15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਮਾਤਾ ਨੈਣਾਂ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਲੰਗਰ ਦੀ ਸ਼ੁਰੂਆਤ

ਬਸੀ ਪਠਾਣਾਂ, 14 ਅਗਸਤ (ਰਜਿੰਦਰ ਸ਼ਰਮਾ)-ਜੈ ਮਾਂ ਦੁਰਗਾ ਵੈੱਲਫੇਅਰ ਕਲੱਬ ਵਲੋਂ ਪ੍ਰਧਾਨ ਗਿਆਨ ਚੰਦ ਦੀ ਅਗਵਾਈ ਹੇਠ ਮਾਤਾ ਨੈਣਾਂ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਲੰਗਰ ਦੀ ਸ਼ੁਰੂਆਤ ਡੇਰਾ ਬਾਬਾ ਬੁੱਧ ਦਾਸ ਦੇ ਮਹੰਤ ਡਾ. ਆਫ਼ਤਾਬ ਸਿੰਘ ਦੁਆਰਾ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 15-08-2026
ਬਸੀ ਪਠਾਣਾਂ, 14 ਅਗਸਤ (ਰਜਿੰਦਰ ਸ਼ਰਮਾ)-ਜੈ ਮਾਂ ਦੁਰਗਾ ਵੈੱਲਫੇਅਰ ਕਲੱਬ ਵਲੋਂ ਪ੍ਰਧਾਨ ਗਿਆਨ ਚੰਦ ਦੀ ਅਗਵਾਈ ਹੇਠ ਮਾਤਾ ਨੈਣਾਂ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਲੰਗਰ ਦੀ ਸ਼ੁਰੂਆਤ ਡੇਰਾ ਬਾਬਾ ਬੁੱਧ ਦਾਸ ਦੇ ਮਹੰਤ ਡਾ. ਆਫ਼ਤਾਬ ਸਿੰਘ ਦੁਆਰਾ ਕੀਤੀ ਗਈ। ਇਸ ਮੌਕੇ ਮਹੰਤ ਡਾ. ਆਫ਼ਤਾਬ ਸਿੰਘ ਨੇ ਕਿਹਾ ਕਿ ਧਾਰਮਿਕ ਯਾਤਰਾਵਾਂ ਦੌਰਾਨ ਸ਼ਰਧਾਲੂਆਂ ਦੀ ਸੇਵਾ ਕਰਨਾ ਇਕ ਮਹਾਨ ਪੁੰਨ ਦਾ ਕਾਰਜ ਹੈ। ਉਨ੍ਹਾਂ ਕਲੱਬ ਵਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸੇਵਾ ਕਾਰਜ ਸਮਾਜ ’ਚ ਭਾਈਚਾਰਕ ਸਾਂਝ ਅਤੇ ਮਨੁੱਖਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ। ਕਲੱਬ ਪ੍ਰਧਾਨ ਗਿਆਨ ਚੰਦ ਨੇ ਕਿਹਾ ਕਿ ਜੈ ਮਾਂ ਦੁਰਗਾ ਵੈੱਲਫੇਅਰ ਕਲੱਬ ਹਰ ਸਾਲ ਸ਼ਰਧਾਲੂਆਂ ਦੀ ਸਹੂਲਤ ਲਈ ਲੰਗਰ ਲਗਾਉਂਦਾ ਹੈ ਅਤੇ ਇਸ ਵਾਰ ਵੀ ਸ਼ਰਧਾਲੂਆਂ ਨੂੰ ਸਾਫ਼-ਸੁਥਰਾ ਭੋਜਨ ਮੁਹੱਈਆ ਕਰਵਾਉਣ ਲਈ ਸੇਵਾਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਕਲੱਬ ਵਲੋਂ ਡੇਰਾ ਮਹੰਤ ਡਾ. ਆਫ਼ਤਾਬ ਸਿੰਘ ਨੂੰ ਮਾਤਾ ਦੀ ਚੁੰਨੀ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਹਰਚੰਦ ਸਿੰਘ ਡੂਮਛੇੜੀ, ਕਰਨੈਲ ਸਿੰਘ, ਗੁਰਸ਼ੇਰ ਸਿੰਘ, ਅੰਮ੍ਰਿਤ ਬਾਜਵਾ, ਸਤਬੀਰ ਸਿੰਘ, ਓਮ ਪ੍ਰਕਾਸ਼, ਚਮਨ ਲਾਲ, ਸਤਪਾਲ ਸਿੰਘ, ਰਾਜ ਕੁਮਾਰ, ਮੰਗਲ ਰਾਮ, ਵਿਸਾਖੀ ਰਾਮ, ਕਾਲੂ ਰਾਮ, ਦੇਵੀ ਚਰਨ ਤੋਂ ਇਲਾਵਾ ਹੋਰ ਕਲੱਬ ਮੈਂਬਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰ ਸ਼ਕਤੀ ਸਕੂਲ ਖਮਾਣੋਂ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ 59ਵੀਂ ਸਾਲਾਨਾ ਬਰਸੀ ’ਤੇ ਵਿਸ਼ੇਸ਼-ਸੰਤ ਬਾਬਾ ਬੁੱਧ ਦਾਸ
Ad Position 24