21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਨਸ਼ਿਆਂ ਦੀ ਸਮੱਸਿਆ ਕਿਸੇ ਇਕ ਸ਼ਹਿਰ ਜਾਂ ਇਲਾਕੇ ਦੀ ਨਹੀਂ-ਪਰਮਿੰਦਰ ਸਿੰਘ ਬਰਾੜ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਜ਼ਰੂਰਤ

ਅਮਲੋਹ, 20 ਸਤੰਬਰ (ਅੰਮ੍ਰਿਤ ਸਿੰਘ ਸ਼ੇਰਗਿੱਲ, ਕੇਵਲ ਸਿੰਘ)-ਨਸ਼ਿਆਂ ਦੀ ਸਮੱਸਿਆ ਕਿਸੇ ਇਕ ਸ਼ਹਿਰ ਜਾਂ ਇਲਾਕੇ ਦੀ ਨਹੀਂ, ਸਗੋਂ ਪੂਰੇ ਪੰਜਾਬ ਦੀ ਗੰਭੀਰ ਸਮੱਸਿਆ ਬਣ ਚੁੱਕੀ ਹੈ ਜਿਸ ਕਾਰਨ ਨਸ਼ਾ ਮੁਕਤ ਮੁਹਿੰਮ ਨੂੰ ਸਿਰਫ਼ ਸਿਆਸੀ ਮੁਹਿੰਮ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ, ਸਗੋਂ ਇਸ ਦਾ ਸਿੱਧਾ ਸੰਬੰਧ ਪੰਜਾਬ ਦੀ ਖ਼ੁਸ਼ਹਾਲੀ ਅਤੇ ਨੌਜਵਾਨਾਂ ਦੇ ਭਵਿੱਖ ਨਾਲ ਹੈ। ਇਹ ਵਿਚਾਰ ਪਰਮਿੰਦਰ ਸਿੰਘ ਬਰਾੜ ਭਾਜਪਾ ਦੇ ਸੂਬਾ ਜਰਨਲ ਸਕੱਤਰ ਪੰਜਾਬ ਵਲੋਂ ਇਥੇ ਪੁਰਾਣੀ ਅਨਾਜ ਮੰਡੀ ਵਿਚ ਨਸ਼ਾ ਮੁਕਤ ਪੰਜਾਬ ਯਾਤਰਾ ਦੌਰਾਨ ਇਕੱਤਰ ਹੋਏ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।

Ad Position 21
No active advertisement
ਨੇੜਲੇ ਪਿੰਡ ਮਦਨਪੁਰ ਚਲਹੇੜੀ ਵਿਖੇ ਬਾਬਾ ਬੰਤ ਸਿੰਘ ਐਕਸੀਅਨ ਪੀ.ਡਬਲਿਊ.ਡੀ. ਜਗਮੀਤ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰਦੇ ਹੋਏ। ਤਸਵੀਰ : ਰਣਜੀਤ ਸਿੰਘ 21-09-2026
ਅਮਲੋਹ, 20 ਸਤੰਬਰ (ਅੰਮ੍ਰਿਤ ਸਿੰਘ ਸ਼ੇਰਗਿੱਲ, ਕੇਵਲ ਸਿੰਘ)-ਨਸ਼ਿਆਂ ਦੀ ਸਮੱਸਿਆ ਕਿਸੇ ਇਕ ਸ਼ਹਿਰ ਜਾਂ ਇਲਾਕੇ ਦੀ ਨਹੀਂ, ਸਗੋਂ ਪੂਰੇ ਪੰਜਾਬ ਦੀ ਗੰਭੀਰ ਸਮੱਸਿਆ ਬਣ ਚੁੱਕੀ ਹੈ ਜਿਸ ਕਾਰਨ ਨਸ਼ਾ ਮੁਕਤ ਮੁਹਿੰਮ ਨੂੰ ਸਿਰਫ਼ ਸਿਆਸੀ ਮੁਹਿੰਮ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ, ਸਗੋਂ ਇਸ ਦਾ ਸਿੱਧਾ ਸੰਬੰਧ ਪੰਜਾਬ ਦੀ ਖ਼ੁਸ਼ਹਾਲੀ ਅਤੇ ਨੌਜਵਾਨਾਂ ਦੇ ਭਵਿੱਖ ਨਾਲ ਹੈ। ਇਹ ਵਿਚਾਰ ਪਰਮਿੰਦਰ ਸਿੰਘ ਬਰਾੜ ਭਾਜਪਾ ਦੇ ਸੂਬਾ ਜਰਨਲ ਸਕੱਤਰ ਪੰਜਾਬ ਵਲੋਂ ਇਥੇ ਪੁਰਾਣੀ ਅਨਾਜ ਮੰਡੀ ਵਿਚ ਨਸ਼ਾ ਮੁਕਤ ਪੰਜਾਬ ਯਾਤਰਾ ਦੌਰਾਨ ਇਕੱਤਰ ਹੋਏ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਰਥਿਕਤਾ ਮਜ਼ਬੂਤ ਕਰਨ, ਉਦਯੋਗ ਤੇ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਅਤੇ ‘ਮੇਕ ਇਨ ਇੰਡੀਆ’ ਤਹਿਤ ਪੰਜਾਬ ਵਿਚ ਨਵੇਂ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਨਾਲ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਮਜ਼ਬੂਤ ਮਾਹੌਲ ਬਣ ਸਕਦਾ ਹੈ। ਉਨ੍ਹਾਂ ਉੱਤਰ ਪ੍ਰਦੇਸ਼ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਯੂ. ਪੀ. ਦੀ ਤਰ੍ਹਾਂ ਪੰਜਾਬ ਵਿਚ ਵੀ ਕਾਨੂੰਨ ਦਾ ਰਾਜ ਕਾਇਮ ਕਰਨ ਲਈ ਅਪਰਾਧੀਆਂ ਤੇ ਗੈਂਗਸਟਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਨਾਲ ਪੁਲਿਸ ਨੂੰ ਵੀ ਸਮਰੱਥ ਬਣਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਖ਼ਿਲਾਫ਼ ਲੜਾਈ ਨੂੰ ਵੀ ਕਾਨੂੰਨੀ ਕਾਰਵਾਈ ਦੇ ਨਾਲ ਆਰਥਿਕ ਅਤੇ ਸਮਾਜਿਕ ਪੱਧਰ ’ਤੇ ਅੱਗੇ ਵਧਾਉਣ ਦੀ ਲੋੜ ਹੈ। ਦਿੱਲੀ ਦੇ ਵਿਧਾਇਕ ਅਰਵਿੰਦਰ ਸਿੰਘ ਲਵਲੀ ਨੇ ‘ਆਪ’ ਸਰਕਾਰ ਸਮੇਂ ਦਿੱਲੀ ਦੇ ਕਥਿਤ ‘ਮਾਡਲ’ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਦਿੱਲੀ ਵਿਚ ਸਿੱਖਿਆ ਦੇ ਖੇਤਰ ਵਿਚ ਵੱਡੇ ਸੁਧਾਰਾਂ ਦੇ ਦਾਅਵੇ ਕੀਤੇ ਜਾਂਦੇ ਰਹੇ ਹਨ, ਪਰ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ 13 ਲੱਖ ਤੋਂ ਘੱਟ ਕੇ ਕਰੀਬ 11 ਲੱਖ ਰਹਿ ਗਈ ਸੀ। ਉਨ੍ਹਾਂ ਦਿੱਲੀ ਦੀ ਜਨਤਕ ਆਵਾਜਾਈ ਤੇ ਪ੍ਰਦੂਸ਼ਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰੀ ਬੱਸਾਂ ਦੀ ਗਿਣਤੀ ਵਿਚ ਕਮੀ ਕਾਰਨ ਟ੍ਰੈਫ਼ਿਕ ਤੇ ਪ੍ਰਦੂਸ਼ਣ ਦੀ ਸਮੱਸਿਆ ਵੀ ‘ਆਪ’ ਸਰਕਾਰ ਸਮੇ ਵਧੀ। ਲਵਲੀ ਨੇ ਦਿੱਲੀ ਦੀ ਸ਼ਰਾਬ ਨੀਤੀ ਨੂੰ ਲੈ ਕੇ ਵੀ ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਿਹੜੇ ਲੋਕ ਅੱਜ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਗੱਲ ਕਰ ਰਹੇ ਹਨ, ਉਨ੍ਹਾਂ ਨੂੰ ਪਹਿਲਾਂ ਦਿੱਲੀ ਵਿਚ ਆਪਣੀ ਸਰਕਾਰ ਦੇ ਕਾਰਜਕਾਲ ਦਾ ਹਿਸਾਬ ਦੇਣ ਚਾਹੀਦਾ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਨਾਲ ਨੌਜਵਾਨਾਂ ਲਈ ਰੋਜ਼ਗਾਰ ਤੇ ਕਾਰੋਬਾਰ ਦੇ ਮੌਕੇ ਪੈਦਾ ਕਰਨਾ ਵੀ ਜ਼ਰੂਰੀ ਹੈ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਇੰਚਾਰਜ ਕੇ. ਡੀ. ਭੰਡਾਰੀ, ਭਾਜਪਾ ਦੇ ਸੀਨੀਅਰ ਆਗੂ ਜਗਦੀਪ ਸਿੰਘ ਚੀਮਾ ਤੇ ਪ੍ਰਦੀਪ ਕੁਮਾਰ ਗਰਗ, ਕੰਵਰਵੀਰ ਸਿੰਘ ਟੌਹੜਾ, ਡਾ. ਰਘਬੀਰ ਸ਼ੁਕਲਾ, ਸੁਖਵਿੰਦਰ ਸਿੰਘ ਸੁੱਖੀ ਕੌਮੀ ਕਾਰਜਕਾਰਨੀ ਮੈਂਬਰ ਭਾਜਪਾ, ਜੋਗਿੰਦਰ ਸਿੰਘ ਨਰਾਇਣਗੜ੍ਹ, ਰਾਕੇਸ਼ ਕੁਮਾਰ ਬਬਲੀ, ਗੇਜਾ ਰਾਮ ਦਰਸ਼ਨ ਸਿੰਘ ਬੱਬੀ, ਵਿਨੋਦ ਮਿੱਤਲ, ਬੇਅੰਤ ਸਿੰਘ ਬੈਣਾ, ਰਾਕੇਸ਼ ਕੁਮਾਰ ਗਰਗ, ਸਤਨਾਮ ਸਿੰਘ ਚੈਹਿਲਾ, ਮਨਜੀਤ ਸਿੰਘ ਸਲਾਣਾ, ਮੈਯੰਕ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਾਰਟੀ ਆਗੂ ਤੇ ਵਰਕਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ‘ ਇਕ ਦਿਨ ਮੇਰਾ ਪਿੰਡ’ ਮੁਹਿੰਮ ਤਹਿਤ ਰਾਣਵਾਂ ਵਿਖੇ ਮੈਡੀਕਲ ਕੈਂਪ ਅਗਲੀ ਖ਼ਬਰ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਅਮਲੋਹ ਪਹੁੰਚਣ ’ਤੇ ਸਵਾਗਤ 250 ਟਰੈਕਟਰਾਂ, ਗੱਡੀਆਂ ਤੇ ਵੱਡੀ ਗਿਣਤੀ ਮੋਟਰਸਾਈਕਲਾਂ ਨਾਲ ਲ...
Ad Position 24