ਅਖੰਡ ਕੀਰਤਨ ਸਮਾਗਮਾਂ ਦੀ ਲੜੀ ਹੋਈ ਆਰੰਭ
ਬੰਗਾ, 20 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਸ੍ਰੀ ਗੁਰੂ ਰਾਮਦਾਸ ਜੀ ਪਾਤਸ਼ਾਹੀ ਚੌਥੀ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਖੰਡ ਕੀਰਤਨੀ ਜਥਾ ਨਵਾਂਸ਼ਹਿਰ ਅਤੇ ਕਲਗੀਧਰ ਸਿੰਘ ਸਭਾ ਕਾਹਮਾ ਵਲੋਂ ਨਵਾਂਸ਼ਹਿਰ, ਕਾਹਮਾ, ਅਤੇ ਹੋਰਨਾਂ ਅਸਥਾਨਾਂ ’ਤੇ ਸ਼ਾਮ 6 ਵਜੇ ਤੋਂ 9:30 ਵਜੇ ਤੱਕ ਅਖੰਡ ਕੀਰਤਨ ਸਮਾਗਮ ਕਰਾਏ ਜਾ ਰਹੇ ਹਨ। ਜਥੇ.
ਬੰਗਾ, 20 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਸ੍ਰੀ ਗੁਰੂ ਰਾਮਦਾਸ ਜੀ ਪਾਤਸ਼ਾਹੀ ਚੌਥੀ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਖੰਡ ਕੀਰਤਨੀ ਜਥਾ ਨਵਾਂਸ਼ਹਿਰ ਅਤੇ ਕਲਗੀਧਰ ਸਿੰਘ ਸਭਾ ਕਾਹਮਾ ਵਲੋਂ ਨਵਾਂਸ਼ਹਿਰ, ਕਾਹਮਾ, ਅਤੇ ਹੋਰਨਾਂ ਅਸਥਾਨਾਂ ’ਤੇ ਸ਼ਾਮ 6 ਵਜੇ ਤੋਂ 9:30 ਵਜੇ ਤੱਕ ਅਖੰਡ ਕੀਰਤਨ ਸਮਾਗਮ ਕਰਾਏ ਜਾ ਰਹੇ ਹਨ। ਜਥੇ. ਜਸਵਿੰਦਰ ਸਿੰਘ ਕਾਹਮਾ ਨੇ ਦੱਸਿਆ ਕਿ ਪਹਿਲਾ ਅਖੰਡ ਕੀਰਤਨ ਸਮਾਗਮ ਪਿੰਡ ਮੂਸਾਪੁਰ ਦੇ ਗੁਰਦੁਆਰਾ ਸਾਹਿਬ ਕਰਵਾਇਆ ਗਿਆ। ਜਿਸ ਵਿੱਚ ਕੀਰਤਨੀਏ ਭਾਈ ਅੰਮ੍ਰਿਤਪਾਲ ਸਿੰਘ ਮੂਸਾਪੁਰ ਦੇ ਜਥੇ ਨੇ ਕੀਰਤਨ ਦੀ ਅਰੰਭਤਾ ਕੀਤੀ। ਉਪਰੰਤ ਕੀਰਤਨੀਏ ਭਾਈ ਮਲਕੀਤ ਸਿੰਘ ਫਗਵਾੜਾ ਨੇ ਗੁਰਬਾਣੀ ਕੀਰਤਨ ਦਾ ਮਨਮੋਹਕ ਪ੍ਰਵਾਹ ਚਲਾਇਆ। ਇਸ ਮੌਕੇ ਸੰਗਤਾਂ ਵਿੱਚ ਭਾਈ ਜਸਵਿੰਦਰ ਸਿੰਘ ਕਾਹਮਾ, ਭਾਈ ਬਲਦੀਪ ਸਿੰਘ, ਭਾਈ ਕੁੰਦਨ ਸਿੰਘ ਮੂਸਾਪੁਰ, ਰਣਬੀਰ ਸਿੰਘ ਬੰਗਾ, ਸਤਨਾਮ ਸਿੰਘ ਗਰਚਾ, ਭਾਈ ਕੁਲਦੀਪ ਸਿੰਘ, ਭਾਈ ਮਨਜੀਤ ਸਿੰਘ ਫਗਵਾੜਾ ਆਦਿ ਹਾਜ਼ਰ ਸਨ।