ਦੀਵਾਲੀ ਮੌਕੇ ਐੱਚ.ਆਰ.ਇਲੈਕਟ੍ਰਾਨਿਕਸ ਪਲਾਜ਼ਾ ਬੰਗਾ-ਫਗਵਾੜਾ ’ਚ ਗਾਹਕਾਂ ਦੀਆਂ ਭਾਰੀ ਰੌਣਕਾਂ
ਬੰਗਾ, 7 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਧਨਤੇਰਸ ਅਤੇ ਦੀਵਾਲੀ ਦੇ ਤਿਉਹਾਰ ਨੇੜੇ ਆਉਂਦਿਆਂ ਹੀ ਐੱਚ. ਆਰ.
ਭ
ਭਾਟੀਆ ਗੋਤਰ ਦਾ ਸਤੀ ਮੇਲਾ ਅੱਜ ਕਾਂਗੜ ਵਿਖ਼ੇ
08-11-2026
ਬੰਗਾ, 7 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਧਨਤੇਰਸ ਅਤੇ ਦੀਵਾਲੀ ਦੇ ਤਿਉਹਾਰ ਨੇੜੇ ਆਉਂਦਿਆਂ ਹੀ ਐੱਚ.ਆਰ. ਇਲੈਕਟ੍ਰਾਨਿਕਸ ਪਲਾਜ਼ਾ ਦੇ ਬੰਗਾ ਅਤੇ ਫਗਵਾੜਾ ਸਥਿਤ ਸ਼ੋਅਰੂਮਾਂ ਵਿੱਚ ਗਾਹਕਾਂ ਦੀ ਭਾਰੀ ਭੀੜ ਜਮ੍ਹਾਂ ਹੋ ਰਹੀ ਹੈ। ਐੱਚ.ਆਰ. ਦੀਵਾਲੀ ਖੁੱਲ੍ਹੇ ਗੱਫੇ ਆਫ਼ਰ ਤਹਿਤ ਇਲਾਕੇ ਭਰ ਤੋਂ ਪਰਿਵਾਰ ਇਲੈਕਟ੍ਰਾਨਿਕਸ ਅਤੇ ਘਰੇਲੂ ਉਪਕਰਨਾਂ ਦੀ ਖ਼ਰੀਦਦਾਰੀ ਲਈ ਪੁੱਜ ਰਹੇ ਹਨ। ਗੜ੍ਹਸ਼ੰਕਰ ਰੋਡ ਸਥਿਤ ਐੱਚ.ਆਰ. ਕੰਪਲੈਕਸ ਬੰਗਾ ਅਤੇ ਜੀ.ਟੀ. ਰੋਡ, ਬੱਸ ਅੱਡਾ ਨੇੜੇ ਫਗਵਾੜਾ ਵਿਖੇ ਸਥਿਤ ਸ਼ੋਅਰੂਮਾਂ ਵਿੱਚ ਸਵੇਰ ਤੋਂ ਦੇਰ ਸ਼ਾਮ ਤੱਕ ਰੌਣਕਾਂ ਲੱਗੀਆਂ ਹੋਈਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਫਰਮ ਦੇ ਸੰਚਾਲਕ ਹਰਜਿੰਦਰ ਸਿੰਘ ਲਧਾਣਾ ਉੱਚਾ ਨੇ ਦੱਸਿਆ ਕਿ ਤਿਉਹਾਰ ਨੇੜੇ ਆਉਣ ਨਾਲ ਮੰਗ ਵਿੱਚ ਭਾਰੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਦੀਵਾਲੀ ਉਹ ਮੌਕਾ ਹੁੰਦਾ ਹੈ ਜਦੋਂ ਪਰਿਵਾਰ ਘਰ ਲਈ ਨਵਾਂ ਸਾਮਾਨ ਖ਼ਰੀਦਦੇ ਹਨ। ਇਸ ਆਫ਼ਰ ਰਾਹੀਂ ਗਾਹਕਾਂ ਨੂੰ ਅਸਲ ਲਾਭ ਦੇਣ ਦਾ ਯਤਨ ਕੀਤਾ ਗਿਆ ਹੈ। ਬੰਗਾ, ਫਗਵਾੜਾ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਵਲੋਂ ਮਿਲ ਰਿਹਾ ਹੁੰਗਾਰਾ ਬੇਹੱਦ ਉਤਸ਼ਾਹਜਨਕ ਹੈ। ਉਨ੍ਹਾਂ ਦੱਸਿਆ ਕਿ ਆਫ਼ਰ ਤਹਿਤ ਚੋਣਵੇਂ ਸੈਮਸੰਗ ਐੱਲ.ਈ.ਡੀ. ਟੀ.ਵੀ. ਦੀ ਖ਼ਰੀਦ ’ਤੇ ਗਾਹਕਾਂ ਨੂੰ ਇਕ ਸੈਮਸੰਗ ਐੱਲ.ਈ.ਡੀ. ਟੀ.ਵੀ. ਮੁਫ਼ਤ ਦਿੱਤਾ ਜਾ ਰਿਹਾ ਹੈ। ਜ਼ੀਰੋ ਡਾਊਨ ਪੇਮੈਂਟ ’ਤੇ 0 ਫ਼ੀਸਦੀ ਵਿਆਜ ’ਤੇ ਆਸਾਨ ਕਿਸ਼ਤਾਂ ਦੀ ਸਹੂਲਤ ਵੀ ਉਪਲਬਧ ਹੈ । ਇਸ ਤੋਂ ਇਲਾਵਾ 20,000 ਰੁਪਏ ਤੱਕ ਦੀ ਨਕਦ ਛੋਟ, ਕ੍ਰੈਡਿਟ ਕਾਰਡ ’ਤੇ 25,000 ਰੁਪਏ ਤੱਕ ਕੈਸ਼ਬੈਕ, ਪੁਰਾਣੇ ਸਾਮਾਨ ਦੇ ਬਦਲੇ 5,100 ਰੁਪਏ ਤੱਕ ਐਕਸਚੇਂਜ ਬੋਨਸ, ਹਰ ਏ.ਸੀ. ਦੀ ਖ਼ਰੀਦ ’ਤੇ 5 ਤੋਹਫ਼ੇ ਅਤੇ ਮੁਫ਼ਤ ਡਿਲਿਵਰੀ ਤੇ ਇੰਸਟਾਲੇਸ਼ਨ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ। ਹਰਜਿੰਦਰ ਸਿੰਘ ਨੇ ਦੱਸਿਆ ਕਿ ਖ਼ਰੀਦਦਾਰੀ ਕਰਨ ਵਾਲੇ ਗਾਹਕਾਂ ਨੂੰ ਲੱਕੀ ਡਰਾਅ ਦਾ ਕੂਪਨ ਦਿੱਤਾ ਜਾ ਰਿਹਾ ਹੈ, ਜਿਸ ਰਾਹੀਂ ਉਨ੍ਹਾਂ ਨੂੰ ਹੀਰੋ ਸਪਲੈਂਡਰ ਪਲੱਸ ਮੋਟਰਸਾਈਕਲ ਮੁਫ਼ਤ ਜਿੱਤਣ ਦਾ ਮੌਕਾ ਮਿਲੇਗਾ। ਐੱਚ.ਆਰ. ਇਲੈਕਟ੍ਰਾਨਿਕਸ ਪਲਾਜ਼ਾ ਅਤੇ ਐੱਚ.ਆਰ. ਆਟੋਜ਼ ਦੇ ਗਾਹਕਾਂ ਲਈ ਸਾਂਝਾ ਇਹ ਡਰਾਅ 16 ਨਵੰਬਰ ਨੂੰ ਐੱਚ.ਆਰ. ਕੰਪਲੈਕਸ ਬੰਗਾ ਵਿਖੇ ਕੱਢਿਆ ਜਾਵੇਗਾ। ਫਗਵਾੜਾ ਸ਼ੋਅਰੂਮ ਦੇ ਸੇਲਜ਼ ਮੈਨੇਜਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਐੱਲ.ਈ.ਡੀ. ਟੀ.ਵੀ., ਫਰਿੱਜ, ਵਾਸ਼ਿੰਗ ਮਸ਼ੀਨਾਂ ਅਤੇ ਮੋਬਾਈਲ ਫ਼ੋਨਾਂ ਦੀ ਸਭ ਤੋਂ ਵੱਧ ਮੰਗ ਹੈ। ਖ਼ਰੀਦਦਾਰੀ ਕਰਨ ਪੁੱਜੇ ਗਾਹਕਾਂ ਨੇ ਕਿਹਾ ਕਿ ਆਸਾਨ ਕਿਸ਼ਤਾਂ, ਤੋਹਫ਼ਿਆਂ ਅਤੇ ਇਕੋ ਛੱਤ ਹੇਠ ਵੱਡੀ ਰੇਂਜ ਮਿਲਣ ਨਾਲ ਤਿਉਹਾਰਾਂ ਦੀ ਖ਼ਰੀਦਦਾਰੀ ਸੌਖੀ ਹੋ ਗਈ ਹੈ।