59ਵੀਂ ਸਾਲਾਨਾ ਬਰਸੀ ’ਤੇ ਵਿਸ਼ੇਸ਼-ਸੰਤ ਬਾਬਾ ਬੁੱਧ ਦਾਸ
ਬਸੀ ਪਠਾਣਾਂ-ਉਦਾਸੀ ਸੰਪਰਦਾਏ ਦੇ ਮਹਾਨ ਸੰਤ ਬਾਬਾ ਬੁੱਧ ਦਾਸ ਜੀ ਦਸ ਸਾਲ ਦੀ ਛੋਟੀ ਉਮਰ ’ਚ ਹੀ ਸੰਸਾਰ ਦੇ ਮਾਇਆ ਜਾਲ ਤੋਂ ਮੁਕਤ ਹੋ ਕੇ ਪ੍ਰਮਾਤਮਾ ਦੀ ਭਗਤੀ ’ਚ ਲੀਨ ਹੋ ਗਏ ਸਨ। ਬਾਬਾ ਜੀ ਦਾ ਜਨਮ ਜ਼ਿਲ੍ਹਾ ਸੰਗਰੂਰ ਦੇ ਪਿੰਡ ਲੌਂਗੋਵਾਲ ’ਚ ਸਿੱਧੂ ਕਿਸਾਨ ਪਰਿਵਾਰ ਦੇ ਘਰ 1890 ਵਿਚ ਹੋਇਆ।
ਬਸੀ ਪਠਾਣਾਂ-ਉਦਾਸੀ ਸੰਪਰਦਾਏ ਦੇ ਮਹਾਨ ਸੰਤ ਬਾਬਾ ਬੁੱਧ ਦਾਸ ਜੀ ਦਸ ਸਾਲ ਦੀ ਛੋਟੀ ਉਮਰ ’ਚ ਹੀ ਸੰਸਾਰ ਦੇ ਮਾਇਆ ਜਾਲ ਤੋਂ ਮੁਕਤ ਹੋ ਕੇ ਪ੍ਰਮਾਤਮਾ ਦੀ ਭਗਤੀ ’ਚ ਲੀਨ ਹੋ ਗਏ ਸਨ। ਬਾਬਾ ਜੀ ਦਾ ਜਨਮ ਜ਼ਿਲ੍ਹਾ ਸੰਗਰੂਰ ਦੇ ਪਿੰਡ ਲੌਂਗੋਵਾਲ ’ਚ ਸਿੱਧੂ ਕਿਸਾਨ ਪਰਿਵਾਰ ਦੇ ਘਰ 1890 ਵਿਚ ਹੋਇਆ। ਬਾਬਾ ਜੀ ਹਮੇਸ਼ਾ ਹੀ ਸਰੀਰ ’ਤੇ ਇਕ ਸੰਗਲ਼ ਅਤੇ ਲੰਗੋਟ ਬੰਨ੍ਹ ਕੇ ਖੇਤਾਂ ਵਿਚ ਦਿਨ ਰਾਤ ਬੈਠੇ ਰਹਿੰਦੇ ਅਤੇ ਉਥੇ ਹੀ ਸੌਂਦੇ ਸਨ। ਦੱਸਦੇ ਹਨ ਕਿ ਇਕ ਸਮੇਂ ਦੀ ਗੱਲ ਹੈ ਕਿ ਬਸੀ ਪਠਾਣਾਂ ਦੇ ਨਜ਼ਦੀਕੀ ਪਿੰਡ ਭੁੱਚੀ ’ਚ ਸੰਗਤਾਂ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਬਰਸਾਤ ਨਾ ਹੋਣ ਕਰਕੇ ਫ਼ਸਲਾਂ ਸੁੱਕ ਰਹੀਆਂ ਹਨ, ਤਾਂ ਬਾਬਾ ਜੀ ਪਿੰਡ ਦੇ ਸੁੱਕੇ ਟੋਭੇ ’ਚ ਜਾ ਕੇ ਇਕ ਲੱਤ ਦੇ ਭਾਰ ਖੜ੍ਹੇ ਹੋ ਗਏ ਅਤੇ ਉਸ ਅਕਾਲ ਪੁਰਖ ਦੀ ਭਗਤੀ ਸ਼ੁਰੂ ਕਰ ਦਿੱਤੀ ਤੇ ਮਹਿਜ਼ 2-3 ਘੰਟੇ ਬਾਅਦ ਹੀ ਭਾਰੀ ਬਰਸਾਤ ਸ਼ੁਰੂ ਹੋ ਗਈ। ਬਾਬਾ ਬੁੱਧ ਦਾਸ ਜੀ ਨੇ ਉਸ ਸਮੇਂ ਮਹਿਜ਼ 10 ਸਾਲ ਦੀ ਉਮਰ ਦੇ ਸਿਕੰਦਰ ਦਾਸ ਨੂੰ ਗੱਦੀ ਸੌਂਪ ਕੇ 6 ਅਗਸਤ 1967 ਨੂੰ ਸੰਗਰਾਂਦ ਵਾਲੇ ਦਿਨ ਇਸ ਸੰਸਾਰ ਨੂੰ ਅਲਵਿਦਾ ਕਹਿ ਜੋਤੀ ਜੋਤ ਸਮਾ ਗਏ। ਇਸ ਪਵਿੱਤਰ ਸਥਾਨ ’ਤੇ ਹਰ ਸਾਲ 1 ਭਾਦੋਂ ਨੂੰ ਲੱਖਾਂ ਸ਼ਰਧਾਲੂ ਡੇਰੇ ’ਚ ਪਹੁੰਚ ਕੇ ਬਾਬਾ ਜੀ ਨੂੰ ਸ਼ਰਧਾ ਦੇ ਫ਼ੁਲ ਭੇਟ ਕਰਦੇ ਹਨ। ਸਵ. ਮਹੰਤ ਡਾ. ਸਿਕੰਦਰ ਸਿੰਘ ਪਿਛਲੇ ਸਾਲ ਇਸ ਦੁਨੀਆ ਨੂੰ ਅਲਵਿਦਾ ਕਹਿ ਗੁਰੂ ਚਰਨਾਂ ’ਚ ਜਾ ਬਿਰਾਜੇ ਤੇ ਹੁਣ ਉਨ੍ਹਾਂ ਦੇ ਬੇਟਾ ਜੋ ਸਵ. ਮਹੰਤ ਡਾ. ਸਿਕੰਦਰ ਸਿੰਘ ਦੇ ਚੇਲੇ ਵੀ ਹਨ ਡੇਰੇ ’ਚ ਉਦਾਸੀ ਸੰਪਰਦਾਏ ਦੀ ਮਰਿਆਦਾ ਅਨੁਸਾਰ ਸੇਵਾ ਨਿਭਾ ਰਹੇ ਹਨ, ਜਦਕਿ ਉਨ੍ਹਾਂ ਦੀ ਮਾਤਾ ਰੇਨੂੰ ਹੈਪੀ, ਜੋ ਡੇਰੇ ਦੀ ਪ੍ਰਮੁੱਖ ਸੇਵਿਕਾ ਵੀ ਹਨ, ਹਰ ਬੁੱਧਵਾਰ ਆਪਣੀ ਸਾਥੀ ਮਹਿਲਾਵਾਂ ਨਾਲ ਹਫ਼ਤਾਵਾਰੀ ਬਾਬਾ ਜੀ ਦੇ ਕੀਰਤਨ ਦਾ ਗੁਣਗਾਨ ਕਰਕੇ ਆਪਣੀ ਹਾਜ਼ਰੀ ਲਗਾਉਂਦੇ ਹਨ। ਬਾਬਾ ਜੀ ਦੀ 59ਵੀਂ ਸਾਲਾਨਾ ਬਰਸੀ 17 ਅਗਸਤ, 1 ਭਾਦੋਂ ਦੀ ਸੰਗਰਾਂਦ ਵਾਲੇ ਦਿਨ ਨੂੰ ਡੇਰਾ ਬਾਬਾ ਬੁੱਧ ਦਾਸ ਬਸੀ ਪਠਾਣਾਂ ਵਿਖੇ ਮੌਜੂਦਾ ਡੇਰਾ ਮਹੰਤ ਡਾ. ਆਫ਼ਤਾਬ ਸਿੰਘ ਦੀ ਅਗਵਾਈ ਹੇਠ ਮਨਾਈ ਜਾ ਰਹੀ ਹੈ। ਜਿਸ ਦੌਰਾਨ ਅਗਰਵਾਲ ਧਰਮਸ਼ਾਲਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ, ਉਪਰੰਤ ਸੰਤ ਬਾਬਾ ਬਲਵਿੰਦਰ ਦਾਸ ਜੀ ਮੁੱਲਾਂਪੁਰ ਵਾਲੇ ਕਥਾ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਪੇਸ਼ਕਸ਼-ਰਜਿੰਦਰ ਸ਼ਰਮਾ, ਬਸੀ ਪਠਾਣਾਂ