ਕਾਠਗੜ੍ਹ ਵਿਖੇ ਬਾਬਾ ਸ੍ਰੀਚੰਦ ਦੀ ਯਾਦ ’ਚ ਸਾਲਾਨਾ ਸਮਾਗਮ
ਭੁੱਨਰਹੇੜੀ, 20 ਸਤੰਬਰ (ਧਨਵੰਤ ਸਿੰਘ)-ਡੇਰਾ ਬਾਬਾ ਦੁਧਾਧਾਰੀ ਟਿੱਲਾ ਪਿੰਡ ਕਾਠਗੜ੍ਹ ’ਚ ਬਾਬਾ ਸ੍ਰੀ ਚੰਦ ਦੀ ਯਾਦ ਵਿਚ ਸਾਲਾਨਾ ਧਾਰਮਿਕ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸਮਾਗਮ ਵਿਚ ਵੱਡੀ ਗਿਣਤੀ ਵਿਚ ਸੰਗਤ ਨੇ ਸ਼ਰਧਾ ਭਾਵਨਾ ਨਾਲ ਹਾਜ਼ਰੀ ਭਰਦਿਆਂ ਬਾਬਾ ਸ੍ਰੀ ਚੰਦ ਨੂੰ ਨਮਨ ਕੀਤਾ।
ਭੁੱਨਰਹੇੜੀ, 20 ਸਤੰਬਰ (ਧਨਵੰਤ ਸਿੰਘ)-ਡੇਰਾ ਬਾਬਾ ਦੁਧਾਧਾਰੀ ਟਿੱਲਾ ਪਿੰਡ ਕਾਠਗੜ੍ਹ ’ਚ ਬਾਬਾ ਸ੍ਰੀ ਚੰਦ ਦੀ ਯਾਦ ਵਿਚ ਸਾਲਾਨਾ ਧਾਰਮਿਕ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸਮਾਗਮ ਵਿਚ ਵੱਡੀ ਗਿਣਤੀ ਵਿਚ ਸੰਗਤ ਨੇ ਸ਼ਰਧਾ ਭਾਵਨਾ ਨਾਲ ਹਾਜ਼ਰੀ ਭਰਦਿਆਂ ਬਾਬਾ ਸ੍ਰੀ ਚੰਦ ਨੂੰ ਨਮਨ ਕੀਤਾ। ਇਸ ਮੌਕੇ ਇੰਪਰੂਵਮੈਂਟ ਟਰੱਸਟ ਪਟਿਆਲਾ ਦੇ ਸਾਬਕਾ ਚੇਅਰਮੈਨ ਨਿਰਮਲ ਸਿੰਘ ਭੱਟੀਆਂ ਨੇ ਕਿਹਾ ਕਿ ਪੰਜਾਬ ਦੀ ਧਰਤੀ ਨੂੰ ਇਹ ਮਾਣ ਹਾਸਲ ਹੈ ਕਿ ਇੱਥੇ ਸਮੇਂ-ਸਮੇਂ ’ਤੇ ਪੀਰਾਂ-ਫਕੀਰਾਂ, ਗੁਰੂਆਂ ਅਤੇ ਸੰਤਾਂ ਨੇ ਮਨੁੱਖਤਾ ਨੂੰ ਸਹੀ ਜੀਵਨ ਜਿਊਣ ਦਾ ਰਾਹ ਦਿਖਾਇਆ। ਉਨ੍ਹਾਂ ਕਿਹਾ ਕਿ ਸਾਰੇ ਧਰਮ ਸਤਿਕਾਰ ਦੇ ਯੋਗ ਹਨ। ਮਨੁੱਖਤਾਂ ਨੂੰ ਆਪਸੀ ਪਿਆਰ, ਭਾਈਚਾਰੇ, ਸਦਭਾਵਨਾ ਅਤੇ ਮਿਲਵਰਤਣ ਦਾ ਸੰਦੇਸ਼ ਮਿਲਦਾ ਹੈ। ਇਸ ਸਮਾਗਮ ਸੰਬੰਧੀ ਡੇਰਾ ਪ੍ਰਬੰਧਕਾਂ ਵਲੋਂ ਸੰਗਤ ਦੇ ਸਹਿਯੋਗ ਨਾਲ ਸੁਚੱਜੇ ਪ੍ਰਬੰਧ ਕੀਤੇ ਗਏ। ਸੇਵਾਦਾਰਾਂ ਨੇ ਪੂਰੀ ਸ਼ਰਧਾ ਨਾਲ ਸੇਵਾ ਨਿਭਾਈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਲਾਕੇ ਤੋਂ ਇਲਾਵਾ ਦੂਰ-ਦੁਰਾਡੇ ਤੋਂ ਸੰਗਤ ਨੇ ਪਹੁੰਚ ਕੇ ਸਮਾਗਮ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਡੇਰਾ ਬਾਬਾ ਦੁਧਾਧਾਰੀ ਟਿੱਲਾ ਬਾਬਾ ਸ੍ਰੀ ਚੰਦ ਕਾਠਗੜ੍ਹ ਦੇ ਗੱਦੀਨਸ਼ੀਨ ਮਹੰਤ ਬਾਬਾ ਸ਼ੀਤਲ ਦਾਸ ਜੀ ਨੇ ਸੰਗਤ ਦਾ ਸਵਾਗਤ ਕਰਦਿਆਂ ਸਮਾਗਮ ਵਿਚ ਸਹਿਯੋਗ ਦੇਣ ਵਾਲੇ ਸਮੂਹ ਸੇਵਾਦਾਰਾਂ, ਸੰਗਤ ਅਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਮਾਜ ਸਮਾਜਿਕ ਸਾਂਝ ਦੀ ਕੜੀ ਹੁੰਦੇ ਹਨ। ਇਸ ਸਮਾਗਮ ਦੌਰਾਨ ਕਾਠਗੜ ਤੋ ਇਲਾਵਾ ਸ੍ਰੀ ਨਗਰ, ਖਾਕਟਾਂ, ਸੁਰਕੜਾ ਫਾਰਮ ਦੀ ਸੰਗਤ ਨੇ ਉਤਸਾਹ ਨਾਲ ਸੇਵਾ ਕੀਤੀ। ਸਮਾਜ ਸੈਵੀ ਅਮਰਜੀਤ ਸਿੰਘ ਜਾਗਦੇ ਰਹੋ, ਗੁਰਮੀਤ ਬਾਵਾ ਸਲੇਮਪੁਰ, ਹਰਲਾਲ ਸਿੰਘ ਸਾਬਕਾ ਸਰਪੰਚ ਕਾਠਗੜ੍ਹ, ਰਾਮਕਿਸ਼ਨ ਸਾਬਕਾ ਸਰਪੰਚ ਮਹਿਮੂਦਪੁਰ, ਸਤਵਿੰਦਰ ਸਿੰਘ ਸ਼ੈਲੀ ਸਾਬਕਾ ਸਰਪੰਚ ਭਾਂਖਰ, ਤੇਜਿੰਦਰ ਸਿੰਘ ਲਾਡਾ ਭਾਂਖਰ, ਕੁਲਦੀਪ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ ਸਨੌਰ, ਭਗਵੰਤ ਸਿੰਘ, ਬਹਾਦਰ ਸਿੰਘ ਰਾਮ ਵਾਲੀਆਂ ਸਨੌਰ, ਸੁਨੀਲ ਕਾਠਗੜ੍ਹ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।