ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਡੇਰਾ ਸ਼ਿਵ ਮੰਦਰ ਦੇ ਕੈਂਪ ਵਿਚ ਕਾਵੜੀਆਂ ਦੀਆਂ ਸੁਣੀਆਂ ਮੁਸ਼ਕਿਲਾਂ
ਫ਼ਤਹਿਗੜ੍ਹ ਸਾਹਿਬ, 13 ਅਗਸਤ (ਬਲਜਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਪਿੰਡ ਪਤਾਰਸੀ ਖ਼ੁਰਦ ਦੇ ਡੇਰਾ ਸ਼ਿਵ ਮੰਦਰ ਦੇ ਕੈਂਪ ਵਿਚ ਪਹੁੰਚ ਕੇ ਕਾਵੜੀਆਂ ਤੇ ਪਿੰਡ ਵਾਸੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਸੁਣੀਆਂ।
ਫ਼ਤਹਿਗੜ੍ਹ ਸਾਹਿਬ, 13 ਅਗਸਤ (ਬਲਜਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਪਿੰਡ ਪਤਾਰਸੀ ਖ਼ੁਰਦ ਦੇ ਡੇਰਾ ਸ਼ਿਵ ਮੰਦਰ ਦੇ ਕੈਂਪ ਵਿਚ ਪਹੁੰਚ ਕੇ ਕਾਵੜੀਆਂ ਤੇ ਪਿੰਡ ਵਾਸੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਸੁਣੀਆਂ। ਇਸ ਮੌਕੇ ਡਾ. ਹਰਬੰਸ ਲਾਲ ਨੇ ਦੱਸਿਆ ਕਿ ਸਾਉਣ ਦੇ ਮਹੀਨੇ ਵਿਚ ਸ਼ਰਧਾਲੂ ਗੰਗੋਤਰੀ ਤੋਂ ਗੰਗਾ ਜਲ ਲੈ ਕੇ ਪੰਜਾਬ ਦੇ ਹੋਰ ਸ਼ਹਿਰਾਂ ਅਤੇ ਪਿੰਡਾਂ ਵਿਚ ਜਾਣ ਤੋਂ ਪਹਿਲਾਂ ਰਾਜਪੁਰਾ ਸ਼ਹਿਰ ਤੋਂ ਬਾਅਦ ਇਸ ਡੇਰੇ ਸ਼ਿਵ ਮੰਦਰ ਵਿਖੇ ਵਿਸ਼ੇਸ਼ ਕੈਂਪ ਵਿਚ ਠਹਿਰਾਓ ਕਰਦੇ ਹਨ। ਉਨ੍ਹਾਂ ਦੱਸਿਆ ਕਿ ਪ੍ਰਕਾਸ਼ ਸਿੰਘ, ਜੋ ਕਿ ਡੇਰੇ ਦੇ ਮੁੱਖ ਪ੍ਰਬੰਧਕ ਤੇ ਰਾਜਪੁਰਾ ਤੋਂ ਆਏ ਸੇਵਾਦਾਰਾਂ ਵਲੋਂ ਜੋ ਸਮੱਸਿਆਵਾਂ ਦੱਸੀਆਂ ਗਈਆਂ ਹਨ। ਉਨ੍ਹਾਂ ਦਾ ਤੁਰੰਤ ਹੱਲ ਕਰਵਾਉਣ ਦੇ ਯਤਨ ਕੀਤੇ ਜਾਣਗੇ। ਇਸ ਮੌਕੇ ਭਾਜਪਾ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਤੋਂ ਇਲਾਵਾ ਪਰਵੀਨ ਕੁਮਾਰ ਰਾਜਪੁਰਾ, ਪ੍ਰਕਾਸ਼ ਸਿੰਘ ਪਤਾਰਸੀ ਖ਼ੁਰਦ, ਸੁਨੀਲ ਕੁਮਾਰ, ਬਿਮਲ ਕਾਲੜਾ, ਕੇਵਲ ਕਾਲੜਾ, ਕਾਲਾ, ਮਹਿੰਦਰ ਬੱਬਰ, ਸਤਨਾਮ ਸਿੰਘ ਰਾਜਪੁਰਾ, ਜਸਵੀਰ ਸਿੰਘ ਡੇਰਾ ਪਤਾਰਸੀ ਖ਼ੁਰਦ, ਤਰਸੇਮ ਵਰਮਾ ਨਲੀਨਾ ਕਲਾਂ, ਬਲਦੇਵ ਸਿੰਘ ਚੌਰਵਾਲਾ, ਗੁਰਿੰਦਰ ਸਿੰਘ ਗੁਰੂ, ਧਰਮਿੰਦਰ, ਗੁਰਮੇਲ ਸਿੰਘ, ਸਰਪੰਚ ਬਦਰੀ ਰਾਮ, ਸੁਖਵੀਰ ਸਿੰਘ ਚੌਰਵਾਲਾ, ਗੁਰਦੀਪ ਸਿੰਘ ਭਾਗਨਪੁਰ ਵੀ ਹਾਜ਼ਰ ਸਨ।