ਬਸੀ ਪਠਾਣਾਂ ਹਲਕਾ ਯੂਥ ਕਾਂਗਰਸ ਵਲੋਂ ਬੂਥ ਪ੍ਰਬੰਧਨ ਸਿਖਲਾਈ ਕੈਂਪ 30 ਨੂੰ
ਖਮਾਣੋਂ, 25 ਅਗਸਤ (ਮਨਮੋਹਣ ਸਿੰਘ ਕਲੇਰ)-ਵਿਧਾਨ ਸਭਾ ਹਲਕਾ ਬਸੀ ਪਠਾਣਾਂ ਵਿਚ ਯੂਥ ਕਾਂਗਰਸ ਵਲੋਂ ਆਉਂਦੇ 30 ਅਗਸਤ ਨੂੰ ਪਾਰਟੀ ਵਰਕਰਾਂ ਲਈ ਇਕ ਵਿਸ਼ੇਸ਼ ਸਿਖਲਾਈ ਕੈਂਪ ਲਗਾਇਆ ਜਾਵੇਗਾ। ਇਹ ਜਾਣਕਾਰੀ ਪੱਤਰਕਾਰਾਂ ਨਾਲ ਸਾਂਝੀ ਕਰਦਿਆਂ ਯੂਥ ਕਾਂਗਰਸ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸ਼ਗਨਪ੍ਰੀਤ ਸਿੰਘ ਔਜਲਾ ਅਤੇ ਹਲਕਾ ਬਸੀ ਪਠਾਣਾਂ ਪ੍ਰਧਾਨ ਹਰਮਨ ਸਿੰਘ ਸਿੱਧੂ ਨੇ ਦੱਸਿਆ ਕਿ ਆਪਣੀ ਤਰ੍ਹਾਂ ਦਾ ਇਹ ਪਲੇਠਾ ਇਕ ਦਿਨਾ ਕੈਂਪ ਬਸੀ ਪਠਾਣਾਂ ਸ਼ਹਿਰ ਦੇ ਸੈਂਚੁਰੀ ਪੈਲੇਸ ਵਿਚ ਆਯੋਜਿਤ ਕੀਤਾ ਜਾ ਰਿਹਾ ਹੈ।
ਹ
ਹਰਮਨ ਸਿੰਘ ਸਿੱਧੂ – ਸ਼ਗਨਪਰੀਤ ਸਿੰਘ
19-08-2026
ਖਮਾਣੋਂ, 25 ਅਗਸਤ (ਮਨਮੋਹਣ ਸਿੰਘ ਕਲੇਰ)-ਵਿਧਾਨ ਸਭਾ ਹਲਕਾ ਬਸੀ ਪਠਾਣਾਂ ਵਿਚ ਯੂਥ ਕਾਂਗਰਸ ਵਲੋਂ ਆਉਂਦੇ 30 ਅਗਸਤ ਨੂੰ ਪਾਰਟੀ ਵਰਕਰਾਂ ਲਈ ਇਕ ਵਿਸ਼ੇਸ਼ ਸਿਖਲਾਈ ਕੈਂਪ ਲਗਾਇਆ ਜਾਵੇਗਾ। ਇਹ ਜਾਣਕਾਰੀ ਪੱਤਰਕਾਰਾਂ ਨਾਲ ਸਾਂਝੀ ਕਰਦਿਆਂ ਯੂਥ ਕਾਂਗਰਸ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸ਼ਗਨਪ੍ਰੀਤ ਸਿੰਘ ਔਜਲਾ ਅਤੇ ਹਲਕਾ ਬਸੀ ਪਠਾਣਾਂ ਪ੍ਰਧਾਨ ਹਰਮਨ ਸਿੰਘ ਸਿੱਧੂ ਨੇ ਦੱਸਿਆ ਕਿ ਆਪਣੀ ਤਰ੍ਹਾਂ ਦਾ ਇਹ ਪਲੇਠਾ ਇਕ ਦਿਨਾ ਕੈਂਪ ਬਸੀ ਪਠਾਣਾਂ ਸ਼ਹਿਰ ਦੇ ਸੈਂਚੁਰੀ ਪੈਲੇਸ ਵਿਚ ਆਯੋਜਿਤ ਕੀਤਾ ਜਾ ਰਿਹਾ ਹੈ। ਕੈਂਪ ਲਈ ਹਲਕਾ ਬਸੀ ਪਠਾਣਾਂ ਦੇ ਸਾਰੇ ਕਾਂਗਰਸੀ ਵਰਕਰਾਂ ਤੇ ਅਹੁਦੇਦਾਰ ਨੂੰ ਸੱਦਾ ਦਿੱਤਾ ਜਾਵੇਗਾ ਅਤੇ ਸਾਰੇ ਚੋਣ ਬੂਥਾਂ ਤੋਂ ਬਲਾਕ ਲੈਵਲ ਏਜੰਟ ਇੰਚਾਰਜਾਂ ਨੂੰ ਵੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਣ ਲਈ ਅਪੀਲ ਕੀਤੀ ਜਾ ਰਹੀ ਹੈ। ਹਰਮਨ ਸਿੱਧੂ ਨੇ ਕਿਹਾ ਕਿ ਇਹ ਕੈਂਪ ਕੇਵਲ ਨੌਜਵਾਨਾਂ ਲਈ ਹੀ ਨਹੀਂ, ਸਗੋਂ ਸਾਰੇ ਪਾਰਟੀ ਵਰਕਰਾਂ ਲਈ ਹੋਵੇਗਾ। ਸ਼ਗਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਕੈਂਪ ਲਈ ਖ਼ਾਸ ਤੌਰ ’ਤੇ ਚੰਗੇ ਬੁਲਾਰਿਆਂ ਨੂੰ ਵੀ ਬੁਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਲ ਇੰਡੀਆ ਪ੍ਰੋਫੈਸ਼ਨਲ ਕਾਂਗਰਸ ਦੇ ਖੇਡਾਂ ਦੇ ਕੌਮੀ ਪ੍ਰਧਾਨ ਤੇ ਬੁਲਾਰੇ, ਹਲਕਾ ਅਮਰਗੜ੍ਹ ਦੇ ਇੰਚਾਰਜ ਸਮਿਤ ਸਿੰਘ ਮਾਨ ਆਪਣੇ ਅਨੁਭਵ ਤੇ ਵਿਚਾਰਾਂ ਨਾਲ ਹਲਕੇ ਵਿਚ ਪਾਰਟੀ ਦੀ ਮਜ਼ਬੂਤੀ ਅਤੇ ਵਿਧਾਨ ਸਭਾ ਚੋਣਾਂ ਦੀ ਤਿਆਰੀ ਲਈ ਵਰਕਰਾਂ ਨੂੰ ਸੰਬੋਧਨ ਕਰਨਗੇ। ਇਸ ਦੇ ਨਾਲ ਕਾਂਗਰਸ ਪਾਰਟੀ ਦੇ ਡਾ. ਮਨਮੋਹਨ ਸਿੰਘ ਫੈਲੋਜ਼ ਲਈ ਸਾਰੇ ਭਾਰਤ ਵਿਚੋਂ ਪੰਜਾਹ ਮੈਂਬਰਾਂ ’ਚੋਂ ਚੁਣੇ ਗਏ, ਇੰਟਕ ਫੈਡਰੇਸ਼ਨ ਪੰਜਾਬ ਤੇ ਚੰਡੀਗੜ੍ਹ ਪ੍ਰਧਾਨ ਡਾ. ਮਨੋਹਰ ਸਿੰਘ ਵੀ ਚੋਣਾਂ ਦੀ ਹੁਣ ਤੋਂ ਤਿਆਰੀ ਅਤੇ ਬੂਥ ਪੱਧਰ ’ਤੇ ਪਾਰਟੀ ਦੀ ਮਜ਼ਬੂਤੀ ਬਾਰੇ ਵਿਚਾਰ ਰੱਖਣਗੇ। ਖਮਾਣੋਂ ਬਲਾਕ ਯੂਥ ਪ੍ਰਧਾਨ ਤੇ ਬਸੀ ਪਠਾਣਾਂ ਬਲਾਕ ਮੀਤ ਪ੍ਰਧਾਨ ਦਲਜੀਤ ਸਿੰਘ ਨੇ ਆਖਿਆ ਕਿ ਇਹ ਵਰਕਰ ਸਿਖਲਾਈ ਕੈਂਪ ਜਿਥੇ ਪਾਰਟੀ ਨੂੰ ਹਰ ਬੂਥ ਤੇ ਚੋਣਾਂ ਦੀ ਪ੍ਰਕਿਰਿਆ ਅਤੇ ਤਿਆਰੀ ਲਈ ਜਾਗਰੂਕ ਕਰਨ ਵਿਚ ਸਹਾਈ ਹੋਵੇਗਾ ਉਥੇ ਹੀ ਹਲਕੇ ਵਿਚ ਪਾਰਟੀ ਵਰਕਰਾਂ ਦਾ ਉਤਸ਼ਾਹ ਵਧਾਉਣ ਦਾ ਵੀ ਕੰਮ ਕਰੇਗਾ।