07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਚੇਅਰਮੈਨ ਸਲਾਣਾ ਤੇ ਸਰਪੰਚ ਯੂਨੀਅਨ ਪ੍ਰਧਾਨ ਹੁੰਦਲ ਨੇ ਡੀ. ਸੀ. ਨੂੰ ਸੌਂਪਿਆ ਮੰਗ ਪੱਤਰ

ਅਮਲੋਹ, 25 ਅਗਸਤ (ਕੇਵਲ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਫ਼ਤਹਿਗੜ੍ਹ ਸਾਹਿਬ ਦੇ ਚੇਅਰਮੈਨ ਸ਼ਿੰਗਾਰਾ ਸਿੰਘ ਸਲਾਣਾ ਤੇ ਸਰਪੰਚ ਯੂਨੀਅਨ ਅਮਲੋਹ ਦੇ ਪ੍ਰਧਾਨ ਮਨਿੰਦਰ ਸਿੰਘ ਹੁੰਦਲ ਨੇ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਡਾ. ਸੋਨਾ ਥਿੰਦ ਨਾਲ ਮੁਲਾਕਾਤ ਕਰਕੇ ਗ੍ਰਾਮ ਪੰਚਾਇਤਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਲਈ ਲਾਲ ਇੱਟ ਦਾ ਸਰਕਾਰੀ ਰੇਟ ਮੁੜ ਤੈਅ ਕਰਨ ਦੀ ਮੰਗ ਕੀਤੀ।

Ad Position 21
No active advertisement
ਚੇਅਰਮੈਨ ਸ਼ਿੰਗਾਰਾ ਸਿੰਘ ਸਲਾਣਾ ਤੇ ਸਰਪੰਚ ਯੂਨੀਅਨ ਪ੍ਰਧਾਨ ਮਨਿੰਦਰ ਸਿੰਘ ਹੁੰਦਲ 19-08-2026
ਅਮਲੋਹ, 25 ਅਗਸਤ (ਕੇਵਲ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਫ਼ਤਹਿਗੜ੍ਹ ਸਾਹਿਬ ਦੇ ਚੇਅਰਮੈਨ ਸ਼ਿੰਗਾਰਾ ਸਿੰਘ ਸਲਾਣਾ ਤੇ ਸਰਪੰਚ ਯੂਨੀਅਨ ਅਮਲੋਹ ਦੇ ਪ੍ਰਧਾਨ ਮਨਿੰਦਰ ਸਿੰਘ ਹੁੰਦਲ ਨੇ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਡਾ. ਸੋਨਾ ਥਿੰਦ ਨਾਲ ਮੁਲਾਕਾਤ ਕਰਕੇ ਗ੍ਰਾਮ ਪੰਚਾਇਤਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਲਈ ਲਾਲ ਇੱਟ ਦਾ ਸਰਕਾਰੀ ਰੇਟ ਮੁੜ ਤੈਅ ਕਰਨ ਦੀ ਮੰਗ ਕੀਤੀ। ਇਸ ਮੌਕੇ ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਸੌਂਪਦਿਆਂ ਦੱਸਿਆ ਕਿ ਇਸ ਸਮੇਂ ਗਰਾਮ ਪੰਚਾਇਤਾਂ ਵਿਚ ਵੱਡੇ ਪੱਧਰ ’ਤੇ ਵਿਕਾਸ ਕਾਰਜ ਚੱਲ ਰਹੇ ਹਨ, ਜਿਨ੍ਹਾਂ ਵਿਚ ਲਾਲ ਇੱਟ ਦੀ ਵੱਡੀ ਲੋੜ ਪੈਂਦੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਲਾਲ ਇੱਟ ਦਾ ਸਰਕਾਰੀ ਰੇਟ 8500 ਰੁਪਏ ਪ੍ਰਤੀ ਹਜ਼ਾਰ ਤੈਅ ਕੀਤਾ ਹੋਇਆ ਹੈ, ਜਦਕਿ ਮਾਰਕੀਟ ਵਿਚ ਇੱਟ 10200 ਤੋਂ 10600 ਰੁਪਏ ਪ੍ਰਤੀ ਹਜ਼ਾਰ ਦੇ ਹਿਸਾਬ ਨਾਲ ਮਿਲ ਰਹੀ ਹੈ। ਇਸ ਕਾਰਨ ਪੰਚਾਇਤਾਂ ਨੂੰ ਵਿਕਾਸ ਕਾਰਜ ਕਰਵਾਉਣ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੇਅਰਮੈਨ ਸ਼ਿੰਗਾਰਾ ਸਿੰਘ ਸਲਾਣਾ ਤੇ ਪ੍ਰਧਾਨ ਮਨਿੰਦਰ ਸਿੰਘ ਹੁੰਦਲ ਨੇ ਮੰਗ ਕੀਤੀ ਕਿ ਲਾਲ ਇੱਟ ਦਾ ਸਰਕਾਰੀ ਰੇਟ ਮੌਜੂਦਾ ਮਾਰਕੀਟ ਰੇਟ ਨੂੰ ਧਿਆਨ ਵਿਚ ਰੱਖਦਿਆਂ ਮੁੜ ਤੈਅ ਕੀਤਾ ਜਾਵੇ, ਤਾਂ ਜੋ ਪਿੰਡਾਂ ਦੇ ਵਿਕਾਸ ਕਾਰਜ ਨਿਰਵਿਘਨ ਢੰਗ ਨਾਲ ਮੁਕੰਮਲ ਕਰਵਾਏ ਜਾ ਸਕਣ।
Ad Position 22
No active advertisement
ਪਿਛਲੀ ਖ਼ਬਰ ਬਸੀ ਪਠਾਣਾਂ ਹਲਕਾ ਯੂਥ ਕਾਂਗਰਸ ਵਲੋਂ ਬੂਥ ਪ੍ਰਬੰਧਨ ਸਿਖਲਾਈ ਕੈਂਪ 30 ਨੂੰ ਅਗਲੀ ਖ਼ਬਰ ਸਮੱਗਰ ਸਿੱਖਿਆ ਅਭਿਆਨ ਤੇ ਮਿਡ ਡੇਅ ਮੀਲ ਸਕੀਮ ਅਧੀਨ ਆਉਂਦੇ ਸਕੂਲਾਂ ਦੇ ਕਰਮਚਾਰੀਆਂ ਦੀ ਹੋਈ ਬਲਾਕ ਪੱਧਰੀ ਟ੍ਰੇਨਿੰਗ
Ad Position 24