ਖਨਿਆਣ ਸਕੂਲ ਵਿਖੇ ਦੋ ਰੋਜ਼ਾ ਬਲਾਕ ਪੱਧਰੀ ਮੇਲਾ ਕਰਵਾਇਆ
ਅਮਲੋਹ, 15 ਨਵੰਬਰ (ਕੇਵਲ ਸਿੰਘ)-ਪੀ. ਐਮ.
ਅਮਲੋਹ, 15 ਨਵੰਬਰ (ਕੇਵਲ ਸਿੰਘ)-ਪੀ.ਐਮ. ਸਰਕਾਰੀ ਹਾਈ ਸਕੂਲ, ਖਨਿਆਣ ਵਿਖੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਦੋ ਰੋਜ਼ਾ ਬਲਾਕ ਪੱਧਰੀ ਮੇਲਾ ਕਰਵਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਰਵਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸ/ਸ) ਨੇ ਸ਼ਿਰਕਤ ਕੀਤੀ ਅਤੇ ਜੇਤੂ ਵਿਦਿਆਰਥੀਆਂ, ਗਾਈਡ ਅਧਿਆਪਕਾਂ ਅਤੇ ਬਾਕੀ ਸਾਰੇ ਸਕੂਲਾਂ ਤੋਂ ਆਏ ਹੋਏ ਅਧਿਆਪਕਾਂ ਦਾ ਸਨਮਾਨ ਕੀਤਾ। ਇਸ ਮੇਲੇ ਦੀ ਪ੍ਰਧਾਨਗੀ ਅਮਨਦੀਪ ਸਿੰਘ ਬਲਾਕ ਨੋਡਲ ਅਫ਼ਸਰ ਨੇ ਕੀਤੀ ਅਤੇ ਜੱਜਮੈਂਟ ਦੀ ਡਿਊਟੀ ਡਾ. ਕਮਾਲ ਖੱਟੜਾ ਅਸਿਸਟੈਂਟ ਪ੍ਰੋਫੈਸਰ ਜਵਾਹਰ ਲਾਲ ਨਹਿਰੂ ਸਰਕਾਰੀ ਕਾਲਜ, ਕੈਮੀਸਟਰੀ ਲੈਕਚਰਾਰ ਉਪਮਾ ਅਤੇ ਅਜੀਤਪਾਲ ਸਿੰਘ ਲੈਕ. ਅੰਗਰੇਜ਼ੀ, ਹਰਪ੍ਰਯਾ ਧੀਮਾਨ, ਹਰਵਿੰਦਰ ਸਿੰਘ ਅਤੇ ਅਜੈ ਕੁਮਾਰ ਨੇ ਬਾਖੂਬੀ ਨਿਭਾਈ। ਸਕੂਲ ਮੁਖੀ ਹਰਮੀਤ ਸਿੰਘ ਬਰੋਂਗਾ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਅਤੇ ਧੰਨਵਾਦ ਕੀਤਾ। ਇਸ ਮੌਕੇ ਸਕੂਲ ਦੇ ਡੀ. ਡੀ.ਓ. ਬੰਦਨਾ ਭੱਟੀ, ਜਤਿੰਦਰ ਸਿੰਘ, ਵਰਿੰਦਰ ਸਿੰਘ, ਪ੍ਰੇਮਲਤਾ, ਕੁਲਬੀਰ ਸਿੰਘ, ਜਗਦੀਪ ਕੌਰ, ਗਗਨਦੀਪ ਕੌਰ, ਮਨਦੀਪ ਸਿੰਘ, ਆਰਤੀ ਸ਼ਰਮਾ, ਰੀਤੂ ਖੋਸਲਾ, ਮਨਿੰਦਰ ਸਿੰਘ, ਤੇਜਪਾਲ ਸਿੰਘ, ਹਿਤਾਂਸ਼ਾ ਸ਼ਾਹੀ, ਨਵਜੋਤ ਕੌਰ, ਨਵਦੀਪ ਕੌਰ, ਗੁਰਦੇਵ ਕੌਰ, ਬਲਵਿੰਦਰ ਸਿੰਘ, ਮੋਹਨ ਲਾਲ, ਰੋਹਿਤ ਗੁਪਤਾ ਗੁਰਸੇਵਕ ਸਿੰਘ, ਜੋਤੀ ਅਤੇ ਵਿਦਿਆਰਥੀ ਹਾਜ਼ਰ ਸਨ।