ਸੁੱਜੋਂ ਵਿਖੇ ਨਾਭ ਕੰਵਲ ਰਾਜਾ ਸਾਹਿਬ ਦੀ ਯਾਦ ’ਚ ਸ਼ਰਧਾ ਪੂਰਵਕ ਸਮਾਗਮ ਕਰਵਾਏ
ਪੱਲੀ ਝਿੱਕੀ, 26 ਅਕਤੂਬਰ (ਕੁਲਦੀਪ ਸਿੰਘ ਪਾਬਲਾ)-ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀ ਯਾਦ ਨੂੰ ਸਮਰਪਿਤ 35ਵਾਂ ਸਾਲਾਨਾ ਜੋੜ ਮੇਲਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਸੁੱਜੋਂ ਵਿਖੇ ਪ੍ਰਧਾਨ ਬਲਵੀਰ ਸਿੰਘ ਯੂ. ਕੇ.
ਪੱਲੀ ਝਿੱਕੀ, 26 ਅਕਤੂਬਰ (ਕੁਲਦੀਪ ਸਿੰਘ ਪਾਬਲਾ)-ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀ ਯਾਦ ਨੂੰ ਸਮਰਪਿਤ 35ਵਾਂ ਸਾਲਾਨਾ ਜੋੜ ਮੇਲਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਸੁੱਜੋਂ ਵਿਖੇ ਪ੍ਰਧਾਨ ਬਲਵੀਰ ਸਿੰਘ ਯੂ. ਕੇ., ਤਰਸੇਮ ਸਿੰਘ ਕੈਨੇਡਾ, ਸਮੂਹ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਮਨਾਇਆ। ਸਮਾਗਮ ਦੌਰਾਨ ਦੂਜੀ ਲੜੀ ਦੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਖੁੱਲ੍ਹੇ ਮੈਦਾਨ ਵਿਚ ਕੀਰਤਨ ਸਮਾਗਮ ਆਰੰਭ ਕੀਤੇ ਗਏ। ਇਸ ਸੰਬੰਧੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਲਵੀਰ ਸਿੰਘ ਯੂ.ਕੇ, ਤਰਸੇਮ ਸਿੰਘ ਕੈਨੇਡਾ, ਸਰਪੰਚ ਅੰਮ੍ਰਿਤਪਾਲ ਕੌਰ, ਸਾਬਕਾ ਸਰਪੰਚ ਤਰਨਜੀਤ ਸਿੰਘ ਵਾਈਸ ਪ੍ਰਧਾਨ, ਗੁਰਦੇਵ ਸਿੰਘ ਚੌਹੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਗਮ ਦੌਰਾਨ ਕੀਰਤਨੀ ਜਥੇ ਭਾਈ ਕਾਰਜ ਸਿੰਘ ਸ੍ਰੀ ਦਰਬਾਰ ਸਾਹਿਬ ਵਾਲੇ, ਗੁਰਮਤਿ ਵਿਦਿਆਲਿਆ ਬੇਦੀ ਸਾਹਿਬ ਸਿੰਘ, ਭਾਈ ਸਤਵੰਤ ਸਿੰਘ ਜਲੰਧਰ ਵਾਲੇ, ਭਾਈ ਤਰਲੋਕ ਸਿੰਘ ਖਟਕੜ ਕਲਾਂ ਵਾਲੇ, ਢਾਡੀ ਜਥਾ ਭਾਈ ਗਰਜਾ ਸਿੰਘ ਖਰੜ ਵਾਲੇ, ਬਾਬਾ ਗੁਲਾਬ ਸਿੰਘ ਜੀ ਚਮਕੌਰ ਸਾਹਿਬ ਵਾਲੇ, ਬਾਬਾ ਸਾਹਿਬ ਸਿੰਘ ਬੇਦੀ ਊਨਾ ਸਾਹਿਬ ਵਾਲਿਆਂ ਦੇ ਜਥਿਆਂ ਵਲੋਂ ਰਾਜਾ ਸਾਹਿਬ ਜੀ ਦੇ ਜੀਵਨੀ ਬਾਰੇ ਕੀਰਤਨ ਢਾਡੀ ਵਾਰਾਂ ਤੇ ਕਥਾ ਰਾਹੀਂ ਵਿਸਥਾਰ ਪੂਰਵਕ ਸੰਗਤਾਂ ਨੂੰ ਸੁਣਾ ਕੇ ਨਿਹਾਲ ਕੀਤਾ। ਇਸ ਸਮਾਗਮ ਵਿੱਚ ਪਹੁੰਚੇ ਸੰਤ ਮਹਾਂਪੁਰਸ਼ ਬਾਬਾ ਸਰਬਜੋਤ ਸਿੰਘ ਊਨਾ ਸਾਹਿਬ ਵਾਲੇ, ਸੰਤ ਬਾਬਾ ਗੁਰਬਚਨ ਸਿੰਘ ਪਠਲਾਵੇ ਵਾਲੇ, ਸੰਤ ਬਾਬਾ ਸਤਨਾਮ ਸਿੰਘ ਕਿਲਾ ਅਨੰਦਗੜ੍ਹ ਸਾਹਿਬ ਵਾਲੇ, ਸੰਤ ਬਾਬਾ ਬਲਜਿੰਦਰ ਸਿੰਘ ਜੋਤੀ ਸਰੂਪ ਵਾਲੇ, ਸੰਤ ਬਾਬਾ ਸਤਨਾਮ ਸਿੰਘ ਮਜਾਰੀ ਵਾਲੇ, ਸੰਤ ਬਾਬਾ ਜੋਗਿੰਦਰ ਸਿੰਘ ਅਟਾਰੀ ਵਾਲੇ, ਬਾਬਾ ਭਾਰਟੇ ਵਾਲੇ, ਬਾਬਾ ਸੁਰਜੀਤ ਸ਼ਾਹ ਪਨਾਮ ਵਾਲੇ, ਸੰਤ ਬਾਬਾ ਜਰਨੈਲ ਸਿੰਘ ਨੌਰੇ ਵਾਲੇ, ਸੰਤ ਬਾਬਾ ਨਛੱਤਰ ਸਿੰਘ ਆਲਾਚੌਰ ਵਾਲੇ, ਸੰਤ ਬਾਬਾ ਭਾਗ ਸਿੰਘ ਜੀ ਕਜਲਾ ਵਾਲਿਆਂ ਨੇ ਹਾਜ਼ਰੀ ਲਗਵਾਈ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਸਾਬਕਾ ਹਲਕਾ ਵਿਧਾਇਕ ਨਵਾਂਸ਼ਹਿਰ ਗੁਰਇਕਬਾਲ ਕੌਰ ਬਬਲੀ, ਸ਼੍ਰੋਮਣੀ ਅਕਾਲੀ ਦਲ ਬਾਰਸ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਨਵਜੋਤ ਸਿੰਘ ਭਾਰਟਾ ਨੇ ਇਸ ਸਮਾਗਮ ਵਿਚ ਪਹੁੰਚ ਕੇ ਹਾਜ਼ਰੀ ਲਗਵਾਈ। ਇਸ ਦੌਰਾਨ ਸਮੂਹ ਪ੍ਰਬੰਧਕ ਕਮੇਟੀ ਤੇ ਪ੍ਰਧਾਨ ਬਲਬੀਰ ਸਿੰਘ ਯੂ. ਕੇ. ਵਲੋਂ ਸਮਾਗਮ ਵਿਚ ਪਹੁੰਚੇ ਸੰਤ ਮਹਾਂਪੁਰਸ਼ਾਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ। ਸਮਾਗਮ ਦੌਰਾਨ ਪਹੁੰਚੀਆਂ ਸਮੂਹ ਸੰਗਤਾਂ ਤੇ ਪਤਵੰਤੇ ਸੱਜਣਾਂ ਦਾ ਗੁਰਦੁਆਰਾ ਨਾਭ ਕੰਵਲ ਰਾਜਾ ਸਾਹਿਬ ਦੇ ਪ੍ਰਧਾਨ ਬਲਵੀਰ ਸਿੰਘ ਯੂ. ਕੇ. ਵਲੋਂ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਬਲਵੀਰ ਸਿੰਘ ਯੂ. ਕੇ., ਤਰਸੇਮ ਸਿੰਘ ਕੈਨੇਡਾ, ਸਰਪੰਚ ਅੰਮ੍ਰਿਤਪਾਲ ਕੌਰ, ਸਾਬਕਾ ਸਰਪੰਚ ਤਰਨਜੀਤ ਸਿੰਘ ਵਾਈਸ ਪ੍ਰਧਾਨ, ਗੁਰਦੇਵ ਸਿੰਘ ਚੌਹੜ ਵਾਈਸ ਪ੍ਰਧਾਨ, ਸਰਬਜੀਤ ਸਿੰਘ ਸੁੱਖਾ, ਹਰਪਾਲ ਸਿੰਘ ਸੁੱਖਾ, ਜੀਤ ਸਿੰਘ ਸੁੱਖਾ, ਸੈਕਟਰੀ ਪਰਮਜੀਤ ਸਿੰਘ ਦਾਨੀ, ਪ੍ਰਵੀਨ ਕੁਮਾਰ ਪੰਜਾਬ ਪੁਲਿਸ, ਜੀਵਨ ਸਿੰਘ ਯੂ. ਐਸ. ਏ., ਸੁਖਜਿੰਦਰ ਸਿੰਘ ਯੂ. ਐਸ. ਏ., ਸਤਨਾਮ ਸਿੰਘ, ਨਰੇਸ਼ ਕੁਮਾਰ ਪੰਜਾਬ ਪੁਲਿਸ, ਰੇਸ਼ਮ ਸਿੰਘ ਬੈਰਾਗੀ, ਸਤਨਾਮ ਸਿੰਘ, ਪਰਮਜੀਤ ਸਿੰਘ ਸਾਬਕਾ ਪ੍ਰਧਾਨ ਕੋਆਪਰੇਟਿਵ ਸੁਸਾਇਟੀ, ਸੁਖਪ੍ਰੀਤ ਸਿੰਘ, ਅਮਰੀਕ ਸਿੰਘ ਢੇਸੀ, ਸਰੂਪ ਸਿੰਘ ਕੈਨੇਡਾ, ਸੁਰਿੰਦਰ ਸਿੰਘ ਚੌਹੜ, ਬਲਵੀਰ ਸਿੰਘ ਯੂ. ਕੇ., ਹੈੱਡ ਗ੍ਰੰਥੀ ਸਾਧੂ ਸਿੰਘ, ਜਸਬੀਰ ਸਿੰਘ ਜੱਸਾ ਵੈਲਡਿੰਗ ਵਾਲਾ, ਬਲਵੀਰ ਸਿੰਘ ਯੂ. ਕੇ., ਬਲਦੇਵ ਸਿੰਘ, ਕੁਲਬੀਰ ਸਿੰਘ, ਗੁਰਬਚਨ ਦਾਸ ਪੰਚ, ਕੁਲਦੀਪ ਕੌਰ ਪੰਚ, ਮੋਹਨ ਸਿੰਘ ਪੰਚ, ਦੇਵ ਰਾਜ, ਦਲਜੀਤ ਸਿੰਘ ਗਿੱਦਾ, ਮੋਹਨ ਸਿੰਘ ਬਣਵੈਤ ਤੇ ਸਮੂਹ ਨਗਰ ਵਾਸੀ ਪ੍ਰਬੰਧਕੀ ਅਤੇ ਸੰਗਤਾਂ ਆਦਿ ਹਾਜ਼ਰ ਸਨ।