29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਸੰਦੀਪ ਭਾਟੀਆ ਸੋਨੂੰ ਆਦੋਆਣਾ ਨੇ ਗੁਰੂ ਚਰਨਾਂ ’ਚ ਟੇਕਿਆ ਮੱਥਾ

ਕਾਠਗੜ੍ਹ, 29 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪਿੰਡ ਕਾਠਗੜ੍ਹ ਵਿਖੇ ਹਰਵਿੰਦਰ ਸਿੰਘ ਕਟਾਰੀਆ ਭੋਲਾ ਤੇ ਮਾਸਟਰ ਗਿਆਨ ਸਿੰਘ ਕਟਾਰੀਆ ਨਿੱਘੀ ਦੇ ਗ੍ਰਹਿ ਵਿਖੇ ਰੱਖੇ ਗਏ ਖੁਸ਼ੀ ਦੇ ਸਮਾਗਮ ਨੇ ਸਾਰੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਫੈਲਾ ਦਿੱਤੀ। ਇਸ ਮੌਕੇ ਸੰਦੀਪ ਭਾਟੀਆ ਸੋਨੂੰ ਆਦੋਆਣਾ ਸੀਨੀਅਰ ਭਾਜਪਾ ਆਗੂ ਤੇ ਓ.

Ad Position 21
No active advertisement
ਅਜੀਤ ਡੈਸਕ 30-10-2026
ਕਾਠਗੜ੍ਹ, 29 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪਿੰਡ ਕਾਠਗੜ੍ਹ ਵਿਖੇ ਹਰਵਿੰਦਰ ਸਿੰਘ ਕਟਾਰੀਆ ਭੋਲਾ ਤੇ ਮਾਸਟਰ ਗਿਆਨ ਸਿੰਘ ਕਟਾਰੀਆ ਨਿੱਘੀ ਦੇ ਗ੍ਰਹਿ ਵਿਖੇ ਰੱਖੇ ਗਏ ਖੁਸ਼ੀ ਦੇ ਸਮਾਗਮ ਨੇ ਸਾਰੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਫੈਲਾ ਦਿੱਤੀ। ਇਸ ਮੌਕੇ ਸੰਦੀਪ ਭਾਟੀਆ ਸੋਨੂੰ ਆਦੋਆਣਾ ਸੀਨੀਅਰ ਭਾਜਪਾ ਆਗੂ ਤੇ ਓ. ਬੀ. ਸੀ. ਮੋਰਚਾ ਪੰਜਾਬ ਦੇ ਪ੍ਰਧਾਨ ਨੇ ਉਚੇਚੇ ਤੌਰ ’ਤੇ ਪਹੁੰਚ ਕੇ ਹਾਜ਼ਰੀ ਲਗਵਾਈ। ਸਮਾਗਮ ਵਿਚ ਪਹੁੰਚਦਿਆਂ ਹੀ ਉਨ੍ਹਾਂ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਦੇ ਚਰਨਾਂ ਵਿਚ ਨਤਮਸਤਕ ਹੋ ਕੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਨ੍ਹਾਂ ਪਰਿਵਾਰ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਜਿਹੇ ਖੁਸ਼ੀ ਦੇ ਪਲ ਜੀਵਨ ਵਿਚ ਵਾਰ-ਵਾਰ ਆਉਂਦੇ ਰਹਿਣ ਤੇ ਪਰਿਵਾਰ ਵਿਚ ਹਮੇਸ਼ਾ ਪਿਆਰ, ਸਤਕਾਰ ਅਤੇ ਏਕਤਾ ਬਣੀ ਰਹੇ। ਉਨ੍ਹਾਂ ਕਿਹਾ ਕਿ ਗੁਰੂ ਮਹਾਰਾਜ ਆਪਣਾ ਮੇਹਰ ਭਰਿਆ ਹੱਥ ਪਰਿਵਾਰ ’ਤੇ ਹਮੇਸ਼ਾ ਬਣਾਈ ਰੱਖਣ ਤੇ ਪਰਿਵਾਰ ਦੀਆਂ ਖੁਸ਼ੀਆਂ ਵਿਚ ਦਿਨ ਦੁੱਗਣੀ, ਰਾਤ ਚੌਗੁਣੀ ਤਰੱਕੀ ਕਰਨ। ਪਰਿਵਾਰ ਦੀ ਖੁਸ਼ੀ ਵਿਚ ਸ਼ਾਮਿਲ ਹੋ ਕੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਇਸ ਮੌਕੇ ਪਰਿਵਾਰਕ ਮੈਂਬਰਾਂ, ਨਜ਼ਦੀਕੀ ਰਿਸ਼ਤੇਦਾਰਾਂ, ਪਿੰਡ ਦੇ ਪਤਵੰਤਿਆਂ ਤੇ ਇਲਾਕਾ ਨਿਵਾਸੀਆਂ ਵਲੋਂ ਸੰਦੀਪ ਭਾਟੀਆ ਸੋਨੂੰ ਆਦੋਆਣਾ ਦਾ ਨਿੱਘਾ ਸਵਾਗਤ ਕੀਤਾ। ਸਾਰੇ ਸਮਾਗਮ ਦੌਰਾਨ ਖੁਸ਼ੀ, ਸਤਕਾਰ ਤੇ ਆਪਸੀ ਮਿਲਾਪ ਦਾ ਮਾਹੌਲ ਬਣਿਆ ਰਿਹਾ। ਹਾਜ਼ਰ ਸੰਗਤਾਂ ਨੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਮੱਲ੍ਹਾ ਬੇਦੀਆਂ ਵਿਖੇ ਗੁੱਗਾ ਜਾਹਰ ਪੀਰ ਦੀ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਬਾਉੜੀ ਸਾਹਿਬ ਵਿਖੇ ਮੇਲਾ ਲਗਾਇਆ
Ad Position 24