੀਕੇ ਲਾਏ ਗਏ। ਡਾ. ਗੁਰਬਖਸ਼ ਨੇ ਦੱਸਿਆ ਕਿ ਇਸ ਬੀਮਾਰੀ ਨਾਲ ਗਊਵੰਸ਼ ਨੂੰ ਬੁਖ਼ਾਰ ਦੇ ਨਾਲ-ਨਾਲ ਸਰੀਰ ’ਤੇ ਦਾਣੇ ਹੋ ਜਾਂਦੇ ਹਨ। ਇਸ ਮੌਕੇ ਸ਼ਿਵ ਸ਼ੰਕਰ ਯੂਥ ਸੇਵਾ ਦਲ ਦੇ ਸਕੱਤਰ ਕਮਲ ਸ਼ਰਮਾ, ਰਣਜੀਤ ਰਾਣਾ, ਰਾਹੁਲ ਗਰਗ ਰੋਕੀ, ਮਨੋਜ ਰਹੇਜਾ, ਸਨੀ ਥਰੇਜਾ ਆਦਿ ਮੌਜੂਦ ਸਨ।