ਖੰਡ ਦੀਆਂ ਵਧ ਰਹੀਆਂ ਕੀਮਤਾਂ ਤੇ ਕੰਟਰੋਲ ਲਈ ਪੰਜਾਬ ਸਰਕਾਰ ਫ਼ੌਰੀ ਕਦਮ ਚੁੱਕੇ -ਦਵਿੰਦਰ ਸਿੰਘ ਮਾਜਰੀ
ਖਮਾਣੋਂ, 19 ਅਗਸਤ (ਮਨਮੋਹਣ ਸਿੰਘ ਕਲੇਰ)-ਪੰਜਾਬ ਵਿਚ ਵਧ ਰਹੀਆਂ ਖੰਡ ਦੀਆਂ ਕੀਮਤਾਂ ਕਾਰਨ ਆਮ ਘਰੇਲੂ ਖਪਤਕਾਰ ਨੂੰ ਮਹਿੰਗਾਈ ਦੇ ਦੌਰ ਵਿਚ ਵੱਡਾ ਝਟਕਾ ਲੱਗ ਰਿਹਾ ਹੈ। ਇਸ ਲਈ ਪੰਜਾਬ ਸਰਕਾਰ ਫ਼ੌਰੀ ਤੌਰ ਤੇ ਇਨ੍ਹਾਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਉਚੇਚੇ ਕਦਮ ਚੁੱਕੇ।
ਖਮਾਣੋਂ, 19 ਅਗਸਤ (ਮਨਮੋਹਣ ਸਿੰਘ ਕਲੇਰ)-ਪੰਜਾਬ ਵਿਚ ਵਧ ਰਹੀਆਂ ਖੰਡ ਦੀਆਂ ਕੀਮਤਾਂ ਕਾਰਨ ਆਮ ਘਰੇਲੂ ਖਪਤਕਾਰ ਨੂੰ ਮਹਿੰਗਾਈ ਦੇ ਦੌਰ ਵਿਚ ਵੱਡਾ ਝਟਕਾ ਲੱਗ ਰਿਹਾ ਹੈ। ਇਸ ਲਈ ਪੰਜਾਬ ਸਰਕਾਰ ਫ਼ੌਰੀ ਤੌਰ ਤੇ ਇਨ੍ਹਾਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਉਚੇਚੇ ਕਦਮ ਚੁੱਕੇ। ਇਹ ਮੰਗ ਦਵਿੰਦਰ ਸਿੰਘ ਮਾਜਰੀ ਸੀਨੀਅਰ ਅਕਾਲੀ ਆਗੂ ਨੇ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਜਿੱਥੇ ਆਮ ਵਰਗ ਨੂੰ ਆਟਾ ਦਾਲ ਸਕੀਮ ਤਹਿਤ ਖੰਡ ਮੁਫ਼ਤ ਦੇਣ ਦੀਆਂ ਗੱਲਾਂ ਕਰ ਰਹੀ ਹੈ, ਦੂਜੇ ਪਾਸੇ ਸੂਬੇ ਵਿਚ ਖੰਡ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦੀ ਜਾ ਰਹੀ ਹੈ, ਜਿਹੜੀ ਕਿ ਅੱਜ 65 ਰੁਪਏ ਕਿੱਲੋ ਦੇ ਲਗਪਗ ਦੁਕਾਨਾਂ ਤੇ ਵਿਕ ਰਹੀ ਹੈ। ਹਾਲਾਂਕਿ ਕੇਂਦਰ ਸਰਕਾਰ ਵਲੋਂ ਪਿਛਲੇ ਦਿਨਾਂ ਵਿਚ ਖੰਡ ਦੀ ਕਾਲਾ ਬਾਜ਼ਾਰੀ ਰੋਕਣ ਲਈ ਅਤੇ ਕੀਮਤਾਂ ਨੂੰ ਸਥਿਰ ਰੱਖਣ ਲਈ ਇਸ ਦੇ ਆਯਾਤ ਕਰਨ ਤੇ ਪਾਬੰਦੀ ਲਗਾਈ ਗਈ ਹੈ। ਪ੍ਰੰਤੂ ਇਸ ਪਾਬੰਦੀ ਦਾ ਸੂਬੇ ਵਿਚ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ। ਜਿਸ ਦਾ ਸਿੱਧਾ-ਸਿੱਧਾ ਕਾਰਨ ਇਹ ਹੈ ਕਿ ਸੂਬਾ ਸਰਕਾਰ ਦੇ ਸਬੰਧਿਤ ਵਿਭਾਗ ਦਾ ਇਸ ਮਸਲੇ ਵੱਲ ਉੱਕਾ ਹੀ ਧਿਆਨ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਮਸਲੇ ਵੱਲ ਤੁਰੰਤ ਗ਼ੌਰ ਕਰਕੇ ਆਮ ਵਰਗ ਨੂੰ ਖੰਡ ਦੀਆਂ ਵੱਧਦੀਆਂ ਕੀਮਤਾਂ ਤੋਂ ਰਾਹਤ ਦਿਵਾਉਣੀ ਚਾਹੀਦੀ ਹੈ।