ਪਿੰਡ ਦੀ ਸੁੱਖ ਸ਼ਾਂਤੀ ਲਈ ਜੰਡੀ ਨਿਵਾਸੀਆਂ ਵਲੋਂ ਪੁਆਈ ਬਾਜ਼ੀ
ਰੱਤੇਵਾਲ, 26 ਅਕਤੂਬਰ (ਅਸ਼ੋਕ ਕੁਮਾਰ ਲੀਲ)-ਪਿੰਡ ਜੰਡੀ ਦੇ ਸਮੂਹ ਪਿੰਡ ਵਾਸੀਆਂ ਨੇ ਰਲ ਮਿਲ ਕੇ ਪਿੰਡ ਦੇ ਮਾਲ ਡੰਗਰ ਤੇ ਜੀਅ ਜੰਤ ਦੀ ਸੁੱਖ ਸ਼ਾਂਤੀ ਲਈ ਬਾਜੀ ਪੁਆਈ। ਸਮਾਜ ਸੇਵੀ ਦੁਰਗੇਸ਼ ਜੰਡੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੇ ਬਜ਼ੁਰਗਾਂ ਵਲੋਂ ਚਲਾਈ ਗਈ ਮਰਿਆਦਾ ਨੂੰ ਤਾਜ਼ਾ ਕਰਦਿਆਂ ਇਹ ਬਾਜ਼ੀ ਪਿੰਡ ਦੀ ਸਾਂਝੀ ਜਗ੍ਹਾ ’ਤੇ ਪੁਆਈ ਗਈ।
ਰੱਤੇਵਾਲ, 26 ਅਕਤੂਬਰ (ਅਸ਼ੋਕ ਕੁਮਾਰ ਲੀਲ)-ਪਿੰਡ ਜੰਡੀ ਦੇ ਸਮੂਹ ਪਿੰਡ ਵਾਸੀਆਂ ਨੇ ਰਲ ਮਿਲ ਕੇ ਪਿੰਡ ਦੇ ਮਾਲ ਡੰਗਰ ਤੇ ਜੀਅ ਜੰਤ ਦੀ ਸੁੱਖ ਸ਼ਾਂਤੀ ਲਈ ਬਾਜੀ ਪੁਆਈ। ਸਮਾਜ ਸੇਵੀ ਦੁਰਗੇਸ਼ ਜੰਡੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੇ ਬਜ਼ੁਰਗਾਂ ਵਲੋਂ ਚਲਾਈ ਗਈ ਮਰਿਆਦਾ ਨੂੰ ਤਾਜ਼ਾ ਕਰਦਿਆਂ ਇਹ ਬਾਜ਼ੀ ਪਿੰਡ ਦੀ ਸਾਂਝੀ ਜਗ੍ਹਾ ’ਤੇ ਪੁਆਈ ਗਈ। ਉਨ੍ਹਾਂ ਇਹ ਵੀ ਦੱਸਿਆ ਕਿ ਹਰੇਕ ਪੰਜ ਸਾਲ ਬਾਅਦ ਇਹ ਬਾਜ਼ੀ ਪੁਆਈ ਜਾਂਦੀ ਹੈ ਪਰ ਇਸ ਵਾਰ ਸੱਤ ਸਾਲ ਬਾਅਦ ਇਹ ਸੁਖਨਾ ਪਿੰਡ ਵਲੋਂ ਦਿੱਤੀ ਗਈ। ਇਸ ਵਾਰ ਜੋ ਖਿਡਾਰੀ ਬਾਜ਼ੀ ਪਾਉਣ ਲਈ ਆਏ ਸਨ ਉਨ੍ਹਾਂ ਨੇ ਬਹੁਤ ਵਧੀਆ ਸ਼ਾਨਦਾਰ ਕੌਤਕ ਦਿਖਾ ਕੇ ਦਰਸ਼ਕਾਂ ਨੂੰ ਤਾੜੀਆਂ ਮਾਰਨ ਲਈ ਮਜਬੂਰ ਕੀਤਾ। ਪਿੰਡ ਦੇ ਸਰਪੰਚ ਗੁਰਚੈਨ ਸਿੰਘ, ਸਮਾਜ ਸੇਵੀ ਦੁਰਗੇਸ਼ ਜੰਡੀ ਤੇ ਪਿੰਡ ਵਾਸੀਆਂ ਨੇ ਇਸ ਬਾਜ਼ੀ ਦਾ ਅਨੰਦ ਮਾਣਿਆ। ਪਿੰਡ ਵਾਸੀ, ਬੀਬੀਆਂ ਭੈਣਾਂ ਮਾਤਾਵਾਂ ਨੇ ਕੱਪੜੇ ਦਾਣੇ ਤੇ ਪੈਸੇ ਦਿੱਤੇ।