20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਸਰਕਾਰੀ ਮਿਡਲ ਸਕੂਲ ਹਰਲਾਲਪੁਰ ਨੂੰ ਬੈਟਰੀਆਂ ਸਮੇਤ ਇਨਵਰਟਰ ਦਾਨ ਕੀਤਾ

ਫ਼ਤਹਿਗੜ੍ਹ ਸਾਹਿਬ, 19 ਅਗਸਤ (ਬਲਜਿੰਦਰ ਸਿੰਘ)-ਸਰਕਾਰੀ ਮਿਡਲ ਸਕੂਲ ਹਰਲਾਲਪੁਰ ਵਿਖੇ ਉੱਘੇ ਸਮਾਜ ਸੇਵੀ ਕਮਾਡੈਂਟ ਰਾਕੇਸ਼ ਖੰਨਾ ਨੇ ਸਕੂਲ ਵਿਖੇ ਬੱਚਿਆਂ ਨੂੰ ਇਨਵਰਟਰ ਦਾਨ ਕਰਕੇ ਸਕੂਲ ਦੇ ਬੱਚਿਆਂ ਅਤੇ ਸਟਾਫ਼ ਨਾਲ ਅਪਣਾ ਜਨਮ ਦਿਨ ਮਨਾਇਆ। ਇਸ ਮੌਕੇ ਸਾਬਕਾ ਭਾਰਤੀ ਬੈਡਮਿੰਟਨ ਟੀਮ ਜੂਨੀਅਰ ਦੇ ਕੌਮੀ ਪੱਧਰ ਦੇ ਕੋਚ ਸੰਜੀਵ ਸਚਦੇਵਾ ਵਿਸ਼ੇਸ਼ ਰੂਪ ਵਿਚ ਸ਼ਾਮਿਲ ਹੋਏ।

Ad Position 21
No active advertisement
ਅਜੀਤ ਡੈਸਕ 20-08-2026
ਫ਼ਤਹਿਗੜ੍ਹ ਸਾਹਿਬ, 19 ਅਗਸਤ (ਬਲਜਿੰਦਰ ਸਿੰਘ)-ਸਰਕਾਰੀ ਮਿਡਲ ਸਕੂਲ ਹਰਲਾਲਪੁਰ ਵਿਖੇ ਉੱਘੇ ਸਮਾਜ ਸੇਵੀ ਕਮਾਡੈਂਟ ਰਾਕੇਸ਼ ਖੰਨਾ ਨੇ ਸਕੂਲ ਵਿਖੇ ਬੱਚਿਆਂ ਨੂੰ ਇਨਵਰਟਰ ਦਾਨ ਕਰਕੇ ਸਕੂਲ ਦੇ ਬੱਚਿਆਂ ਅਤੇ ਸਟਾਫ਼ ਨਾਲ ਅਪਣਾ ਜਨਮ ਦਿਨ ਮਨਾਇਆ। ਇਸ ਮੌਕੇ ਸਾਬਕਾ ਭਾਰਤੀ ਬੈਡਮਿੰਟਨ ਟੀਮ ਜੂਨੀਅਰ ਦੇ ਕੌਮੀ ਪੱਧਰ ਦੇ ਕੋਚ ਸੰਜੀਵ ਸਚਦੇਵਾ ਵਿਸ਼ੇਸ਼ ਰੂਪ ਵਿਚ ਸ਼ਾਮਿਲ ਹੋਏ। ਇਸ ਮੌਕੇ ਗਰਾਮ ਪੰਚਾਇਤ ਪਿੰਡ ਹਰਲਾਲਪੁਰ ਦੀ ਸਰਪੰਚ ਬੀਬੀ ਹਰਜਿੰਦਰ ਕੌਰ ਚੀਮਾ ਅਤੇ ਰਣਜੀਤ ਸਿੰਘ ਚੀਮਾ ਬਲਾਕ ਸੰਮਤੀ ਮੈਂਬਰ ਨੇ ਉਕਤ ਸ਼ਖ਼ਸੀਅਤਾਂ ਦਾ ਸਕੂਲ ਪੁੱਜਣ ’ਤੇ ਨਿੱਘਾ ਸਵਾਗਤ ਕੀਤਾ ਅਤੇ ਸਕੂਲ ਦੀ ਬਿਹਤਰੀ ਲਈ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਸੰਸਾ ਕੀਤੀ। ਇਸ ਮੌਕੇ ’ਤੇ ਸਕੂਲ ਐਸ.ਐਮ.ਟੀ ਕਮੇਟੀ ਦੀ ਚੇਅਰਮੈਨ ਕੁਲਦੀਪ ਕੌਰ ਤੇ ਸਮੂਹ ਸਕੂਲ ਸਟਾਫ਼ ਸਰਕਾਰੀ ਮਿਡਲ ਸਕੂਲ ਵੀ ਪ੍ਰੋਗਰਾਮ ਵਿਚ ਸ਼ਾਮਿਲ ਹੋਏ।
Ad Position 22
No active advertisement
ਪਿਛਲੀ ਖ਼ਬਰ ਖੰਡ ਦੀਆਂ ਵਧ ਰਹੀਆਂ ਕੀਮਤਾਂ ਤੇ ਕੰਟਰੋਲ ਲਈ ਪੰਜਾਬ ਸਰਕਾਰ ਫ਼ੌਰੀ ਕਦਮ ਚੁੱਕੇ -ਦਵਿੰਦਰ ਸਿੰਘ ਮਾਜਰੀ ਅਗਲੀ ਖ਼ਬਰ ਫ਼ਤਹਿਗੜ੍ਹ ਸਾਹਿਬ ਤੋਂ ਪਾਵਰਕਾਮ ਦੇ ਵੱਖ-ਵੱਖ ਅਦਾਰਿਆਂ ਦੇ ਅਧਿਕਾਰੀਆਂ ਵਲੋਂ ਮੁੱਖ ਇੰਜੀਨੀਅਰ ਦਫ਼ਤਰ ਦੇ ਰੋਸ ਧਰਨੇ ’ਚ ਸ਼ਮ...
Ad Position 24