ਮਾਤਾ ਗੁਜਰੀ ਕਾਲਜ ਦੇ ਕਾਮਰਸ ਵਿਭਾਗ ਵਲੋਂ ਕਾਮਰਸ ਐਸੋਸੀਏਸ਼ਨ ਦਾ ਗਠਨ
ਫ਼ਤਹਿਗੜ੍ਹ ਸਾਹਿਬ, 25 ਅਗਸਤ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਪੋਸਟ ਗਰੈਜੂਏਟ ਕਾਮਰਸ ਵਿਭਾਗ ਵਲੋਂ ਸੈਸ਼ਨ 2026-27 ਲਈ ਕਾਮਰਸ ਐਸੋਸੀਏਸ਼ਨ ਦਾ ਗਠਨ ਕੀਤਾ। ਇਹ ਐਸੋਸੀਏਸ਼ਨ ਹਰ ਸਾਲ ਕਾਲਜ ਦੀਆਂ ਵੱਖ-ਵੱਖ ਅਕਾਦਮਿਕ ਗਤੀਵਿਧੀਆਂ, ਸਮਾਜ ਭਲਾਈ ਦੇ ਕਾਰਜਾਂ ਤੇ ਵਿਦਿਆਰਥੀਆਂ ਵਿਚ ਲੀਡਰਸ਼ਿਪ ਦੇ ਗੁਣਾਂ ਨੂੰ ਵਿਕਸਤ ਕਰਨ ਲਈ ਗਿਆਨ ਭਰਪੂਰ ਸਮਾਗਮਾਂ ਦਾ ਆਯੋਜਨ ਕਰਦੀ ਹੈ।
ਫ਼ਤਹਿਗੜ੍ਹ ਸਾਹਿਬ, 25 ਅਗਸਤ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਪੋਸਟ ਗਰੈਜੂਏਟ ਕਾਮਰਸ ਵਿਭਾਗ ਵਲੋਂ ਸੈਸ਼ਨ 2026-27 ਲਈ ਕਾਮਰਸ ਐਸੋਸੀਏਸ਼ਨ ਦਾ ਗਠਨ ਕੀਤਾ। ਇਹ ਐਸੋਸੀਏਸ਼ਨ ਹਰ ਸਾਲ ਕਾਲਜ ਦੀਆਂ ਵੱਖ-ਵੱਖ ਅਕਾਦਮਿਕ ਗਤੀਵਿਧੀਆਂ, ਸਮਾਜ ਭਲਾਈ ਦੇ ਕਾਰਜਾਂ ਤੇ ਵਿਦਿਆਰਥੀਆਂ ਵਿਚ ਲੀਡਰਸ਼ਿਪ ਦੇ ਗੁਣਾਂ ਨੂੰ ਵਿਕਸਤ ਕਰਨ ਲਈ ਗਿਆਨ ਭਰਪੂਰ ਸਮਾਗਮਾਂ ਦਾ ਆਯੋਜਨ ਕਰਦੀ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਕਾਮਰਸ ਐਸੋਸੀਏਸ਼ਨ ਲਈ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਦਾ ਇਹ ਸੰਗਠਨ ਹਰ ਸਾਲ ਵੱਖ-ਵੱਖ ਉਸਾਰੂ ਗਤੀਵਿਧੀਆਂ ਅਤੇ ਸਮਾਜ ਸੇਵਾ ਦੇ ਕਾਰਜਾਂ ਵਿਚ ਵੱਧ ਚੜ੍ਹ ਕੇ ਹਿੱਸਾ ਪਾਉਂਦਾ ਹੈ ਅਤੇ ਬਾਕੀ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਸਰੋਤ ਬਣਦਾ ਹੈ। ਕਾਮਰਸ ਵਿਭਾਗ ਦੇ ਮੁਖੀ ਪ੍ਰੋ. ਮੁਹੰਮਦ ਅਨਵਰ ਨੇ ਦੱਸਿਆ ਕਿ ਕਾਮਰਸ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਸੁਸਾਇਟੀ ਦੇ ਨਿਰਧਾਰਿਤ ਮਾਪਦੰਡਾਂ ਅਨੁਸਾਰ ਕੀਤੀ ਗਈ ਹੈ। ਇਸ ਮੌਕੇ ਵਿਭਾਗ ਦੇ ਪ੍ਰੋ. ਅਮਨਪ੍ਰੀਤ ਕੌਰ, ਪ੍ਰੋ. ਨਵਨੀਤ ਕੌਰ ਤੇ ਪ੍ਰੋ. ਗੁਰਜੀਤ ਸਿੰਘ ਨੂੰ ਕਾਮਰਸ ਐਸੋਸੀਏਸ਼ਨ ਦੇ ਟੀਚਰ ਇੰਚਾਰਜ ਨਿਯੁਕਤ ਕੀਤਾ। ਇਸ ਚੋਣ ਵਿਚ ਕਾਮਰਸ ਵਿਭਾਗ ਦੇ ਐਮ. ਕਾਮ. ਭਾਗ ਦੂਸਰਾ ਦੀ ਹੋਣਹਾਰ ਵਿਦਿਆਰਥਣ ਕਮਲਪ੍ਰੀਤ ਕੌਰ ਨੂੰ ਪ੍ਰਧਾਨ ਚੁਣਿਆ। ਇਸ ਤੋਂ ਇਲਾਵਾ ਸੁਖਪ੍ਰੀਤ ਕੌਰ ਨੂੰ ਉਪ-ਪ੍ਰਧਾਨ, ਹਰਸ਼ਦੀਪ ਕੌਰ ਨੂੰ ਸਕੱਤਰ, ਤਰਨਜੋਤ ਕੌਰ ਨੂੰ ਫਾਈਨਾਂਸ ਸਕੱਤਰ, ਸਿਮਰਨਪ੍ਰੀਤ ਕੌਰ, ਇੰਦਰਪ੍ਰੀਤ ਸਿੰਘ ਅਤੇ ਅਮਨਪ੍ਰੀਤ ਕੌਰ ਨੂੰ ਸੰਯੁਕਤ ਸਕੱਤਰ, ਨਿਤੀਸ਼ ਕੁਮਾਰ ਤੇ ਗੁਰਸ਼ਾਨ ਸਿੰਘ ਨੂੰ ਪ੍ਰੈੱਸ ਸਕੱਤਰ ਅਤੇ ਤਵਿੰਦਰ ਕੌਰ ਤੇ ਮਹਿਕਦੀਪ ਕੌਰ ਨੂੰ ਖ਼ਜ਼ਾਨਚੀ ਘੋਸ਼ਿਤ ਕੀਤਾ। ਇਸ ਮੌਕੇ ਕਾਮਰਸ ਵਿਭਾਗ ਦੇ ਡਾ. ਹਰਜੀਤ ਕੌਰ, ਡਾ . ਰਸ਼ਪਾਲਜੀਤ ਕੌਰ ਤੇ ਹੋਰ ਅਧਿਆਪਕ ਵੀ ਹਾਜ਼ਰ ਸਨ।