29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਪੰਜਾਬੀ ਸਾਹਿਤ ਸਭਾ ਵਲੋਂ ਰੱਕੜ ਤੇ ਜੋਸ਼ੀਲਾ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟ

ਬਲਾਚੌਰ, 29 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਪੰਜਾਬੀ ਸਾਹਿਤ ਸਭਾ ਬਲਾਚੌਰ ਵਲੋਂ ਦੋ ਅਦਬੀ ਸਾਹਿਤਕ ਸ਼ਖ਼ਸੀਅਤਾਂ ਜਿਨ੍ਹਾਂ ਵਿਚ ਮਾਸਟਰ ਜੁਝਾਰ ਸਿੰਘ ਰੱਕੜ ਪੋਤਰਾ ਬੱਬਰ ਅਕਾਲੀ ਸ਼ਹੀਦ ਰਤਨ ਸਿੰਘ ਰੱਕੜ ਤੇ ਪੰਜਾਬੀ ਦੇ ਸਿਰਮੌਰ ਕਵੀ ਗਿਆਨੀ ਹਰਨਾਮ ਸਿੰਘ ਜੋਸ਼ੀਲਾ ਸੇਵਾਮੁਕਤ ਪੰਜਾਬੀ ਅਧਿਆਪਕ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਇਹ ਦੋਨੋ ਸ਼ਖ਼ਸੀਅਤਾਂ ਕ੍ਰਮਵਾਰ 20 ਅਕਤੂਬਰ ਤੇ 27 ਅਕਤੂਬਰ ਇਸ ਫਾਨੀ ਸੰਸਾਰ ਨੂੰ ਹਮੇਸ਼ਾ-ਹਮੇਸ਼ਾਂ ਲਈ ਅਲਵਿਦਾ ਆਖ ਗਏ ਸਨ।

Ad Position 21
No active advertisement
ਅਜੀਤ ਡੈਸਕ 30-10-2026
ਬਲਾਚੌਰ, 29 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਪੰਜਾਬੀ ਸਾਹਿਤ ਸਭਾ ਬਲਾਚੌਰ ਵਲੋਂ ਦੋ ਅਦਬੀ ਸਾਹਿਤਕ ਸ਼ਖ਼ਸੀਅਤਾਂ ਜਿਨ੍ਹਾਂ ਵਿਚ ਮਾਸਟਰ ਜੁਝਾਰ ਸਿੰਘ ਰੱਕੜ ਪੋਤਰਾ ਬੱਬਰ ਅਕਾਲੀ ਸ਼ਹੀਦ ਰਤਨ ਸਿੰਘ ਰੱਕੜ ਤੇ ਪੰਜਾਬੀ ਦੇ ਸਿਰਮੌਰ ਕਵੀ ਗਿਆਨੀ ਹਰਨਾਮ ਸਿੰਘ ਜੋਸ਼ੀਲਾ ਸੇਵਾਮੁਕਤ ਪੰਜਾਬੀ ਅਧਿਆਪਕ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਇਹ ਦੋਨੋ ਸ਼ਖ਼ਸੀਅਤਾਂ ਕ੍ਰਮਵਾਰ 20 ਅਕਤੂਬਰ ਤੇ 27 ਅਕਤੂਬਰ ਇਸ ਫਾਨੀ ਸੰਸਾਰ ਨੂੰ ਹਮੇਸ਼ਾ-ਹਮੇਸ਼ਾਂ ਲਈ ਅਲਵਿਦਾ ਆਖ ਗਏ ਸਨ। ਮਾਸਟਰ ਜੁਝਾਰ ਸਿੰਘ ਰੱਕੜ ਤੇ ਗਿਆਨੀ ਹਰਨਾਮ ਸਿੰਘ ਜੋਸ਼ੀਲਾ ਦੇ ਅਕਾਲ ਚਲਾਣੇ ‘ਤੇ ਪੰਜਾਬੀ ਸਾਹਿਤ ਸਭਾ ਦੇ ਬਾਨੀ ਪ੍ਰਧਾਨ ਤੇ ਸੀਨੀਅਰ ਪੱਤਰਕਾਰ ਦੀਦਾਰ ਸਿੰਘ ਸ਼ੇਤਰਾ ਕੌਲਗੜ੍ਹ ਨਵਾਂਸ਼ਹਿਰ ਵਾਲਿਆਂ ਨੇ ਆਖਿਆ ਇਨ੍ਹਾਂ ਦੋਨਾਂ ਸ਼ਖ਼ਸੀਅਤਾਂ ਦੇ ਅਕਾਲ ਚਲਾਣਾ ਕਰ ਜਾਣ ਕਾਰਨ ਜਿਥੇ ਉਨ੍ਹਾਂ ਦੇ ਪਰਿਵਾਰਾਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ, ਉਥੇ ਪੰਜਾਬੀ ਸਾਹਿਤ ਜਗਤ ਵਿਚ ਅਫਸੋਸ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਸਾਹਿਤ ਸਭਾ ਪ੍ਰਮਾਤਮਾ ਦੇ ਚਰਨਾ ਵਿਚ ਅਰਦਾਸ ਕਰਦੀ ਹੈ ਕਿ ਵਿਛੜੀਆਂ ਸ਼ਖ਼ਸੀਅਤਾਂ ਦੀਆਂ ਰੂਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਅਤੇ ਪਰਿਵਾਰ, ਸਾਕ-ਸੰਬੰਧੀਆਂ ਤੇ ਸਾਹਿਤਕ ਦੋਸਤਾਂ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ। ਇਸ ਮੌਕੇ ਹਰਕੰਵਲ ਸਿੰਘ ਕੌਲਗੜ੍ਹ, ਬਹਾਦਰ ਸਿੰਘ ਕੌਲਗੜ੍ਹ, ਜਸਬੀਰ ਸਿੰਘ ਦੀਪ, ਪ੍ਰੇਮ ਰੱਕੜ, ਗੁਰਜਿੰਦਰ ਸਿੰਘ ਸਾਹਦੜ੍ਹਾ, ਕਲਮ ਗਹੂੰਣ, ਸੁਨੀਲ ਚੰਦਿਆਣਵੀਂ, ਬਿਕਰਮ ਸਿੰਘ ਮਾਣਕੂ, ਅਜੀਤ ਸਿੰਘ ਗੁੱਲਪੁਰ, ਪ੍ਰੋ. ਸ਼ਾਮ ਸਿੰਘ, ਕੇਵਲ ਸਿੰਘ, ਜਸਵੀਰ ਸਮਰ, ਬਲਦੇਵ ਸਿੰਘ ਬੱਲੀ, ਕੇਵਲ ਕਿਸ਼ਨਪੁਰੀ ਸਮੇਤ ਪੰਜਾਬੀ ਸਾਹਿਤ ਸਭਾ ਦੇ ਸਮੂਹ ਮੈਂਬਰਾਂ ਤੇ ਅਹੁਦੇਦਾਰਾਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਵਿਧਾਨ ਸਭਾ ਬੰਗਾ ਰਿਜ਼ਰਵ ਤੋਂ ਕਾਂਗਰਸ ਹਾਈਕਮਾਨ ਲੋਕਲ ਉਮੀਦਵਾਰ ਨੂੰ ਹੀ ਚੋਣ ਮੈਦਾਨ ’ਚ ਉਤਾਰੇ-ਛਾਬੜਾ ਅਗਲੀ ਖ਼ਬਰ ਮੱਲ੍ਹਾ ਬੇਦੀਆਂ ਵਿਖੇ ਗੁੱਗਾ ਜਾਹਰ ਪੀਰ ਦੀ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ
Ad Position 24