ਕਲੇਰ ਅਕੈਡਮੀ ਦੇ ਅਥਲੀਟਾਂ ਨੇ ਚੰਡੀਗੜ੍ਹ ਤੋਂ ਜਿੱਤੇ 7 ਤਗਮੇ
ਮੁਕੰਦਪੁਰ, 7 ਨਵੰਬਰ (ਅਮਰੀਕ ਸਿੰਘ ਢੀਂਡਸਾ) - ਨੌਜਵਾਨਾਂ ਲਈ ਪ੍ਰੇਰਨਾ ਸਰੋਤ ਵਰਲਡ ਵੈਟਰਨ ਐਥਲੀਟ ਰਵਿੰਦਰ ਸਿੰਘ ਕਲੇਰ ਵੱਲੋਂ ਚਲਾਈ ਜਾ ਰਹੀ ਕਲੇਰ ਐਥਲੈਟਿਕਸ ਅਕੈਡਮੀ ਸਰਹਾਲ ਕਾਜੀਆਂ ਦੇ ਐਥਲੀਟਾਂ ਵੱਲੋਂ ਚੰਡੀਗੜ੍ਹ ਗੌਰਮੈਂਟ ਕਾਲਜ ਵਿਖੇ ਹੋਈ 47ਵੀਂ ਚੈਂਪੀਅਨਸ਼ਿਪ ਦੌਰਾਨ 7 ਤਗਮੇ ਪ੍ਰਾਪਤ ਕਰਕੇ ਇਲਾਕੇ ਨੂੰ ਵੱਡਾ ਮਾਣ ਦਵਾਇਆ। ਅਕੈਡਮੀ ਦੇ ਸੰਚਾਲਕ ਰਵਿੰਦਰ ਸਿੰਘ ਕਲੇਰ ਵੱਲੋਂ 75ਸਾਲ ਉਮਰ +3000 ਮੀਟਰ ਦੌੜ ਅਤੇ 800 ਮੀਟਰ ਦੌੜ ਵਿੱਚ 2 ਚਾਂਦੀ ਦੇ ਤਗਮੇ ਪ੍ਰਾਪਤ ਕੀਤੇ।
ਮੁਕੰਦਪੁਰ, 7 ਨਵੰਬਰ (ਅਮਰੀਕ ਸਿੰਘ ਢੀਂਡਸਾ) - ਨੌਜਵਾਨਾਂ ਲਈ ਪ੍ਰੇਰਨਾ ਸਰੋਤ ਵਰਲਡ ਵੈਟਰਨ ਐਥਲੀਟ ਰਵਿੰਦਰ ਸਿੰਘ ਕਲੇਰ ਵੱਲੋਂ ਚਲਾਈ ਜਾ ਰਹੀ ਕਲੇਰ ਐਥਲੈਟਿਕਸ ਅਕੈਡਮੀ ਸਰਹਾਲ ਕਾਜੀਆਂ ਦੇ ਐਥਲੀਟਾਂ ਵੱਲੋਂ ਚੰਡੀਗੜ੍ਹ ਗੌਰਮੈਂਟ ਕਾਲਜ ਵਿਖੇ ਹੋਈ 47ਵੀਂ ਚੈਂਪੀਅਨਸ਼ਿਪ ਦੌਰਾਨ 7 ਤਗਮੇ ਪ੍ਰਾਪਤ ਕਰਕੇ ਇਲਾਕੇ ਨੂੰ ਵੱਡਾ ਮਾਣ ਦਵਾਇਆ। ਅਕੈਡਮੀ ਦੇ ਸੰਚਾਲਕ ਰਵਿੰਦਰ ਸਿੰਘ ਕਲੇਰ ਵੱਲੋਂ 75ਸਾਲ ਉਮਰ +3000 ਮੀਟਰ ਦੌੜ ਅਤੇ 800 ਮੀਟਰ ਦੌੜ ਵਿੱਚ 2 ਚਾਂਦੀ ਦੇ ਤਗਮੇ ਪ੍ਰਾਪਤ ਕੀਤੇ। ਇਸ ਤੋਂ ਇਲਾਵਾ ਦੂਸਰੇ ਐਥਲੀਟ ਜਗਦੀਸ਼ ਰਾਮ ਨੇ 65 ਸਾਲ ਉੱਪਰ ਉਮਰ ਵਰਗ ਵਿੱਚ ਲੰਬੀ ਛਾਲ ਵਿੱਚੋਂ ਸੋਨੇ ਦਾ ਤਗਮਾ ਅਤੇ 100 ਮੀਟਰ ਦੌੜ ਵਿੱਚੋਂ ਕਂਸੀ ਦਾ ਤਗਮਾ ਜਿੱਤਿਆ, ਅਕੈਡਮੀ ਦੇ ਤੀਸਰੇ ਐਥਲੀਟ ਮਿੰਦਰ ਸਿੰਘ ਧਨੋਆ ਨੇ 800 ਮੀਟਰ ਦੌੜ ਦੌਰਾਨ ਸੋਨੇ ਦਾ ਤਗਮਾ ਪ੍ਰਾਪਤ ਕਰਕੇ ਇਲਾਕੇ ਨੂੰ ਵੱਡਾ ਮਾਣ ਦਵਾਇਆ।