20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਦੁਸਹਿਰੇ ਦੇ ਮੌਕੇ ਸਿਲਵਰ ਓਕ ਸਕੂਲ ਵਿਚ ਸਮਾਜਿਕ ਬੁਰਾਈਆਂ ਦੇ ਰਾਵਣ ਦਾ ਕੀਤਾ ਗਿਆ ਦਹਨ

ਟਾਂਡਾ ਉੜਮੁੜ, 20 ਅਕਤੂਬਰ (ਭਗਵਾਨ ਸਿੰਘ ਸੈਣੀ)-ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਜ਼ਪੁਰ ਖੇਡਾਂ ਅਤੇ ਪੜ੍ਹਾਈ ਦੇ ਨਾਲ ਸਮਾਜ ਦੇ ਪ੍ਰਤੀ ਆਪਣੀ ਜ਼ਿੰਮੇਵਾਰੀਆਂ ਲਈ ਵੀ ਪੂਰੀ ਤਰ੍ਹਾਂ ਜਾਗਰੂਕ ਰਹਿੰਦਾ ਹੈ। ਇਸੇ ਪਿਰਤ ਨੂੰ ਅੱਗੇ ਚਲਾਉਂਦੇ ਹੋਏ ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਪ੍ਰਿੰਸੀਪਲ ਮੁਨੀਸ਼ਾ ਸੰਗਰ ਦੀ ਅਗਵਾਈ ਦੇ ਵਿਚ ਸਕੂਲ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ ਸਕੂਲ ਦੇ ਵਿਚ ਸਮਾਜਿਕ ਬੁਰਾਈਆਂ ਦੇ ਰਾਵਣ ਦਾ ਪੁਤਲਾ ਸਾੜਿਆ।

Ad Position 21
No active advertisement
ਅਜੀਤ ਡੈਸਕ 21-10-2026
ਟਾਂਡਾ ਉੜਮੁੜ, 20 ਅਕਤੂਬਰ (ਭਗਵਾਨ ਸਿੰਘ ਸੈਣੀ)-ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਜ਼ਪੁਰ ਖੇਡਾਂ ਅਤੇ ਪੜ੍ਹਾਈ ਦੇ ਨਾਲ ਸਮਾਜ ਦੇ ਪ੍ਰਤੀ ਆਪਣੀ ਜ਼ਿੰਮੇਵਾਰੀਆਂ ਲਈ ਵੀ ਪੂਰੀ ਤਰ੍ਹਾਂ ਜਾਗਰੂਕ ਰਹਿੰਦਾ ਹੈ। ਇਸੇ ਪਿਰਤ ਨੂੰ ਅੱਗੇ ਚਲਾਉਂਦੇ ਹੋਏ ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਪ੍ਰਿੰਸੀਪਲ ਮੁਨੀਸ਼ਾ ਸੰਗਰ ਦੀ ਅਗਵਾਈ ਦੇ ਵਿਚ ਸਕੂਲ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ ਸਕੂਲ ਦੇ ਵਿਚ ਸਮਾਜਿਕ ਬੁਰਾਈਆਂ ਦੇ ਰਾਵਣ ਦਾ ਪੁਤਲਾ ਸਾੜਿਆ। ਪ੍ਰਿੰਸੀਪਲ ਸੰਗਰ ਨੇ ਦੱਸਿਆ ਕਿ ਅੱਜ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਸਮਾਜ ਵਿਚ ਫੈਲੀਆਂ ਹੋਈਆਂ ਵੱਖ ਵੱਖ ਕੁਰੀਤੀਆਂ ਅਤੇ ਬੁਰਾਈਆਂ ਜਿਵੇਂ ਕਿ ਨਿੰਦਿਆ, ਚੁਗ਼ਲੀ, ਲਾਲਚ, ਸੁਸਤੀ, ਨਸ਼ੇ, ਮੋਬਾਈਲ, ਗ਼ੁੱਸਾ, ਨਫ਼ਰਤ, ਧੀਆਂ ਨਾਲ ਵਿਤਕਰਾ ਆਦੀ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਇਹਨਾਂ ਬੁਰਾਈਆਂ ਦੇ ਉੱਤੇ ਕਾਬੂ ਪਾਉਣ ਨਾਲ ਹੀ ਅਸੀਂ ਸਮਾਜ ਵਿਚ ਸੁਧਾਰ ਲਿਆ ਸਕਦੇ ਹਾਂ। ਇਸ ਮੌਕੇ ਚੇਅਰਮੈਨ ਤਰਲੋਚਨ ਸਿੰਘ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਸਾਨੂੰ ਆਪਣੇ ਦਿਲਾਂ ਦੇ ਵਿਚੋਂ ਇਹ ਬੁਰਾਈਆਂ ਖ਼ਤਮ ਕਰਨੀਆਂ ਪੈਣਗੀਆਂ ਕਿਉਂਕਿ ਅਸਲ ਰਾਵਣ ਸਾਡੇ ਸਭ ਦੇ ਅੰਦਰ ਇਹਨਾਂ ਬੁਰਾਈਆਂ ਦੇ ਰੂਪ ਵਿਚ ਬੈਠਾ ਹੋਇਆ ਹੈ। ਇਸ ਮੌਕੇ ਬੱਚਿਆਂ ਨੇ ਇੱਕ ਨੁੱਕੜ ਨਾਟਕ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਜਿਸ ਵਿਚ ਸਮਾਜਿਕ ਬੁਰਾਈਆਂ ਨੂੰ ਮੁੱਖ ਰੱਖਦੇ ਹੋਏ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਸਮੂਹ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਦੁਸਹਿਰੇ ਦੀ ਮਹੱਤਤਾ ਅਤੇ ਇਸ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ ਬੱਚਿਆਂ ਨੇ ਬੜੇ ਹੀ ਹੁਮ ਹੁਮਾ ਕੇ ਸਕੂਲ ਵਿਚ ਰਾਵਣ ਦਹਨ ਕਰਕੇ ਦੁਸਹਿਰਾ ਮਨਾਇਆ। ਇਸ ਮੌਕੇ ਮੈਨੇਜਰ ਗਜਿੰਦਰ ਪਾਲ ਸਿੰਘ, ਤਰਨ ਸੈਣੀ, ਬਿਕਰਮਜੀਤ ਸਿੰਘ ਭੇਲਾ, ਅਮਰਜੀਤ ਕੌਰ ਸੈਣੀ, ਜਗਬੰਧਨ, ਪਰਮਜੀਤ, ਬਲਜੀਤ, ਸੁਮਿਤ, ਸੁਰੇਸ਼, ਬਲਦੇਵ, ਸੁਸ਼ੀਲ, ਰੁਪਿੰਦਰ, ਚੇਤਨਾ, ਇਸ਼ਾ, ਅਮਨ, ਅਰਚਨਾ, ਵਿਸ਼ਾਲੀ, ਨੇਹਾ, ਹਰਜੀਤ, ਗੁਰਪ੍ਰੀਤ, ਹਰਮਿੰਦਰ ਅਤੇ ਹੋਰ ਅਧਿਆਪਕ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਬਲਾਚੌਰ ਦੇ ਸੀਤਾ ਰਾਮ ਮੰਦਰ ਦੀ ਗਰਾਊਂਡ ’ਚ ਧੂਮਧਾਮ ਨਾਲ ਮਨਾਇਆ ਦੁਸਹਿਰੇ ਦਾ ਤਿਉਹਾਰ ਅਗਲੀ ਖ਼ਬਰ ਅਖੰਡ ਕੀਰਤਨ ਸਮਾਗਮਾਂ ਦੀ ਲੜੀ ਹੋਈ ਆਰੰਭ
Ad Position 24