ਸਰਵਹਿੱਤਕਾਰੀ ਸ਼ਿਸ਼ੂ ਵਾਟਿਕਾ ਮੰਡੀ ਗੋਬਿੰਦਗੜ੍ਹ ਵਿਦਿਆਰਥੀਆਂ ਨੇ ਮਨਾਈ ਦੀਵਾਲੀ
ਮੰਡੀ ਗੋਬਿੰਦਗੜ੍ਹ, 6 ਨਵੰਬਰ (ਇਕਬਾਲਦੀਪ ਸੰਧੂ)-ਸਰਵਹਿੱਤਕਾਰੀ ਸ਼ਿਸ਼ੂ ਵਾਟਿਕਾ ਮੰਡੀ ਗੋਬਿੰਦਗੜ੍ਹ ਨੇ ਦੀਵਾਲੀ ਦੇ ਸ਼ੁੱਭ ਮੌਕੇ ‘ਤੇ ਬੱਚਿਆਂ ਲਈ ਇਕ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਮੌਕੇ ‘ਤੇ ਸਕੂਲ ਪ੍ਰਧਾਨ ਵਿਨੋਦ ਗੋਇਲ ਅਤੇ ਸਕੂਲ ਪ੍ਰਬੰਧਨ ਦੇ ਮੈਂਬਰਾਂ ਨੇ ਦੀਵੇ ਜਗਾਏ।
ਮੰਡੀ ਗੋਬਿੰਦਗੜ੍ਹ, 6 ਨਵੰਬਰ (ਇਕਬਾਲਦੀਪ ਸੰਧੂ)-ਸਰਵਹਿੱਤਕਾਰੀ ਸ਼ਿਸ਼ੂ ਵਾਟਿਕਾ ਮੰਡੀ ਗੋਬਿੰਦਗੜ੍ਹ ਨੇ ਦੀਵਾਲੀ ਦੇ ਸ਼ੁੱਭ ਮੌਕੇ ‘ਤੇ ਬੱਚਿਆਂ ਲਈ ਇਕ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਮੌਕੇ ‘ਤੇ ਸਕੂਲ ਪ੍ਰਧਾਨ ਵਿਨੋਦ ਗੋਇਲ ਅਤੇ ਸਕੂਲ ਪ੍ਰਬੰਧਨ ਦੇ ਮੈਂਬਰਾਂ ਨੇ ਦੀਵੇ ਜਗਾਏ। ਬੱਚਿਆਂ ਦੇ ਮਨੋਰੰਜਨ ਕਰਨ ਲਈ ਪਟਾਕੇ ਵੀ ਚਲਾਏ ਗਏ। ਸਕੂਲ ਪ੍ਰਧਾਨ ਨੇ ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਕੂਲ ਸਟਾਫ ਨੂੰ ਦੀਵਾਲੀ ਦੇ ਤੋਹਫ਼ਿਆਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ‘ਤੇ ਸਕੂਲ ਦੇ ਉਪ ਪ੍ਰਧਾਨ ਸੁਨੀਲ ਮਿੱਤਲ, ਮੈਨੇਜਰ ਰਾਕੇਸ਼ ਜੈਨ, ਦਿਨੇਸ਼ ਗੁਪਤਾ, ਵਿਵੇਕ ਸਿੰਗਲਾ, ਸੁਮਨ ਗੋਇਲ, ਸਕੂਲ ਇੰਚਾਰਜ ਕੋਮਲ ਮਿੱਤਲ ਅਤੇ ਸਕੂਲ ਅਧਿਆਪਕ ਸ਼ਿਵਾਨੀ ਸ਼ਰਮਾ, ਪ੍ਰਿਆ ਯਾਦਵ, ਮਨੀਸ਼ਾ ਗੁਪਤਾ, ਮੀਨਾਕਸ਼ੀ ਗੁਪਤਾ, ਪਰਮਿੰਦਰ ਕੌਰ ਅਤੇ ਹੋਰ ਮੌਜੂਦ ਸਨ।