18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਪਿੰਡ ਜੰਡੋਲੀ ਦੀਆਂ ਗਲੀਆਂ ਤੇ ਸੜਕਾਂ ’ਤੇ ਖੜ੍ਹਾ ਗੰਦਾ ਪਾਣੀ ਗੰਦੇ ਪਾਣੀ ਕਾਰਨ ਬੱਚਿਆਂ ਦਾ ਸਕੂਲ ਜਾਣਾ ਹੋਇਆ ਮੁਸ਼ਕਿਲ

ਰਾਜਪੁਰਾ, 18 ਅਕਤੂਬਰ (ਰਣਜੀਤ ਸਿੰਘ)- ਇਥੋਂ ਦੇ ਪਿੰਡ ਜੰਡੋਲੀ ਵਿਚ ਗਲੀਆਂ ਤੇ ਸੜਕਾਂ ’ਤੇ ਖੜੇ ਗੰਦੇ ਪਾਣੀ ਕਾਰਨ ਲੋਕਾਂ ਦਾ ਘਰਾਂ ਵਿਚੋਂ ਨਿਕਲਣਾ ਮੁਸ਼ਕਲ ਹੋਇਆ ਪਿਆ ਹੈ ਅਤੇ ਗੰਦੇ ਪਾਣੀ ਵਿਚੋਂ ਜਿਥੋਂ ਹਰ ਸਮੇਂ ਮੁਸ਼ਕ ਮਾਰਦੀ ਰਹਿੰਦੀ ਹੈ ਉਥੇ ਹੀ ਮੱਛਰ ਅਤੇ ਮੱਖੀਆਂ ਕਾਰਨ ਕੋਈ ਵੀ ਬੀਮਾਰੀ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਸਕਦੀ ਹੈ। ਗੰਦੇ ਪਾਣੀ ਕਾਰਨ ਸਕੂਲੀ ਬੱਚਿਆਂ ਦਾ ਮਾੜਾ ਹਾਲ ਹੈ ਅਤੇ ਲੋਕ ਗੰਦਗੀ ਦੇ ਸਤਾਏ ਹੋਏ ਆਪਣੇ ਘਰ ਵੇਚ ਕੇ ਕਿਤੇ ਹੋਰ ਥਾਂ ਜਾਣ ਲਈ ਮਜਬੂਰ ਹੋਏ ਪਏ ਹਨ।

Ad Position 21
No active advertisement
ਅਜੀਤ ਡੈਸਕ 19-10-2026
ਰਾਜਪੁਰਾ, 18 ਅਕਤੂਬਰ (ਰਣਜੀਤ ਸਿੰਘ)- ਇਥੋਂ ਦੇ ਪਿੰਡ ਜੰਡੋਲੀ ਵਿਚ ਗਲੀਆਂ ਤੇ ਸੜਕਾਂ ’ਤੇ ਖੜੇ ਗੰਦੇ ਪਾਣੀ ਕਾਰਨ ਲੋਕਾਂ ਦਾ ਘਰਾਂ ਵਿਚੋਂ ਨਿਕਲਣਾ ਮੁਸ਼ਕਲ ਹੋਇਆ ਪਿਆ ਹੈ ਅਤੇ ਗੰਦੇ ਪਾਣੀ ਵਿਚੋਂ ਜਿਥੋਂ ਹਰ ਸਮੇਂ ਮੁਸ਼ਕ ਮਾਰਦੀ ਰਹਿੰਦੀ ਹੈ ਉਥੇ ਹੀ ਮੱਛਰ ਅਤੇ ਮੱਖੀਆਂ ਕਾਰਨ ਕੋਈ ਵੀ ਬੀਮਾਰੀ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਸਕਦੀ ਹੈ। ਗੰਦੇ ਪਾਣੀ ਕਾਰਨ ਸਕੂਲੀ ਬੱਚਿਆਂ ਦਾ ਮਾੜਾ ਹਾਲ ਹੈ ਅਤੇ ਲੋਕ ਗੰਦਗੀ ਦੇ ਸਤਾਏ ਹੋਏ ਆਪਣੇ ਘਰ ਵੇਚ ਕੇ ਕਿਤੇ ਹੋਰ ਥਾਂ ਜਾਣ ਲਈ ਮਜਬੂਰ ਹੋਏ ਪਏ ਹਨ। ਲੋਕਾਂ ਨੇ ਪ੍ਰਸ਼ਾਸ਼ਨ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਵਿਧਾਇਕ ਹਰਦਿਆਲ ਸਿੰਘ ਅਤੇ ਕੰਬੋਜ਼ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਚ ਸਾਫ ਸਫਾਈ ਦਾ ਬਹੁਤ ਹੀ ਮਾੜਾ ਹਾਲ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਹਿਰ ਦੀ ਐਨ ਵੱਖੀ ’ਚ ਵਸੇ ਪਿੰਡ ਵੱਲ ਸਥਾਨਿਕ ਪ੍ਰਸ਼ਾਸ਼ਨ ਕੋਈ ਵੀ ਧਿਆਨ ਨਹੀਂ ਦੇ ਰਿਹਾ ਹੈ। ਇਸ ਗੰਦਗੀ ਕਾਰਨ ਸਕੂਲੀ ਬੱਚੇ ਅਤੇ ਬਜੁਰਗ ਬਹੁਤ ਹੀ ਜਿਅਦਾ ਪ੍ਰੇਸ਼ਾਨ ਹਨ । ਬੱਚੇ ਸਕੂਲ ਜਾਣ ਮੌਕੇ ਗੰਦੇ ਪਾਣੀ ਵਿਚ ਲੰਘਣ ਮੌਕੇ ਉਨ੍ਹਾਂ ਦੇ ਬੂਟ ਜੁਰਾਬਾਂ ਅਤੇ ਕੱਪੜੇ ਗੰਦੇ ਹੋ ਜਾਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਗੰਦਗੀ ਤੇ ਬੀਮਾਰੀ ਦੇ ਡਰ ਕਾਰਨ ਕੋਈ ਰਿਸ਼ਤੇਦਾਰ ਵੀ ਗੇੜਾ ਨਹੀ ਮਾਰਦਾ। ਉਨ੍ਹਾਂ ਨੇ ਦੱਸਿਆ ਕਿ ਹਰ ਸਮੇਂ ਗਲੀਆਂ ਵਿਚ ਪਾਣੀ ਫਿਰਦਾ ਰਹਿੰਦਾ ਹੈ ਤੇ ਇਸ ਕਾਰਨ ਰਾਤੀ ਤਾਂ ਦੂਰ ਦੀ ਗੱਲ ਹੈ ਦਿਨ ਵੇਲੇ ਵੀ ਲੰਘਣਾ ਦੁਭਰ ਹੋਇਆ ਪਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਵੋਟਾਂ ਵੇਲੇ ਵੱਡੇ ਵੱਡੇ ਦਾਅਵੇ ਕਰਨ ਵਾਲੇ ਹੁਣ ਪਤਾ ਨਹੀ ਕਿਉ ਅੱਖਾਂ ’ਤੇ ਪੱਟੀ ਬੰਨੀ ਬੈਠੇ ਹਨ। ਇਸ ਮੌਕੇ ਪਿੰਡ ਦੀਆਂ ਔਰਤਾਂ ਦਾ ਕਹਿਣਾ ਹੈ ਕਿ ਜੇਕਰ ਸਫ਼ਾਈ ਦਾ ਕੋਈ ਪ੍ਰਬੰਧ ਨਾ ਕੀਤਾ ਗਿਆ ਤਾਂ ਉਹ ਪ੍ਰਸ਼ਾਸ਼ਨ ਦੇ ਖਿਲਾਫ਼ ਸੜਕਾਂ ਤੇ ਉਤਰਨ ਲਈ ਮਜਬੂਰ ਹੋਣਗੀਆਂ। ਇਸ ਮੌਕੇ ਲੋਕਾਂ ਨੇ ਪ੍ਰਸ਼ਾਸ਼ਨ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਆਉਣ ਵਾਲੀਆ ਵਿਧਾਨ ਸਭਾ ਚੋਣਾਂ ਵਿਚ ਸਰਕਾਰ ਨੂੰ ਸਬਕ ਸਿਖਾਊਣ ਦੀ ਗੱਲ ਵੀ ਆਖੀ ਗਈ।
Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਵਿਰੁੱਧ ਲੜਾਈ ਨੂੰ ਸਿਆਸਤ ਤੋਂ ਉਪਰ ਉੱਠ ਕੇ ਲੋਕ ਲਹਿਰ ਬਣਾਉਣ ਦੀ ਲੋੜ- ਬਿੱਟੂ ਅਗਲੀ ਖ਼ਬਰ ਕਰਮਜੀਤ ਸਿੰਘ ਖ਼ਾਲਸਾ ਗੁਰਦੁਆਰਾ ਅਜਾਪਾਲ ਘੋੜਿਆਂ ਵਾਲਾ ਵਿਖੇ ਹੋਏ ਨਤਮਸਤਕ
Ad Position 24