29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਬੀ. ਐੱਸ. ਸੀ. ਮਲਟੀ ਮੀਡੀਆ ਵਿਭਾਗ ਦੇ ਰਿਸ਼ਵ ਨੇ ਯੂਨੀਵਰਸਿਟੀ ਦੀ ਮੈਰਿਟ ਸੂਚੀ ’ਚ ਹਾਸਿਲ ਕੀਤਾ ਦੂਜਾ ਸਥਾਨ

ਨਵਾਂਸ਼ਹਿਰ, 29 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਕਰਿਆਮ ਰੋਡ ਸਥਿਤ ਕੇ. ਸੀ.

Ad Position 21
No active advertisement
ਅਜੀਤ ਡੈਸਕ 30-10-2026
ਨਵਾਂਸ਼ਹਿਰ, 29 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਕਰਿਆਮ ਰੋਡ ਸਥਿਤ ਕੇ. ਸੀ. ਸਕੂਲ ਆਫ਼ ਮੈਨੇਜਮੈਂਟ ਐਂਡ ਕੰਪਿਊਟਰ ਐਪਲੀਕੇਸ਼ਨਜ਼ (ਕੇ. ਸੀ. ਐੱਸ. ਐੱਮ. ਸੀ. ਏ.) ਕਾਲਜ ਦੇ ਬੀ. ਐੱਸ. ਸੀ. ਮਲਟੀ ਮੀਡੀਆ ਵਿਭਾਗ ਦੇ ਵਿਦਿਆਰਥੀ ਰਿਸ਼ਵ ਨੇ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਘੋਸ਼ਿਤ ਕੀਤੀ ਯੂਨੀਵਰਸਿਟੀ ਦੀ ਮੈਰਿਟ ਸੂਚੀ ’ਚ ਦੂਜਾ ਸਥਾਨ ਹਾਸਿਲ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ। ਵਿਭਾਗ ਮੁਖੀ ਗੁਰਪ੍ਰੀਤ ਨੇ ਦੱਸਿਆ ਕਿ ਮਲਟੀ ਮੀਡੀਆ ਦੇ ਵਿਦਿਆਰਥੀ ਰਿਸ਼ਵ ਨੇ ਸਾਰੇ ਸਮੈਸਟਰਾਂ ਦੇ ਕੁੱਲ ਨਤੀਜੇ ’ਚੋਂ 9.34 ਐੱਸ. ਜੀ. ਪੀ. ਏ. (ਸਮੈਸਟਰ ਗ੍ਰੇਡ ਪੁਆਇੰਟ ਔਸਤ) ਪ੍ਰਾਪਤ ਕਰਕੇ ਇਹ ਉਪਲਬੱਧੀ ਹਾਸਿਲ ਕੀਤੀ ਹੈ। ਇਸ ਸ਼ਾਨਦਾਰ ਪ੍ਰਾਪਤੀ ਲਈ ਕੇ. ਸੀ. ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ, ਕੈਂਪਸ ਡਾਇਰੈਕਟਰ ਡਾ. ਅੰਕੁਰ ਜੌਹਰੀ, ਵਿਭਾਗ ਮੁਖੀ ਗੁਰਪ੍ਰੀਤ ਤੇ ਸੁਖਵਿੰਦਰ ਕੁਮਾਰ ਨੇ ਰਿਸ਼ਵ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥੀ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਉਸ ਨੂੰ ਇਸੇ ਤਰ੍ਹਾਂ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਆ।
Ad Position 22
No active advertisement
ਪਿਛਲੀ ਖ਼ਬਰ ਪਿੰਡ ਕੰਗਰੌੜ ਵਿਖੇ 15 ਨਵੰਬਰ ਦੀ ਕਨਵੈਸ਼ਨ ਦੀਆਂ ਤਿਆਰੀਆਂ ਜ਼ੋਰਾਂ ’ਤੇ-ਕਾਮਰੇਡ ਮਾਂਗਟ ਅਗਲੀ ਖ਼ਬਰ ਗੁਰਸੇਵਾ ਕਾਲਜ ’ਚ ਬੀ. ਐੱਸ. ਸੀ. ਨਰਸਿੰਗ ਪੋਸਟ ਬੇਸਿਕ ਲਈ ਕੌਂਸਲਿੰਗ ਅੱਜ-ਡਾ. ਰਾਏ
Ad Position 24