06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਪ੍ਰੀਤ ਨਗਰ ਦੇ ਸ੍ਰੀ ਸਿੱਧ ਬਾਬਾ ਬਾਲਕ ਨਾਥ ਮੰਦਰ ਵਿਖੇ ਮਨਾਈ ਜਨਮ ਅਸ਼ਟਮੀ

ਮੰਡੀ ਗੋਬਿੰਦਗੜ੍ਹ, 5 ਸਤੰਬਰ (ਰਾਜੇਸ਼ ਸ਼ਰਮਾ)-ਸ੍ਰੀ ਸਿੱਧ ਬਾਬਾ ਬਾਲਕ ਨਾਥ ਮੰਦਰ ਪ੍ਰੀਤ ਨਗਰ ਵਿਖੇ ਮੰਦਰ ਕਮੇਟੀ ਵਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮੰਦਰ ਵਿਚ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਪੂਰਾ ਮਾਹੌਲ ਸ੍ਰੀ ਕ੍ਰਿਸ਼ਨ ਦੀ ਭਗਤੀ ਦੇ ਰੰਗ ਵਿਚ ਰੰਗਿਆ ਨਜ਼ਰ ਆਇਆ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਮੰਡੀ ਗੋਬਿੰਦਗੜ੍ਹ, 5 ਸਤੰਬਰ (ਰਾਜੇਸ਼ ਸ਼ਰਮਾ)-ਸ੍ਰੀ ਸਿੱਧ ਬਾਬਾ ਬਾਲਕ ਨਾਥ ਮੰਦਰ ਪ੍ਰੀਤ ਨਗਰ ਵਿਖੇ ਮੰਦਰ ਕਮੇਟੀ ਵਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮੰਦਰ ਵਿਚ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਪੂਰਾ ਮਾਹੌਲ ਸ੍ਰੀ ਕ੍ਰਿਸ਼ਨ ਦੀ ਭਗਤੀ ਦੇ ਰੰਗ ਵਿਚ ਰੰਗਿਆ ਨਜ਼ਰ ਆਇਆ।ਇਸ ਸਮਾਗਮ ਦੌਰਾਨ ਵਾਰਡ ਦੀ ਕੌਂਸਲਰ ਰੇਨੂ ਸ਼ਰਮਾ ਨੇ ਪਰਿਵਾਰ ਸਮੇਤ ਮੰਦਰ ਵਿਚ ਪਹੁੰਚ ਕੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਦਰਸ਼ਨ ਕੀਤੇ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਨੀਲਮ ਭਜਨ ਮੰਡਲੀ ਵਲੋਂ ਸ੍ਰੀ ਕ੍ਰਿਸ਼ਨ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਮਨਮੋਹਕ ਭਜਨ ਪੇਸ਼ ਕੀਤੇ ਗਏ। ਭਜਨਾਂ ਦੀਆਂ ਧੁਨਾਂ ਨਾਲ ਮੰਦਰ ਦਾ ਵਾਤਾਵਰਨ ਭਗਤੀਮਈ ਹੋ ਗਿਆ ਅਤੇ ਸੰਗਤਾਂ ਨੇ ਸ਼ਰਧਾ ਨਾਲ ਭਜਨਾਂ ਦਾ ਅਨੰਦ ਮਾਣਿਆ। ਇਸ ਮੌਕੇ ਮੰਦਰ ਦੇ ਪ੍ਰਧਾਨ ਸਤੀਸ਼ ਕੁਮਾਰ ਸ਼ਰਮਾ ਸਮੇਤ ਦਇਆ ਰਾਮ ਜੀ, ਪੰਡਿਤ ਧਰਮਿੰਦਰ ਸ਼ਾਸਤਰੀ, ਡਿੰਪਲ ਸ਼ਰਮਾ, ਰੇਨੂ ਸ਼ਰਮਾ ਕੌਂਸਲਰ, ਰਾਜਿੰਦਰ ਸਿੰਗਲਾ, ਗੋਪਾਲ ਖੁੱਲਰ, ਚੰਦਰਕਾਂਤ ਮਿੱਤਲ, ਰਾਜੂ ਥੌਰ, ਸੰਜੇ ਗੁਪਤਾ, ਦੀਪਕ ਖੁੱਲਰ, ਰਵੀ ਮਿੱਤਲ, ਕਪਿਲ ਸਿੰਗਲਾ, ਪ੍ਰਥਮ, ਜਤਿਨ ਗੋਇਲ, ਪ੍ਰਸ਼ਾਂਤ ਗੁਪਤਾ, ਯਸ਼, ਨਿਤੀਸ਼ ਮਿੱਤਲ, ਦੀਪਕ ਬਾਂਸਲ, ਰਿੰਕੂ ਸ਼ਰਮਾ, ਟਿੰਕੂ ਸ਼ਰਮਾ, ਵਿਪਿਨ ਸ਼ਰਮਾ, ਰਾਜਾ ਗਰਗ, ਪ੍ਰਦੀਪ ਕੁਮਾਰ ਅਤੇ ਸੰਦੀਪ ਸਿੰਘ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਟਰਾਂਸਪੋਰਟ ਕਿੱਤੇ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਅਮਰਇੰਦਰ ਸਿੰਘ ਲਿਬੜਾ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਪ੍ਰਾਚੀਨ ਸ੍ਰੀ ਕ੍ਰਿਸ਼ਨਾ ਮੰਦਰ ‘ਨੰਦ ਕੇ ਅਨੰਦ ਭਯੋ ਜੈ ਕਨ੍ਹਈਆ ਲਾਲ ਕੀ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ
Ad Position 24