20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਫ਼ਤਹਿਗੜ੍ਹ ਸਾਹਿਬ ਤੋਂ ਪਾਵਰਕਾਮ ਦੇ ਵੱਖ-ਵੱਖ ਅਦਾਰਿਆਂ ਦੇ ਅਧਿਕਾਰੀਆਂ ਵਲੋਂ ਮੁੱਖ ਇੰਜੀਨੀਅਰ ਦਫ਼ਤਰ ਦੇ ਰੋਸ ਧਰਨੇ ’ਚ ਸ਼ਮੂਲੀਅਤ

ਫ਼ਤਹਿਗੜ੍ਹ ਸਾਹਿਬ, 19 ਅਗਸਤ (ਮਨਪ੍ਰੀਤ ਸਿੰਘ)-ਪੀ. ਐਸ.

Ad Position 21
No active advertisement
ਅਜੀਤ ਡੈਸਕ 20-08-2026
ਫ਼ਤਹਿਗੜ੍ਹ ਸਾਹਿਬ, 19 ਅਗਸਤ (ਮਨਪ੍ਰੀਤ ਸਿੰਘ)-ਪੀ.ਐਸ.ਪੀ.ਸੀ.ਐਲ. ਦੇ 250 ਤੋਂ ਵੱਧ ਅਧਿਕਾਰੀਆਂ ਨੇ ਅੱਜ ਪ੍ਰੋਗਰੈਸਿਵ ਅਲਾਇੰਸ ਆਫ਼ ਪਾਵਰ ਆਫ਼ੀਸਰਜ਼ ਦੇ ਬੈਨਰ ਹੇਠ ਮੁੱਖ ਇੰਜੀਨੀਅਰ/ਸਾਊਥ ਜ਼ੋਨ, ਦੇ ਦਫ਼ਤਰ ਬਾਹਰ ਇਕ ਦਿਨ ਦਾ ਅਨੁਸ਼ਾਸਿਤ ਰੋਸ ਧਰਨਾ ਅਤੇ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿਚ ਫ਼ਤਹਿਗੜ੍ਹ ਸਾਹਿਬ ਤੋਂ ਵੱਡੀ ਗਿਣਤੀ ਵਿਚ ਅਧਿਕਾਰੀਆਂ ਨੇ ਹਿੱਸਾ ਲਿਆ। ਇਸ ਮੌਕੇ ਅਧਿਕਾਰੀਆਂ ਨੇ ਰਿਕਾਰਡ ਵਿਚ ਦਰਜ ਕਰਵਾਇਆ ਕਿ ਉਹ ਲਗਾਤਾਰ ਮਾਨਸਿਕ ਤਣਾਅ, ਬੇਲੋੜੇ ਪ੍ਰਸ਼ਾਸਨਿਕ ਦਬਾਅ, ਬੇਇੱਜ਼ਤੀ ਅਤੇ ਪ੍ਰਤੀਕੂਲ ਕੰਮਕਾਜੀ ਮਾਹੌਲ ਵਿਚ ਆਪਣੀਆਂ ਡਿਊਟੀਆਂ ਨਿਭਾ ਰਹੇ ਹਨ, ਜਿਸ ਲਈ ਉਹ ਮੁੱਖ ਇੰਜੀਨੀਅਰ/ਸਾਊਥ ਜ਼ੋਨ ਇੰਜ. ਰਤਨ ਕੁਮਾਰ ਮਿੱਤਲ ਦੇ ਰਵੱਈਏ ਅਤੇ ਕੰਮਕਾਜ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ। ਜਾਣਕਾਰੀ ਦਿੰਦਿਆਂ ਆਰਗੇਨਾਈਜ਼ਿੰਗ ਸਕੱਤਰ ਇੰਜ. ਅਮਨਦੀਪ ਸਿੰਘ ਢੀਂਡਸਾ ਨੇ ਦੱਸਿਆ ਕਿ ਧਰਨੇ ਨੂੰ ਪ੍ਰਧਾਨ ਇੰਜ. ਜਸਤੇਜ ਸਿੰਘ ਟਿਵਾਣਾ, ਜਨਰਲ ਸਕੱਤਰ ਇੰਜ. ਗੁਰਮਨਪ੍ਰੀਤ ਸਿੰਘ ਸੋਮਲ, ਮੀਤ ਪ੍ਰਧਾਨ ਇੰਜ. ਸਰਬਜੀਤ ਸਿੰਘ ਧੀਮਾਨ, ਮੁੱਖ ਬੁਲਾਰੇ ਇੰਜ. ਅਭਿਰਾਜ ਸਿੰਘ ਰੰਧਾਵਾ, ਸਲਾਹਕਾਰ ਇੰਜ. ਹਰਜਿੰਦਰਪਾਲ ਸਿੰਘ ਚਾਹਲ, ਐਕਸੀਅਨ ਨਾਭਾ ਇੰਜ. ਪ੍ਰੀਕਸ਼ਿਤ ਭਨੋਟ, ਐਕਸੀਅਨ ਸਮਾਣਾ ਇੰਜ. ਕਵਰਦੀਪ ਸਿੰਘ, ਐਸ.ਡੀ.ਓ. ਇੰਜ. ਗੁਰਮੀਤ ਸਿੰਘ ਬਾਗੜੀ, ਐਸ.ਡੀ.ਓ. ਇੰਜ. ਸੁਰਿੰਦਰ ਸਿੰਘ ਧੋਤ ਅਤੇ ਕਈ ਹੋਰ ਅਧਿਕਾਰੀਆਂ ਨੇ ਸੰਬੋਧਨ ਕੀਤਾ। ਇਸ ਮੌਕੇ ਬੁਲਾਰਿਆਂ ਨੇ ਉਨ੍ਹਾਂ ਹਾਲਤਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਵਿਚ ਫ਼ੀਲਡ ਅਧਿਕਾਰੀ ਕੰਮ ਕਰ ਰਹੇ ਹਨ। ਹਾਲ ਹੀ ਵਿਚ ਹੋਈਆਂ ਮੁਲਾਜ਼ਮ ਹੜਤਾਲਾਂ ਦੌਰਾਨ, ਗਰਮੀ ਦੀ ਸਿਖਰਲੀ ਮੰਗ ਸਮੇਂ, ਅਤੇ ਹੁਣ ਚੱਲ ਰਹੇ ਝੋਨੇ ਦੇ ਸੀਜ਼ਨ ਦੌਰਾਨ, ਇਨ੍ਹਾਂ ਅਧਿਕਾਰੀਆਂ ਨੇ ਬਿਜਲੀ ਸਪਲਾਈ ਨੂੰ ਬਰਕਰਾਰ ਰੱਖਿਆ ਹੈ ਅਤੇ ਇਹ ਕੰਮ ਕਰਦਿਆਂ ਉਨ੍ਹਾਂ ਨੂੰ ਹਰ ਸਮੇਂ ਸਟਾਫ਼ ਦੀ ਭਾਰੀ ਘਾਟ, ਜਨਤਕ ਅਤੇ ਪ੍ਰਸ਼ਾਸਨਿਕ ਦਬਾਅ ਦਾ ਸਾਹਮਣਾ ਕਰਨਾ ਪਿਆ ਹੈ। ਇਸ ਵਿਵਾਦ ਕਰਕੇ ਸਾਊਥ ਜ਼ੋਨ ਵਿਚ ਇਕ ਵੀ ਖਪਤਕਾਰ ਨੂੰ ਪ੍ਰੇਸ਼ਾਨ ਨਹੀਂ ਹੋਣ ਦਿੱਤਾ ਗਿਆ। ਇਸ ਮੌਕੇ ਜਨਰਲ ਬਾਡੀ ਨੇ ਮਤਾ ਪਾਸ ਕੀਤਾ ਕਿ ਪੀ.ਐਸ.ਪੀ.ਸੀ.ਐਲ. ਪ੍ਰਬੰਧਕਾਂ ਵਲੋਂ ਫ਼ੌਰੀ ਅਤੇ ਢੁਕਵੀਂ ਕਾਰਵਾਈ ਨਾ ਕੀਤੇ ਜਾਣ ਦੀ ਸੂਰਤ ਵਿਚ ਡੀ.ਐਸ. ਸਰਕਲ, ਪਟਿਆਲਾ ਦੇ ਅਧਿਕਾਰੀ ਅਗਲੇ ਹਫ਼ਤੇ ਸਮੂਹਿਕ ਛੁੱਟੀ ’ਤੇ ਜਾਣਗੇ। ਮੁੱਖ ਇੰਜੀਨੀਅਰ/ਸਾਊਥ ਜ਼ੋਨ ਨਾਲ ਸਿੱਧੀ ਗੱਲਬਾਤ ਦਾ ਪ੍ਰਤੀਕਾਤਮਿਕ ਬਾਈਕਾਟ ਜਾਰੀ ਰਹੇਗਾ। ਅਲਾਇੰਸ ਇਸ ਮਾਮਲੇ ਨੂੰ ਉੱਚ ਪੱਧਰ ’ਤੇ ਸਮਰੱਥ ਅਧਿਕਾਰੀਆਂ ਸਾਹਮਣੇ ਰੱਖੇਗਾ। ਉਨ੍ਹਾਂ ਸਪਸ਼ਟ ਤੌਰ ’ਤੇ ਕਿਹਾ ਕਿ ਇਹ ਸੰਘਰਸ਼ ਕਿਸੇ ਇਕ ਵਿਅਕਤੀਗਤ ਅਧਿਕਾਰੀ ਦੇ ਕਥਿਤ ਰਵੱਈਏ ਅਤੇ ਕੰਮਕਾਜ ਵਿਰੁੱਧ ਹੈ, ਨਾ ਕਿ ਇਕ ਸੰਸਥਾ ਵਜੋਂ ਪੀ.ਐਸ.ਪੀ.ਸੀ.ਐਲ. ਵਿਰੁੱਧ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਮਿਡਲ ਸਕੂਲ ਹਰਲਾਲਪੁਰ ਨੂੰ ਬੈਟਰੀਆਂ ਸਮੇਤ ਇਨਵਰਟਰ ਦਾਨ ਕੀਤਾ ਅਗਲੀ ਖ਼ਬਰ ਬੇਕਾਬੂ ਮੋਟਰਸਾਈਕਲ ਦਰੱਖ਼ਤ ਨਾਲ ਟਕਰਾਇਆ, ਨੌਜਵਾਨ ਦੀ ਮੌਤ
Ad Position 24