ਗੁਰੂ ਰਾਮਦਾਸ ਪਬਲਿਕ ਸਕੂਲ ਮੱਲਪੁਰ ’ਚ ਖੇਡ ਮੇਲਾ ਸ਼ੁਰੂ
ਸਾਹਲੋਂ, 29 ਅਕਤੂਬਰ (ਜਰਨੈਲ ਸਿੰਘ ਨਿੱਘ੍ਹਾ)-ਗੁਰੂ ਰਾਮਦਾਸ ਇੰਟਰਨੈਸ਼ਨਲ ਪਬਲਿਕ ਸਕੂਲ ਮੁੱਲਪੁਰ ਵਿਖੇ ਦੋ ਦਿਨਾਂ ਖੇਡ ਮੇਲਾ ਆਰੰਭ ਕਰਵਾਇਆ। ਹਰ ਸਾਲ ਦੀ ਤਰ੍ਹਾਂ ਸਕੂਲ ਦੇ ਵਿਦਿਆਰਥੀਆਂ ਵਲੋਂ ਵੱਖ-ਵੱਖ ਖੇਡ ਕਿਰਿਆਵਾਂ ਵਿਚ ਬੜੀ ਗਰਮਜੋਸ਼ੀ ਨਾਲ ਭਾਗ ਲਿਆ।
ਸਾਹਲੋਂ, 29 ਅਕਤੂਬਰ (ਜਰਨੈਲ ਸਿੰਘ ਨਿੱਘ੍ਹਾ)-ਗੁਰੂ ਰਾਮਦਾਸ ਇੰਟਰਨੈਸ਼ਨਲ ਪਬਲਿਕ ਸਕੂਲ ਮੁੱਲਪੁਰ ਵਿਖੇ ਦੋ ਦਿਨਾਂ ਖੇਡ ਮੇਲਾ ਆਰੰਭ ਕਰਵਾਇਆ। ਹਰ ਸਾਲ ਦੀ ਤਰ੍ਹਾਂ ਸਕੂਲ ਦੇ ਵਿਦਿਆਰਥੀਆਂ ਵਲੋਂ ਵੱਖ-ਵੱਖ ਖੇਡ ਕਿਰਿਆਵਾਂ ਵਿਚ ਬੜੀ ਗਰਮਜੋਸ਼ੀ ਨਾਲ ਭਾਗ ਲਿਆ। ਖੇਡ ਮੇਲੇ ਦੀ ਸ਼ੁਰੂਆਤ ਮੌਕੇ ਟਰੱਸਟ ਦੇ ਚੇਅਰਮੈਨ ਜਥੇਦਾਰ ਸ. ਮਹਿੰਦਰ ਸਿੰਘ ਹੁਸੈਨਪੁਰੀ ਵਲੋਂ ਗੁਬਾਰੇ ਤੇ ਸ਼ਾਂਤੀ ਦੇ ਪ੍ਰਤੀਕ ਕਬੂਤਰ ਉਡਾਏ। ਉਪਰੰਤ ਖੇਡਾਂ ਦੇ ਖੇਤਰ ਵਿਚ ਜ਼ਿਲ੍ਹਾ ਪੱਧਰੀ ਅਤੇ ਸਟੇਟ ਪੱਧਰ ਦੇ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਵਲੋਂ ਮਿਸ਼ਾਲ ਮਾਰਚ ਕੀਤਾ। ਸਮਾਗਮ ਦਾ ਆਰੰਭ ਗੁਰੂ ਰਾਮਦਾਸ ਜੀ ਦਾ ਓਟ-ਆਸਰਾ ਲੈਂਦਿਆਂ ਹੋਇਆਂ ਸ਼ਬਦ-ਕੀਰਤਨ ਨਾਲ ਕੀਤਾ। ਝੰਡਾ ਲਹਿਰਾਉਣ ਦੀ ਰਸਮ ਉਪਰੰਤ ਹੈੱਡ ਗਰਲ ਵਲੋਂ ਸੁਹੰ-ਚੁੱਕਣ ਦੀ ਰਸਮ ਅਦਾ ਕੀਤੀ ਗਈ। ਉਪਰੰਤ ਵਿਦਿਆਰਥੀਆਂ ਵਲੋਂ ਹਾਊਸ ਵਾਈਜ ਮਾਰਚ ਪਾਸਟ ਕੀਤਾ। ਛੋਟੇ ਬੱਚਿਆਂ ਵਲੋਂ ਗਤਕਾ, ਪੀ. ਟੀ., ਯੋਗਾ ਤੇ ਕਰਾਟਿਆਂ ਦਾ ਬਿਹਤਰੀਨ ਪ੍ਰਦਰਸ਼ਨ ਕਰਕੇ ਮੇਲੇ ਰੋਣਕ ਵਿਚ ਵਾਧਾ ਕੀਤਾ। ਸੀਨੀਅਰ ਵਿਦਿਆਰਥੀਆਂ ਵਲੋਂ 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ, ਰਿਲੇਅ ਦੌੜਾਂ, ਰੱਸਾਕਸ਼ੀ, ਸੈਕ ਰੇਸ, ਥਰੀ ਲੈਗ ਰੇਸ, ਬੈਲੂਨ ਰੇਸ, ਹਰਡਲ ਰੇਸਾਂ ਤੇ ਲੈਮਨ-ਸਪੂਨ ਰੇਸਾਂ ਕਰਵਾਇਆਂ। ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਨ ਲਈ ਸਕੂਲ ਦੇ ਵਾਈਸ ਪ੍ਰਿੰਸੀਪਲ ਡਾ. ਰੁਪਿੰਦਰਜੀਤ ਸਿੰਘ ਬੱਲ ਵਲੋਂ ਭੂਮਿਕਾ ਨਿਭਾਈ ਗਈ । ਸਕੂਲ ਦੇ ਪ੍ਰਿੰਸੀਪਲ ਮੈਡਮ ਅਮਨ ਸੈਣੀ ਹੋਰਾਂ ਵਲੋਂ ਸਮੁੱਚੇ ਖੇਡ ਜਗਤ ਦੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਦਿਆਂ ਹੋਇਆਂ ਅਧਿਆਪਕਾਂ ਤੇ ਸਮੂਹ ਸਕੂਲ ਵਿਦਿਆਰਥੀਆਂ ਅੰਦਰ ਏਕਤਾ ਬਣਾਏ ਰੱਖਣ ਦਾ ਸਬੂਤ ਦਿੱਤਾ। ਇਸ ਮੌਕੇ ਸਮੂਹ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।