ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 11 ਲੱਖ 65 ਹਜ਼ਾਰ ਦੀ ਠੱਗੀ ਮਾਰਨ ਵਾਲੇ ਖ਼ਿਲਾਫ਼ ਮਾਮਲਾ ਦਰਜ
ਹਾਜੀਪੁਰ, 7 ਨਵੰਬਰ (ਜੋਗਿੰਦਰ ਸਿੰਘ)- ਹਾਜੀਪੁਰ ਪੁਲਿਸ ਵਲੋਂ ਵਿਦੇਸ਼ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਤੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪਵਨ ਕੁਮਾਰ ਪੁੱਤਰ ਬਲਦੇਵ ਸਿੰਘ ਵਾਸੀ ਪਨਖੂਹ ਥਾਣਾ ਹਾਜੀਪੁਰ ਨੇ ਦੱਸਿਆ ਕਿ ਮਿਤੀ 10 ਫਰਵਰੀ 2026 ਨੂੰ ਪੁਲਿਸ ਮੁੱਖੀ ਨੂੰ ਸ਼ਿਕਾਇਤ ਕੀਤੀ ਸੀ ਕਿ ਭੁਪਿੰਦਰ ਸਿੰਘ ਉਰਫ਼ ਲਾਡੀ ਪੁੱਤਰ ਹਰਭਜਨ ਸਿੰਘ ਅਤੇ ਹਰਭਜਨ ਸਿੰਘ ਵਾਸੀ ਢਾਡੇ ਕਟਵਾਲ ਥਾਣਾ ਹਾਜੀਪੁਰ ਨੇ ਉਸ ਦੇ ਲੜਕੇ ਮਨਜੀਤ ਸਿੰਘ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਉਸ ਨਾਲ 11 ਲੱਖ 65 ਹਜ਼ਾਰ 15 ਰੁਪਏ ਦੀ ਠੱਗੀ ਮਾਰੀ ਹੈ।
ਅਜੀਤ ਡੈਸਕ
08-11-2026