ਗੁਰਦੁਆਰਾ ਸ਼ਹੀਦਾਂ ਸਿੰਘਾਂ ਸੂਰਾਪੁਰ ਥੇਹ ਹੇੜੀਆਂ ਵਿਖੇ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਇਆ ਤਿੰਨ ਦਿਨਾ ਧਾਰਮਿਕ ਸਮਾਗਮ ਸਮਾਪਤ
ਔੜ/ਝਿੰਗੜਾਂ, 26 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਗੁਰਦੁਆਰਾ ਸ਼ਹੀਦਾਂ ਸਿੰਘਾਂ ਸੂਰਾਪੁਰ ਥਾਹ ਹੇੜੀਆਂ ਵਿਖੇ ਪ੍ਰਬੰਧਕਾਂ ਵਲੋਂ ਗੁਰੂ ਘਰ ਦਾ ਪ੍ਰੇਮੀ ਪਰਿਵਾਰ ਜਸਕਰਨ ਸਿੰਘ ਯੂ. ਕੇ.
ਔੜ/ਝਿੰਗੜਾਂ, 26 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਗੁਰਦੁਆਰਾ ਸ਼ਹੀਦਾਂ ਸਿੰਘਾਂ ਸੂਰਾਪੁਰ ਥਾਹ ਹੇੜੀਆਂ ਵਿਖੇ ਪ੍ਰਬੰਧਕਾਂ ਵਲੋਂ ਗੁਰੂ ਘਰ ਦਾ ਪ੍ਰੇਮੀ ਪਰਿਵਾਰ ਜਸਕਰਨ ਸਿੰਘ ਯੂ. ਕੇ. ਪੁੱਤਰ ਮਲਕੀਤ ਸਿੰਘ ਹੇੜੀਆਂ ਦੇ ਭਾਰੀ ਸਹਿਯੋਗ ਨਾਲ ਦੇਸ਼ ਵਿਦੇਸ਼ ਵਿਚ ਵਸਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਮੁੱਖ ਪ੍ਰਬੰਧਕ ਸੰਤ ਬਾਬਾ ਹਰਜੀਤ ਸਿੰਘ ਯੂ. ਕੇ. ਮਹਿਤਾ ਚੌਕ ਵਾਲਿਆਂ ਦੀ ਰਹਿਨੁਮਾਈ ਹੇਠ ਕਰਵਾਇਆ ਤਿੰਨ ਦਿਨਾ ਧਾਰਮਿਕ ਸਮਾਗਮ ਸਮਾਪਤ ਹੋ ਗਿਆ। ਇਸ ਤਿੰਨ ਦਿਨਾਂ ਧਾਰਮਿਕ ਸਮਾਗਮ ਦੇ ਪਹਿਲੇ ਦਿਨ ਤਿੰਨ ਸ੍ਰੀ ਅਖੰਡ ਪਾਠ ਆਰੰਭ ਤੇ ਸ੍ਰੀ ਨਿਸ਼ਾਨ ਸਾਹਿਬ ਨੂੰ ਚੋਲਾ ਪਹਿਨਾਇਆ। ਦੂਸਰੇ ਦਿਨ ਰਾਤ ਦੇ ਗੁਰਮਤਿ ਸਮਾਗਮ ਵਿਚ ਕੀਰਤਨੀ ਤੇ ਢਾਡੀ ਜਥਿਆਂ ਨੇ ਆਪਣੀ ਹਾਜ਼ਰੀ ਲਗਵਾਈ। ਤੀਜੇ ਤੇ ਆਖ਼ਰੀ ਦਿਨ ਸ੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਪੰਥ ਦੇ ਮਹਾਨ ਕਥਾ ਵਾਚਕ ਗਿਆਨੀ ਸੁਖਦੇਵ ਸਿੰਘ ਡੱਲਾ, ਢਾਡੀ ਹਰਜਿੰਦਰ ਸਿੰਘ ਬੰਗਿਆਂ ਵਾਲਿਆਂ, ਰਾਗੀ ਭਾਈ ਲਵਪ੍ਰੀਤ ਸਿੰਘ ਭੰਗੂ ਤੋਂ ਇਲਾਵਾ ਬਾਬਾ ਮਨਪ੍ਰੀਤ ਸਿੰਘ ਖਾਲਸਾ ਅਲੀਪੁਰ ਖ਼ਾਲਸਾ ਵਾਲਿਆਂ ਦੇ ਕੀਰਤਨੀ ਜਥੇ ਵਲੋਂ ਸੰਗਤਾਂ ਨੂੰ ਕੀਰਤਨ ਤੇ ਕਥਾ ਵਿਚਾਰਾਂ ਰਾਹੀਂ ਸ੍ਰੀ ਗੁਰੂ ਰਾਮਦਾਸ ਦੇ ਚਰਨਾਂ ਨਾਲ ਜੋੜਦਿਆਂ ਉਨ੍ਹਾਂ ਸੰਗਤਾਂ ਨੂੰ ਬਾਣੀ ਤੇ ਬਾਣੇ ਨਾਲ ਜੁੜਨ ਪ੍ਰੇਰਿਤ ਕੀਤਾ। ਯਾਦਵਿੰਦਰ ਸਿੰਘ ਨੇ ਧਾਰਮਿਕ ਸਮਾਗਮ ਵਿਚ ਪੁੱਜੀਆਂ ਸਮੂਹ ਸੰਗਤਾਂ, ਸਹਿਯੋਗੀ ਸੇਵਾਦਾਰਾਂ ਦਾ ਜਸਕਰਨ ਸਿੰਘ ਯੂ. ਕੇ., ਰਸ਼ਪਾਲ ਕੌਰ ਯੂ. ਕੇ., ਤਜਿੰਦਰ ਸਿੰਘ ਲਵੀ ਯੂ. ਕੇ., ਹਰਮਨਜੀਤ ਕੌਰ ਯੂ. ਕੇ., ਦਯਾ ਕੌਰ ਯੂ. ਕੇ., ਸਾਹਿਬ ਸਿੰਘ, ਹੇਮੰਤ ਸਿੰਘ ਯੂ. ਕੇ. ਦੀ ਤਰਫੋਂ ਧੰਨਵਾਦ ਕੀਤਾ ਤੇ ਉਨ੍ਹਾਂ ਪ੍ਰਬੰਧਕਾਂ ਨਾਲ ਕੀਰਤਨੀ, ਢਾਡੀ ਜਥਿਆਂ ਨੂੰ ਗੁਰੂ ਜੀ ਦੀ ਬਖਸ਼ਿਸ਼ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਯਾਦਵਿੰਦਰ ਸਿੰਘ, ਬਲਵੀਰ ਕੌਰ ਯੂ. ਐਸ. ਏ., ਅੰਮ੍ਰਿਤਪਾਲ ਸਿੰਘ ਜੋਗੇਵਾਲਾ, ਜੋਗਾ ਸਿੰਘ ਹੇੜੀਆਂ, ਗੁਰਜੋਤ ਸਿੰਘ, ਭੁਪਿੰਦਰ ਸਿੰਘ ਜੋਗੇਵਾਲਾ, ਗੁਰਸੇਵਕ ਸਿੰਘ, ਸਤਨਾਮ ਸਿੰਘ ਲਾਲੋ ਮਜਾਰਾ, ਹਰਪ੍ਰੀਤ ਸਿੰਘ ਜੋਗੇਵਾਲਾ, ਬਲਵਿੰਦਰ ਸਿੰਘ ਝਿੰਗੜ ਐਨ. ਕੇ. ਐਨ. ਟੀ. ਵੀ . ਵਾਲੇ, ਉਂਕਾਰ ਸਿੰਘ, ਹਰਮਿੰਦਰ ਸਿੰਘ, ਵਰਿੰਦਰ ਸਿੰਘ, ਮਲਕੀਤ ਸਿੰਘ, ਹਰਮਨ ਸਿੰਘ, ਡਾ. ਮਨਦੀਪ ਸਿੰਘ, ਸੱਤਿਆ ਦੇਵੀ, ਰਾਜਾ ਮਹਿਮੀ, ਸੁਦਾਗਰ ਰਾਮ ਆਦਿ ਹਾਜ਼ਰ ਸਨ।