30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਬਾਉੜੀ ਸਾਹਿਬ ਵਿਖੇ ਮੇਲਾ ਲਗਾਇਆ

ਕਾਠਗੜ੍ਹ, 29 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿਚ ਸਥਿਤ ਬ੍ਰਹਮਲੀਨ ਬਾਬਾ ਸਰਵਣ ਦਾਸ ਦੀ ਤਪੋ ਭੂਮੀ, ਜੋ ਬਾਉੜੀ ਸਾਹਿਬ ਦੇ ਨਾਂਅ ਤੋਂ ਪ੍ਰਸਿੱਧ ਹੈ, ਵਿਖੇ ਜੇਠੇ ਮੰਗਲਵਾਰ ਨੂੰ ਭਾਰੀ ਮੇਲਾ ਲੱਗਿਆ। ਸਵੇਰ ਤੋਂ ਹੀ ਦੂਰ-ਦੁਰਾਡੇ ਤੋਂ ਸੰਗਤਾਂ ਦਾ ਆਉਣਾ ਸ਼ੁਰੂ ਹੋ ਗਿਆ ਸੀ ਅਤੇ ਸਾਰਾ ਇਲਾਕਾ ਭਗਤੀ ਮਈ ਮਾਹੌਲ ’ਚ ਰੰਗਿਆ ਨਜ਼ਰ ਆਇਆ।

Ad Position 21
No active advertisement
ਸਵਾਮੀ ਦਿਆਲ ਦਾਸ ਪ੍ਰਵਚਨ ਕਰਦੇ ਹੋਏ ਨਾਲ ਹਾਜ਼ਰ ਸੰਗਤ। ਤਸਵੀਰਾਂ : ਕਲੇਰ 30-10-2026
ਕਾਠਗੜ੍ਹ, 29 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿਚ ਸਥਿਤ ਬ੍ਰਹਮਲੀਨ ਬਾਬਾ ਸਰਵਣ ਦਾਸ ਦੀ ਤਪੋ ਭੂਮੀ, ਜੋ ਬਾਉੜੀ ਸਾਹਿਬ ਦੇ ਨਾਂਅ ਤੋਂ ਪ੍ਰਸਿੱਧ ਹੈ, ਵਿਖੇ ਜੇਠੇ ਮੰਗਲਵਾਰ ਨੂੰ ਭਾਰੀ ਮੇਲਾ ਲੱਗਿਆ। ਸਵੇਰ ਤੋਂ ਹੀ ਦੂਰ-ਦੁਰਾਡੇ ਤੋਂ ਸੰਗਤਾਂ ਦਾ ਆਉਣਾ ਸ਼ੁਰੂ ਹੋ ਗਿਆ ਸੀ ਅਤੇ ਸਾਰਾ ਇਲਾਕਾ ਭਗਤੀ ਮਈ ਮਾਹੌਲ ’ਚ ਰੰਗਿਆ ਨਜ਼ਰ ਆਇਆ। ਉੱਥੋਂ ਦੇ ਗੱਦੀ ਨਸ਼ੀਨ ਸਵਾਮੀ ਦਿਆਲ ਦਾਸ ਦੀ ਅਗਵਾਈ ਹੇਠ ਰੱਖੇ ਗਏ ਸ੍ਰੀ ਰਮਾਇਣ ਜੀ ਦੇ ਪਾਠ ਦਾ ਵਿਧੀਪੂਰਵਕ ਭੋਗ ਪਾਇਆ। ਉਪਰੰਤ ਹਵਨ ਕਰਵਾਇਆ ਅਤੇ ਪੂਰਨ ਆਹੂਤੀ ਦਿੱਤੀ ਗਈ, ਜਿਸ ਵਿੱਚ ਸਾਰੇ ਸਾਧੂ-ਸੰਤ ਅਤੇ ਬੁੱਧੀਜੀਵੀ ਸ਼ਾਮਿਲ ਹੋਏ। ਸੰਗਤ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਵਾਮੀ ਦਿਆਲ ਦਾਸ ਨੇ ਕਿਹਾ ਕਿ ਮਨੁੱਖ ਨੂੰ ਨਾਮ ਬਾਣੀ ਨਾਲ ਜੁੜ ਕੇ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ ਅਤੇ ਚੰਗੇ ਕੰਮ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਚੰਗੇ ਕਰਮ ਕਰਨ ਨਾਲ ਹੀ ਜੀਵਨ ਦੀ ਨਈਆ ਪਾਰ ਹੁੰਦੀ ਹੈ। ਇਸ ਮੌਕੇ ਦੂਰ-ਦੁਰਾਡੇ ਤੋਂ ਆਈ ਸੰਗਤ ਨੇ ਬ੍ਰਹਮਲੀਨ ਬਾਬਾ ਸਰਵਣ ਦਾਸ ਦੀ ਮੂਰਤੀ ਦੇ ਦਰਸ਼ਨ ਕੀਤੇ ਤੇ ਸਵਾਮੀ ਦਿਆਲ ਦਾਸ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ। ਸੰਗਤ ਲਈ ਲੰਗਰ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਡਾ. ਜੋਗਿੰਦਰ ਪਾਲ ਦੱਤ, ਹਰਿੰਦਰਜੀਤ ਸਿੰਘ ਭਾਟੀਆ, ਰਾਜੂ ਖੇਪੜ, ਜੀਤ ਰਾਮ, ਵਿਜੇ ਕੁਮਾਰ, ਸੋਹਨ ਲਾਲ, ਅਸ਼ਵਨੀ ਕੁਮਾਰ ਆਦਿ ਤੋਂ ਇਲਾਵਾ ਸੰਤ ਨਰਾਇਣਪੁਰੀ, ਧਰਮ ਦਾਸ, ਕਲਿਆਣ ਦਾਸ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਦੀਪ ਭਾਟੀਆ ਸੋਨੂੰ ਆਦੋਆਣਾ ਨੇ ਗੁਰੂ ਚਰਨਾਂ ’ਚ ਟੇਕਿਆ ਮੱਥਾ ਅਗਲੀ ਖ਼ਬਰ ਕੰਨਿਆ ਭਰੂਣ ਹੱਤਿਆ ਗੰਭੀਰ ਚਿੰਤਾ ਦਾ ਵਿਸ਼ਾ-ਸੰਨੀ ਕੋਟ ਫਤੂਹੀ
Ad Position 24