07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਵਲੋਂ ਅੰਤਰ ਰਾਸ਼ਟਰੀ ਖਿਡਾਰੀ ਸਮਰਜੋਤ ਸਿੰਘ ਨੰਡਿਆਲੀ ਦਾ ਸਨਮਾਨ

ਫ਼ਤਹਿਗੜ੍ਹ ਸਾਹਿਬ , 25 ਅਗਸਤ ( ਬਲਜਿੰਦਰ ਸਿੰਘ )- ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਵਲੋਂ ਭਾਰਤੀ ਦੀ ਟੀਮ ਵਿਚ ਮਲੇਸ਼ੀਆ ਵਿਖੇ ਖੇਡ ਮੁਕਾਬਲਿਆਂ ਵਿਚ ਭਾਗ ਲੈ ਕੇ ਵਾਪਸ ਪਰਤੇ ਖਿਡਾਰੀ ਸਮਰਜੋਤ ਸਿੰਘ ਨਡਿਆਲੀ ਦਾ ਵਿਸ਼ੇਸ਼ ਸਨਮਾਨ ਕੀਤਾ । ਇਸ ਮੌਕੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਕਿਹਾ ਕਿ ਫ਼ਤਹਿਗੜ੍ਹ ਸਾਹਿਬ ਦੀ ਧਰਤੀ ਤੋਂ ਅੰਤਰਰਾਸ਼ਟਰੀ ਪੱਧਰ ’ ਤੇ ਕੌਰਫ ਬਾਲ ਖੇਡਣ ਲਈ ਮਲੇਸ਼ੀਆ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਵਿਦਿਆਰਥੀ ਸਮਰਜੋਤ ਸਿੰਘ ਨੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ ।

Ad Position 21
No active advertisement
ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਅੰਤਰ ਰਾਸ਼ਟਰੀ ਖਿਡਾਰੀ ਸਮਰਜੋਤ ਸਿੰਘ ਨਡਿਆਲੀ ਦਾ ਵਿਸ਼ੇਸ਼ ਸਨਮਾਨ ਕਰਦੇ ਹੋਏ। ਤਸਵੀਰ : ਕਰਨ 19-08-2026
ਫ਼ਤਹਿਗੜ੍ਹ ਸਾਹਿਬ , 25 ਅਗਸਤ ( ਬਲਜਿੰਦਰ ਸਿੰਘ )- ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਵਲੋਂ ਭਾਰਤੀ ਦੀ ਟੀਮ ਵਿਚ ਮਲੇਸ਼ੀਆ ਵਿਖੇ ਖੇਡ ਮੁਕਾਬਲਿਆਂ ਵਿਚ ਭਾਗ ਲੈ ਕੇ ਵਾਪਸ ਪਰਤੇ ਖਿਡਾਰੀ ਸਮਰਜੋਤ ਸਿੰਘ ਨਡਿਆਲੀ ਦਾ ਵਿਸ਼ੇਸ਼ ਸਨਮਾਨ ਕੀਤਾ । ਇਸ ਮੌਕੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਕਿਹਾ ਕਿ ਫ਼ਤਹਿਗੜ੍ਹ ਸਾਹਿਬ ਦੀ ਧਰਤੀ ਤੋਂ ਅੰਤਰਰਾਸ਼ਟਰੀ ਪੱਧਰ ’ ਤੇ ਕੌਰਫ ਬਾਲ ਖੇਡਣ ਲਈ ਮਲੇਸ਼ੀਆ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਵਿਦਿਆਰਥੀ ਸਮਰਜੋਤ ਸਿੰਘ ਨੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ । ਨੌਜਵਾਨ ਵਰਗ ਨੂੰ ਸਮਰਜੋਤ ਸਿੰਘ ਦੀ ਮਿਹਨਤ ਤੇ ਲਗਨ ਤੋਂ ਸੇਧ ਲੈਣੀ ਚਾਹੀਦੀ ਹੈ ਅਤੇ ਖੇਡਾਂ ਵਿਚ ਵੱਧ ਤੋਂ ਵੱਧ ਭਾਗ ਲੈਣਾ ਚਾਹੀਦਾ ਹੈ । ਪ੍ਰੋਫੈਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਮਰਜੋਤ ਸਿੰਘ ਵਿਚ ਖੇਡਾਂ ਪ੍ਰਤੀ ਸ਼ੁਰੂ ਤੋਂ ਹੀ ਉਤਸ਼ਾਹ ਅਤੇ ਕੁਝ ਕਰ ਦਿਖਾਉਣ ਦੀ ਭਾਵਨਾ ਨਜ਼ਰ ਆ ਰਹੀ ਸੀ , ਜਿਸ ਨੂੰ ਦੇਖਦਿਆਂ ਉਸ ਨੂੰ ਕੋਚਿੰਗ ਦਿੱਤੀ ਗਈ । ਲਗਾਤਾਰ ਮਿਹਨਤ ਤੇ ਅਭਿਆਸ ਸਦਕਾ ਉਹ ਇੰਡੀਆ ਦੀ ਟੀਮ ਵਿਚ ਚੁਣਿਆ ਅਤੇ ਮਲੇਸ਼ੀਆ ਵਿਖੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇ ਵਿਚ ਭਾਗ ਲੈਣ ਦਾ ਮੌਕਾ ਮਿਲਿਆ । ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪੜ੍ਹਾਈ ਦੇ ਨਾਲ - ਨਾਲ ਖੇਡਾਂ ਵਿਚ ਵੀ ਵੱਧ - ਚੜ੍ਹ ਕੇ ਹਿੱਸਾ ਲੈਣ । ਇਸ ਮੌਕੇ ਖਿਡਾਰੀ ਸਮਰਜੋਤ ਸਿੰਘ ਨਡਿਆਲੀ ਨੇ ਦੱਸਿਆ ਕਿ ਮਲੇਸ਼ੀਆ ਵਿਖੇ ਖੇਡਣ ਦੌਰਾਨ ਉਸ ਨੂੰ ਵੱਖ - ਵੱਖ ਦੇਸ਼ਾਂ ਅਤੇ ਇਲਾਕਿਆਂ ਤੋਂ ਆਏ ਖਿਡਾਰੀਆਂ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ । ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ ’ ਤੇ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨਾ ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਹੈ । ਉਨ੍ਹਾਂ ਆਪਣੇ ਅਧਿਆਪਕਾਂ , ਕੋਚਾਂ ਤੇ ਸਹਿਯੋਗ ਕਰਨ ਵਾਲਿਆਂ ਦਾ ਧੰਨਵਾਦ ਵੀ ਕੀਤਾ । ਇਸ ਮੌਕੇ ਮਨਪ੍ਰੀਤ ਸਿੰਘ ਸ਼ਾਹਪੁਰ , ਧਰਮਿੰਦਰ ਸਿੰਘ ਮੂਲੇਪੁਰ , ਹਰਿੰਦਰ ਸਿੰਘ , ਗੁਰਸੇਵਕ ਸਿੰਘ , ਮਨਦੀਪ ਸਿੰਘ , ਹਰਦੀਪ ਸਿੰਘ ਨੰਬਰਦਾਰ , ਹਰਸਿਮਰਨ ਸਿੰਘ , ਬਰਿੰਦਰ ਸਿੰਘ , ਸੰਦੀਪ ਸਿੰਘ , ਸਵਪਨਜੀਤ ਸਿੰਘ , ਗੁਰਤੇਜ ਸਿੰਘ ਗਿੱਲ , ਬਲਜਿੰਦਰ ਸਿੰਘ ਚੀਮਾ , ਦਮਨਜੋਤ ਸਿੰਘ ਚੀਮਾ ਵੀ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਮਾਰਕੀਟ ਕਮੇਟੀ ਖਮਾਣੋਂ ਦੇ ਸਾਬਕਾ ਚੇਅਰਮੈਨ ਜਸਮੇਰ ਸਿੰਘ ਬਡਲਾ ਦਾ ਦਿਹਾਂਤ ਅਗਲੀ ਖ਼ਬਰ ਮਾਤਾ ਗੁਜਰੀ ਕਾਲਜ ਦੇ ਕਾਮਰਸ ਵਿਭਾਗ ਵਲੋਂ ਕਾਮਰਸ ਐਸੋਸੀਏਸ਼ਨ ਦਾ ਗਠਨ
Ad Position 24