ਖਨੌੜਾ ਵਿਖੇ ਬਾਬਾ ਸ੍ਰੀ ਚੰਦ ਜੀ ਦਾ 532ਵਾਂ ਜਨਮ ਦਿਹਾੜਾ ਮਨਾਇਆ
ਭਾਦਸੋਂ, 20 ਸਤੰਬਰ (ਗੁਰਬਖਸ਼ ਸਿੰਘ ਵੜੈਚ )-ਡੇਰਾ ਬਾਬਾ ਖਿਆਲੀ ਦਾਸ ਖਨੌੜਾ ਵਿਖੇ ਮਹੰਤ ਹਰਵਿੰਦਰ ਸਿੰਘ ਖਨੌੜਾ ਦੀ ਅਗਵਾਈ ਵਿਚ ਬਾਬਾ ਸ੍ਰੀ ਚੰਦ ਜੀ ਦਾ 532ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਗਿਆ । ਇਸ ਸਮਾਗਮ ਚ ਭਾਈ ਅਵਿਨਾਸੀ ਸਿੰਘ ਦੇ ਰਾਗੀ ਜਥੇ ਵਲੋਂ ਕੀਰਤਨ ਵਿਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਭਾਦਸੋਂ, 20 ਸਤੰਬਰ (ਗੁਰਬਖਸ਼ ਸਿੰਘ ਵੜੈਚ )-ਡੇਰਾ ਬਾਬਾ ਖਿਆਲੀ ਦਾਸ ਖਨੌੜਾ ਵਿਖੇ ਮਹੰਤ ਹਰਵਿੰਦਰ ਸਿੰਘ ਖਨੌੜਾ ਦੀ ਅਗਵਾਈ ਵਿਚ ਬਾਬਾ ਸ੍ਰੀ ਚੰਦ ਜੀ ਦਾ 532ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ।ਇਸ ਸਮਾਗਮ ਚ ਭਾਈ ਅਵਿਨਾਸੀ ਸਿੰਘ ਦੇ ਰਾਗੀ ਜਥੇ ਵਲੋਂ ਕੀਰਤਨ ਵਿਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸਮਾਗਮ ’ਚ ਡਾ. ਧਰਮਵੀਰ ਗਾਂਧੀ ਲੋਕ ਸਭਾ ਮੈਂਬਰ ਪਟਿਆਲਾ, ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ, ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਹਲੀ, ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸ਼ਮੂਲੀਅਤ ਕਰਦਿਆਂ ਕਿਹਾ ਕਿ ਬਾਬਾ ਸ੍ਰੀ ਚੰਦ ਦੀਆ ਸਿੱਖਿਆਂਵਾ ਤੋਂ ਸੇਧ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਰਾਜਨੀਤੀ ਦੇ ਨਾਲ-ਨਾਲ ਖਨੌੜਾ ਪਰਿਵਾਰ ਵਲੋਂ ਸਮਾਜਿਕ ਸੇਵੀ, ਧਾਰਮਿਕ ਕਾਰਜਾਂ ਵਿਚ ਵਧ ਚੜ ਕੇ ਯੋਗਦਾਨ ਪਾਇਆ ਜਾਂਦਾ ਸ਼ਲਾਘਾਯੋਗ ਹੈ। ਇਸ ਮੌਕੇ ਸਰਪੰਚ ਡਾ. ਗੁਰਦੀਪ ਕੌਰ ਖਨੌੜਾ, ਪਰਮਿੰਦਰ ਸਿੰਘ ਲਵਲੀ ਖਨੌੜਾ, ਜਸਵਿੰਦਰ ਸਿੰਘ ਜੱਜੀ ਚੈਹਿਲ, ਐਡਵੋਕੇਟ ਯਸ਼ਪ੍ਰੀਤ ਸਿੰਘ ਭੰਦੋਹਲ, ਰਜਿੰਦਰ ਸਿੰਘ ਸਰਾਓ ਚੀਫ ਇੰਜੀਨੀਅਰ , ਕੁੰਵਰਪ੍ਰਤਾਪ ਸਿੰਘ ਖਨੌੜਾ ਜ਼ਿਲ੍ਹਾ ਪਰਿਸ਼ਦ ਮੈਂਬਰ, ਜੈਦੀਪ ਸਿੰਘ ਗੁਰਨਾ, ਕੁਲਵੰਤ ਸਿੰਘ ਨਾਰੀਕੇ, ਭਗਵੰਤ ਸਿੰਘ ਮਣਕੂ, ਗੁਰਪ੍ਰੀਤ ਸਿੰਘ ਜਾਤੀਵਾਲ ਬਲਾਕ ਸੰਮਤੀ ਮੈਂਬਰ, ਰਵਿੰਦਰ ਸਿੰਘ ਮੂੰਗੋ, ਅਬਜਿੰਦਰ ਸਿੰਘ ਜੋਗੀ ਗਰੇਵਾਲ, ਬਲਵਿੰਦਰ ਸਿੰਘ ਮਾਨ, ਦਰਸ਼ਨ ਸਿੰਘ ਧਾਰਨੀ, ਹਰਦੀਪ ਸਿੰਘ ਘੁੱਲਾ, ਬਬਲਾ ਪਾਲੀਆ, ਸੰਤੋਖ ਸਿੰਘ ਬੁੱਗਾ, ਲਾਭ ਸਿੰਘ ਨਿਰਵਾਲ, ਗੁਰਵਿੰਦਰ ਸਿੰਘ ਪਨੈਚ, ਕਰਮਜੀਤ ਸਿੰਘ ਫਰੀਦਪੁਰ, ਹਰਪ੍ਰੀਤ ਸਿੰਘ ਬਿਸ਼ਨਗੜ੍ਹ, ਅਮਿਤ ਕੋਹਲੀ, ਗੋਪਾਲ ਖਨੌੜਾ, ਗੁਰਮੀਤ ਸਿੰਘ, ਜਤਿੰਦਰ ਸਿੰਘ ਸਿੱਧੂ, ਕਰਮਜੀਤ ਸਿੰਘ ਬੱਬੂ, ਪ੍ਰਭਜੋਤ ਸਿੰਘ, ਸੁਖਵੀਰ ਪੰਧੇਰ, ਦਰਸ਼ਨ ਸਿੰਘ ਡਾਕਟਰ, ਸੁਖਜੀਵਨ ਭੋਲਾ, ਜਸਪ੍ਰੀਤ ਸਿੰਘ ਜੱਗੀ ਪੰਧੇਰ, ਜਰਨੈਲ ਸਿੰਘ ਝੰਬਾਲੀ, ਹਾਕਮ ਸਿੰਘ, ਅਮਰੀਕ ਸਿੰਘ, ਗੁਰਮੀਤ ਸਿੰਘ ਹਾਜ਼ਰ ਸਨ।