15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

‘ ਆਪ’ ਆਗੂ ਗੁਰਪ੍ਰੀਤ ਗੋਪੀ ਨੇ ਬੀ.ਡੀ.ਪੀ.ਓ. ਦਫ਼ਤਰ ’ਤੇ ਲਗਾਏ ਸਰਕਾਰੀ ਪੈਸੇ ਦੀ ਹੇਰਾਫੇਰੀ ਦੇ ਇਲਜ਼ਾਮ

ਸੰਘੋਲ, 15 ਨਵੰਬਰ (ਪਰਮਵੀਰ ਸਿੰਘ ਧਨੋਆ)-ਆਮ ਆਦਮੀ ਪਾਰਟੀ ਆਗੂ ਗੁਰਪ੍ਰੀਤ ਸਿੰਘ ਗੋਪੀ ਪਿੰਡ ਪੋਹਲੋਮਾਜਰਾ ਨੇ ਬੀ. ਡੀ.

Ad Position 21
No active advertisement
ਅਜੀਤ ਡੈਸਕ 16-11-2026
ਸੰਘੋਲ, 15 ਨਵੰਬਰ (ਪਰਮਵੀਰ ਸਿੰਘ ਧਨੋਆ)-ਆਮ ਆਦਮੀ ਪਾਰਟੀ ਆਗੂ ਗੁਰਪ੍ਰੀਤ ਸਿੰਘ ਗੋਪੀ ਪਿੰਡ ਪੋਹਲੋਮਾਜਰਾ ਨੇ ਬੀ.ਡੀ.ਪੀ.ਓ ਦਫ਼ਤਰ ਖਮਾਣੋਂ ’ਤੇ ਪਿੰਡਾਂ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ ਆਏ ਵਿੱਤ ਕਮਿਸ਼ਨ ਦੇ ਸਰਕਾਰੀ ਪੈਸੇ ਦੇ ਫ਼ੰਡਾਂ ਦੀ ਦੁਰਵਰਤੋਂ ਦੇ ਕਥਿਤ ਇਲਜ਼ਾਮ ਲਗਾਏ ਗਏ ਹਨ। ਪ੍ਰੈਸ ਕਾਨਫ਼ਰੰਸ ਦੌਰਾਨ ਗੁਰਪ੍ਰੀਤ ਸਿੰਘ ਗੋਪੀ ਵਲੋਂ ਕਸਬਾ ਸੰਘੋਲ ਅਤੇ ਖੇੜੀ ਨੌਧ ਸਿੰਘ ਵਿਖੇ ਬਣਾਈਆਂ ਗਈਆਂ ਲਾਇਬ੍ਰੇਰੀਆਂ ਦਾ ਮਸਲਾ ਉਜਾਗਰ ਕੀਤਾ ਗਿਆ। ਉਨ੍ਹਾ ਕਿਹਾ ਕਿ ਉਕਤ ਮਸਲੇ ’ਚ ਸਬੰਧਿਤ ਵਿਭਾਗ ਦੇ ਮੁਲਾਜ਼ਮਾਂ ਤੇ ਅਧਿਕਾਰੀਆਂ ਨੇ ਕਥਿਤ ਮਿਲੀਭੁਗਤ ਨਾਲ ਫ਼ੰਡਾਂ ਦੀ ਦੁਰਵਰਤੋਂ ਕੀਤੀ ਹੈ। ਲਾਗਤ ਘੱਟ, ਖ਼ਰਚ ਵੱਧ ਵਿਖਾਇਆ :- ਸੰਘੋਲ ਲਾਇਬ੍ਰੇਰੀ ਬਾਰੇ ਦਾਅਵਾ ਕੀਤਾ ਕਿ 5-6 ਲੱਖ ਰੁਪਏ ’ਚ ਤਿਆਰ ਹੋਣ ਵਾਲੀ ਇਮਾਰਤ ’ਤੇ 22 ਲੱਖ ਖਰਚਾ ਵਿਖਾਇਆ ਗਿਆ ਹੈ। ਗੱਲਬਾਤ ਮੌਕੇ ਗੁਰਪ੍ਰੀਤ ਨੇ ਹੈਰਾਨੀ ਪ੍ਰਗਟਾਈ ਕਿ ਨਿਰਮਾਣ ਕਾਰਜ ਲਈ ਨੇੜੇ (ਲੋਕਲ) ਹੀ ਮਿਲਣ ਵਾਲੀ ਸਮੱਗਰੀ ਜਿਵੇਂ ਰੇਤਾ, ਬਜਰੀ, ਸੀਮਿੰਟ, ਸ਼ਟਰਿੰਗ, ਸਰੀਆ ਆਦਿ ਖ਼ਰੀਦਣ ਦੀ ਬਜਾਏ ਸਮਾਨ ਪਾਤੜਾਂ ਸਮਾਣਾ ਦੀ ਫ਼ਰਮ ਤੋਂ ਮੰਗਵਾਇਆ ਗਿਆ ਹੈ। ਗੋਪੀ ਨੇ ਦਾਅਵਾ ਕੀਤਾ ਕਿ ਜਦੋਂ ਉਨ੍ਹਾਂ ਉਕਤ ਨਿਰਮਾਣ ਕਾਰਜ ਦੇ ਦਸਤਾਵੇਜ਼ ਹਾਸਲ ਕਰਕੇ ਆਪਣੇ ਪੱਧਰ ’ਤੇ ਜਾਂਚ ਕੀਤੀ ਤਾਂ ਲੱਖਾਂ ਦੀ ਹੇਰ-ਫੇਰੀ ਉਜਾਗਰ ਹੋਈ। ਪਾਣੀ ਦੇ ਟੈਂਕਰ ਖ਼ਰੀਦ ’ਚ ਗੜਬੜੀ : - ਇਸੇ ਤਰਾਂ ਬਲਾਕ ਖਮਾਣੋਂ ਦੇ 40-50 ਪਿੰਡਾਂ ਨੂੰ ਦਿੱਤੇ ਗਏ ਪਾਣੀ ਵਾਲੇ ਟੈਂਕਰਾਂ ਦੇ ਮੁੱਲ ਅਤੇ ਕਵਾਲਿਟੀ ’ਚ ਵੱਡੀ ਘਪਲੇਬਾਜ਼ੀ ਕੀਤੇ ਜਾਣ ਦਾ ਵੀ ਗੁਰਪ੍ਰੀਤ ਸਿੰਘ ਨੇ ਖ਼ੁਲਾਸਾ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਸਬੰਧਿਤ ਫ਼ਰਮਾਂ ਤੋਂ ਆਪਣੇ ਪੱਧਰ ’ਤੇ ਕੁਟੇਸ਼ਨਾਂ ਹਾਸਲ ਕੀਤੀਆਂ ਤਾਂ ਹਰ ਟੈਂਕਰਾਂ ਦੇ ਮੁੱਲ ’ਚ ਕਰੀਬ ਡੇਢ ਲੱਖ ਦੀ ਹੇਰਾਫੇਰੀ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਜਿਸ ਲੀਟਰ ਸਮਰੱਥਾ ਦੇ ਟੈਂਕਰਾਂ ਦਾ ਖ਼ਰਚ ਪਾਇਆ ਗਿਆ ਹੈ ਪਿੰਡਾਂ ’ਚ ਪਹੁੰਚੇ ਟੈਂਕਰ ਉਸ ਨਾਲੋਂ ਕਾਫ਼ੀ ਘੱਟ ਪਾਣੀ ਸਟੋਰ ਕਰਨ ਦੀ ਸਮਰੱਥਾ ਵਾਲੇ ਹਨ। 120 ਲੀਟਰ ਦੀ ਥਾਂ 80 ਲੀਟਰ ਵਾਲਾ ਵਾਟਰ ਕੂਲਰ :- ਗੁਰਪ੍ਰੀਤ ਗੋਪੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਵਲੋਂ ਹਾਸਲ ਕੀਤੇ ਗਏ ਦਸਤਾਵੇਜ਼ ਸਾਬਤ ਕਰਦੇ ਹਨ ਕਿ ਵਾਟਰ ਕੂਲਰਾਂ ਦੀ ਖ਼ਰੀਦ ਮੌਕੇ ਮਿਲੀਭੁਗਤ ਨਾਲ ਹੇਰਾਫੇਰੀ ਨੂੰ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਖ਼ਰੀਦੇ ਵਿਖਾਏ ਗਏ ਵਾਟਰ ਕੂਲਰ 120 ਲੀਟਰ ਦੇ ਹਨ ਜਦੋਂਕਿ ਪੜਤਾਲ ਦੌਰਾਨ ਇਹ 80 ਲੀਟਰ ਦੀ ਕਪੈਸਿਟੀ ਦੇ ਪਾਏ ਗਏ ਹਨ। ਖਮਾਣੋਂ ਸ਼ਹਿਰ ਤੋਂ ਉਸੇ ਵਰਗੇ ਵਾਟਰ ਕੂਲਰ ਦੀ ਹਾਸਲ ਕੀਤੀ ਕੁਟੇਸ਼ਨ ’ਚ ਮੁੱਲ ਲਗਭਗ 35 ਹਜ਼ਾਰ ਰੁਪਏ ਦਾ ਫਰਕ ਸਾਹਮਣੇ ਆਇਆ ਹੈ ਜਦੋਂਕਿ ਪਿੰਡਾਂ ਨੂੰ ਭੇਜੇ ਵਾਟਰ ਕੂਲਰਾਂ ਦਾ ਬਿੱਲ 74 ਹਜ਼ਾਰ ਪਾਇਆ ਗਿਆ ਹੈ। ਇਹੀ ਨਹੀਂ ਕਈਆਂ ਦੀ ਖ਼ਰੀਦ ਤਾਂ ਸੂਬੇ ਤੋਂ ਬਾਹਰ ਹਰਿਆਣੇ ਦੀ ਫ਼ਰਮ ਦੀ ਹੈ। ਗੋਪੀ ਨੇ ਦਾਅਵਾ ਕੀਤਾ ਕਿ ਉਕਤ ਫ਼ਰਮਾਂ ਦੇ ਬੋਗਸ ਬਿੱਲਾਂ ਰਾਹੀਂ ਘਪਲੇ ਨੂੰ ਅੰਜਾਮ ਦਿੱਤਾ ਗਿਆ ਹੈ। ਗੁਰਪ੍ਰੀਤ ਗੋਪੀ ਨੇ ਦਾਅਵਾ ਕੀਤਾ ਕਿ ਬੀ.ਡੀ.ਪੀ.ਓ ਦਫ਼ਤਰ ਅਧਿਕਾਰੀ/ਮੁਲਜ਼ਮਾਂ ਨੇ ਵਿਭਾਗੀ ਅਤੇ ਰਾਜਨੀਤਕ ਦਬਾਅ ਨਾਲ ਪੰਚਾਇਤਾਂ ਤੋਂ ਉਕਤ ਕਾਰਜ ਕਰਵਾਏ ਅਤੇ ਵੱਡੀਆ ਰਕਮਾਂ ਦਾ ਹੇਰ-ਫੇਰ ਕੀਤਾ ਗਿਆ ਹੈ। ਜਿਸ ਦੀ ਪੜਤਾਲ ਸਬੰਧੀ ਉਹ ਮੁੱਖ ਮੰਤਰੀ ਪੰਜਾਬ ਨੂੰ ਸ਼ਿਕਾਇਤ ਭੇਜ ਚੁੱਕੇ ਹਨ। ਇਸ ਤੋਂ ਇਲਾਵਾ ਸਬੰਧਿਤ ਜ਼ਿਲ੍ਹਾ ਅਧਿਕਾਰੀਆਂ ਨੂੰ ਵੀ ਮਿਲੇ ਹਨ ਜਿਨ੍ਹਾਂ ਵਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ। ਬੀ.ਡੀ.ਪੀ.ਓ ਨੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ : ਬੀ.ਡੀ.ਪੀ.ਓ ਖਮਾਣੋਂ ਵਨੀਤਾ ਮਿੱਤਲ ਨੇ ਸੰਪਰਕ ਕਰਨ ’ਤੇ ਗੁਰਪ੍ਰੀਤ ਸਿੰਘ ਗੋਪੀ ਵਲੋਂ ਲਗਾਏ ਜਾ ਰਹੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਤੇ ਲਾਇਬ੍ਰੇਰੀ ਨਿਰਮਾਣ ਮਸਲੇ ਬਾਰੇ ਉਨ੍ਹਾਂ ਕਿਹਾ ਕਿ ਉਕਤ ਕਾਰਜ ’ਚ ਉਨ੍ਹਾਂ ਦੇ ਵਿਭਾਗ ਦਾ ਕੋਈ ਰੋਲ ਨਹੀਂ ਹੈ। ਵਾਟਰ ਟੈਂਕਰ ਅਤੇ ਵਾਟਰ ਕੂਲਰ ਮਸਲੇ ਬਾਰੇ ਬੀ.ਡੀ.ਪੀ.ਓ. ਨੇ ਕਿਹਾ ਕਿ ਉਕਤ ਕਾਰਜ ਸਬੰਧਿਤ ਪਿੰਡਾਂ ਦੀਆਂ ਪੰਚਾਇਤਾਂ ਦੇ ਅਧਿਕਾਰ ਖੇਤਰ ਵਿਚ ਹਨ। ਪੰਚਾਇਤਾਂ ਨੇ ਮਤੇ ਭੇਜੇ ਅਤੇ ਵਿਭਾਗੀ ਨਿਯਮਾਂ ਦੀ ਪਾਲਨਾ ਉਪਰੰਤ ਕਾਰਜ ਨੇਪਰੇ ਚੜੇ੍। ਅਧਿਕਾਰੀ ਨੇ ਕਿਹਾ ਕਿ ਉਕਤ ਕਾਰਜ ’ਚ ਉਨ੍ਹਾਂ ਦਾ ਰੋਲ ਹਸਤਾਖ਼ਰ ਅਥਾਰਿਟੀ ਤੋਂ ਵੱਧ ਕੁਝ ਨਹੀਂ ਹੈ। ਉਕਤ ਕਾਰਜ ਪੰਚਾਇਤਾਂ ਦੀ ਮਰਜ਼ੀ ਅਤੇ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਮੁਕੰਮਲ ਹੋਣ ਉਪਰੰਤ ਨੇਪਰੇ ਚੜੇ੍ ਹਨ।
Ad Position 22
No active advertisement
ਪਿਛਲੀ ਖ਼ਬਰ 2027 ਦੀਆਂ ਚੋਣਾਂ ਵਿਚ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ- ਜੱਗਾ ਸਮਸ਼ਪੁਰ, ਹਰਚੰਦ... ਅਗਲੀ ਖ਼ਬਰ ਰਵਿੰਦਰ ਸਿੰਘ ਜਖਵਾਲੀ ਨੂੰ ਯੂਥ ਅਕਾਲੀ ਦਲ ਦਾ ਕੌਮੀ ਮੀਤ ਪ੍ਰਧਾਨ ਬਣਾਇਆ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਨੌਜਵਾਨ ਪੀੜ੍...
Ad Position 24