ਮਾਰਕੀਟ ਕਮੇਟੀ ਖਮਾਣੋਂ ਦੇ ਸਾਬਕਾ ਚੇਅਰਮੈਨ ਜਸਮੇਰ ਸਿੰਘ ਬਡਲਾ ਦਾ ਦਿਹਾਂਤ
ਖਮਾਣੋਂ, 25 ਅਗਸਤ (ਜੋਗਿੰਦਰ ਪਾਲ/ਮਨਮੋਹਣ ਸਿੰਘ ਕਲੇਰ)-ਟਕਸਾਲੀ ਅਕਾਲੀ ਆਗੂ ਜਥੇਦਾਰ ਜਸਮੇਰ ਸਿੰਘ ਬਡਲਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਖਮਾਣੋਂ ਦਾ ਅੱਜ ਤੜਕੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸ਼ਮਸ਼ਾਨਘਾਟ ਪਿੰਡ ਬਡਲਾ ਵਿਖੇ ਕੀਤਾ ਗਿਆ, ਜਿਨ੍ਹਾਂ ਨੂੰ ਸੈਂਕੜੇ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ।
ਖਮਾਣੋਂ, 25 ਅਗਸਤ (ਜੋਗਿੰਦਰ ਪਾਲ/ਮਨਮੋਹਣ ਸਿੰਘ ਕਲੇਰ)-ਟਕਸਾਲੀ ਅਕਾਲੀ ਆਗੂ ਜਥੇਦਾਰ ਜਸਮੇਰ ਸਿੰਘ ਬਡਲਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਖਮਾਣੋਂ ਦਾ ਅੱਜ ਤੜਕੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸ਼ਮਸ਼ਾਨਘਾਟ ਪਿੰਡ ਬਡਲਾ ਵਿਖੇ ਕੀਤਾ ਗਿਆ, ਜਿਨ੍ਹਾਂ ਨੂੰ ਸੈਂਕੜੇ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਜਥੇਦਾਰ ਜਸਮੇਰ ਸਿੰਘ ਬਡਲਾ ਇਲਾਕੇ ਵਿਚ ਬਹੁਤ ਹੀ ਹਰਮਨ ਪਿਆਰੇ ਅਕਾਲੀ ਆਗੂ ਸਨ ਤੇ ਉਨ੍ਹਾਂ ਦਾ ਇਲਾਕੇ ਵਿਚ ਵੱਡਾ ਸਤਿਕਾਰ ਸੀ। ਇਸ ਮੌਕੇ ਜਥੇਦਾਰ ਅਵਤਾਰ ਸਿੰਘ ਰਿਆ ਸਾਬਕਾ ਜੂਨੀਅਰ ਮੀਤ ਪ੍ਰਧਾਨ ਤੇ ਮੈਂਬਰ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਹਲਕਾ ਬਸੀ ਪਠਾਣਾਂ ਦੇ ਇੰਚਾਰਜ ਦਰਬਾਰਾ ਸਿੰਘ ਗੁਰੂ, ਦੀਦਾਰ ਸਿੰਘ ਭੱਟੀ ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ, ਸੀਨੀਅਰ ਭਾਜਪਾ ਆਗੂ ਜਗਦੀਪ ਸਿੰਘ ਚੀਮਾ, ਸੀਨੀਅਰ ਕਾਂਗਰਸੀ ਆਗੂ ਡਾ. ਮਨੋਹਰ ਸਿੰਘ, ਗੁਰਮੀਤ ਸਿੰਘ ਸੋਨੂ ਚੀਮਾ, ਡਾ. ਜਗਦੀਪ ਸਿੰਘ ਰਾਣਾ, ਕੁਲਵਿੰਦਰ ਸਿੰਘ ਬਿਲਾਸਪੁਰ, ਜਥੇਦਾਰ ਪ੍ਰਦੀਪ ਸਿੰਘ ਕਲੌੜ, ਸੁਰਜੀਤ ਸਿੰਘ ਜੀਤੂ, ਕਸ਼ਮੀਰਾ ਸਿੰਘ ਬਿਲਾਸਪੁਰ, ਰਾਜੀਵ ਅਹੂਜਾ, ਹਰਿੰਦਰ ਸਿੰਘ ਕੁੱਕੀ, ਲਖਬੀਰ ਸਿੰਘ ਲੱਖੀ, ਪ੍ਰਦੀਪ ਸਿੰਘ ਪੱਪੂ, ਮਨਪ੍ਰੀਤ ਸਿੰਘ ਮੰਪੀ, ਗੁਰਿੰਦਰ ਸਿੰਘ ਲਾਡੀ, ਬਲਜਿੰਦਰ ਸਿੰਘ ਬੌੜ, ਬੱਲਮਜੀਤ ਸਿੰਘ ਪ੍ਰਿੰਸੀ, ਅਵਤਾਰ ਸਿੰਘ ਭਾਂਬਰੀ, ਰਜਿੰਦਰ ਸਿੰਘ ਰੰਧਾਵਾ, ਹਰਕੀਤ ਸਿੰਘ ਭੜੀ, ਜ਼ੈਲਦਾਰ ਸੁਖਵਿੰਦਰ ਸਿੰਘ ਘਮੰਡਗੜ੍ਹ, ਜਸਵੰਤ ਸਿੰਘ ਮੰਡੋਫਲ, ਲਖਵੀਰ ਸਿੰਘ ਥਾਬਲਾਂ, ਗੁਰਮੀਤ ਸਿੰਘ ਧਾਲੀਵਾਲ ਅਤੇ ਇਲਾਕੇ ਭਰ ਦੇ ਹੋਰ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ, ਜਿਨ੍ਹਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਹਮਦਰਦੀ ਦਾ ਪ੍ਰਗਟਾਵਾ ਕੀਤਾ।