20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਨਵਾਂਸ਼ਹਿਰ ’ਚ ਦੁਸਹਿਰੇ ਮੌਕੇ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲੇ ਅਗਨ ਭੇਟ

ਨਵਾਂਸ਼ਹਿਰ, 20 ਅਕਤੂਬਰ (ਜਸਬੀਰ ਸਿੰਘ ਨੂਰਪੁਰ ਹਰਮਿੰਦਰ ਸਿੰਘ ਪਿੰਟੂ) - ਨਵਾਂਸ਼ਹਿਰ ਵਿਖੇ ਦੁਸਹਿਰਾ ਉਤਸਵ ਕਮੇਟੀ ਵੱਲੋਂ ਆਈ. ਟੀ.

Ad Position 21
No active advertisement
ਹਲਕਾ ਵਿਧਾਇਕ ਡਾਕਟਰ ਸੁਖਵਿੰਦਰ ਸੁੱਖੀ ਦਾ ਸਨਮਾਨ ਕਰਦੇ ਹੋਏ ਦੁਸਹਿਰਾ ਪ੍ਰਬੰਧਕ ਕਮੇਟੀ ਦੇ ਮੈਂਬਰ। ਤਸਵੀਰ : ਧਰਮਵੀਰ ਪਾਲ 21-10-2026
ਨਵਾਂਸ਼ਹਿਰ, 20 ਅਕਤੂਬਰ (ਜਸਬੀਰ ਸਿੰਘ ਨੂਰਪੁਰ ਹਰਮਿੰਦਰ ਸਿੰਘ ਪਿੰਟੂ) - ਨਵਾਂਸ਼ਹਿਰ ਵਿਖੇ ਦੁਸਹਿਰਾ ਉਤਸਵ ਕਮੇਟੀ ਵੱਲੋਂ ਆਈ.ਟੀ.ਆਈ ਗਰਾਊਂਡ ਵਿਖੇ ਦੁਸਹਿਰੇ ਦਾ ਪਾਵਨ ਤਿਉਹਾਰ ਮਨਾਇਆ ਗਿਆ। 28ਵੇਂ ਸਮਾਗਮ ਦੌਰਾਨ ਮੇਘਨਾਥ, ਕੁੰਭਕਰਨ ਅਤੇ ਰਾਵਣ ਦੇ ਪੁਤਲਿਆਂ ਨੂੰ ਅਗਨ ਭੇਟ ਕੀਤਾ ਗਿਆ। ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਸਪ੍ਰੀਤ ਸਿੰਘ ਰੌਬੀ ਕੰਗ, ਲਲਿਤ ਮੋਹਨ ਪਾਠਕ, ਦਿਨੇਸ਼ ਸੂਰੀ ਜ਼ਿਲ੍ਹਾ ਪ੍ਰਧਾਨ, ਕਾਂਗਰਸ ਵੱਲੋਂ ਸਾਬਕਾ ਵਿਧਾਇਕ ਅੰਗਦ ਸਿੰਘ ਸੈਣੀ, ਸ਼੍ਰੋਮਣੀ ਅਕਾਲੀ ਦਲ ਵੱਲੋਂ ਜਥੇਦਾਰ ਸੁਖਦੀਪ ਸਿੰਘ ਸ਼ੁਕਾਰ ਜ਼ਿਲ੍ਹਾ ਪ੍ਰਧਾਨ, ਗੁਰਪ੍ਰੀਤ ਕੌਰ ਥਿਆੜਾ, ਹਰਪ੍ਰੀਤ ਸਿੰਘ ਖਾਰਾ ਅਤੇ ਭਾਜਪਾ ਵੱਲੋਂ ਪੂਨਮ ਮਾਣਕ ਅਤੇ ਮਹਿੰਦਰ ਸਿੰਘ ਹੁਸੈਨਪੁਰ ਅਕਾਲੀ ਦਲ ਪੁਨਰ ਸੁਰਜੀਤ ਅਤੇ ਅਵਤਾਰ ਸਿੰਘ ਅਰੋੜਾ ਵਲੋਂ ਰਸਮਾਂ ਨਿਭਾਈਆਂ ਗਈਆਂ। ਅੰਗਦ ਸਿੰਘ ਸੈਣੀ ਸਾਬਕਾ ਵਿਧਾਇਕ ਨੇ ਆਖਿਆ ਕਿ ਸਾਨੂੰ ਦੁਸਹਿਰੇ ਦੇ ਪਾਵਨ ਤਿਉਹਾਰ ਮੌਕੇ ਨਸ਼ਿਆਂ ਵਿਰੁੱਧ ਲੜਾਈ ਲੜਨ ਲਈ ਪ੍ਰਣ ਕਰਨਾ ਚਾਹੀਦਾ ਹੈ। ਜਥੇ. ਸੁਖਦੀਪ ਸਿੰਘ ਸ਼ੁਕਾਰ ਹਲਕਾ ਇੰਚਾਰਜ ਅਕਾਲੀ ਦਲ ਨੇ ਕਿਹਾ ਕਿ ਦੁਸਹਿਰੇ ਦਾ ਪਾਵਨ ਤਿਉਹਾਰ ਸਾਨੂੰ ਚੰਗਿਆਈਆਂ ਦਾ ਪ੍ਰਣ ਕਰਨ ਲਈ ਪ੍ਰੇਰਨਾ ਦਿੰਦਾ ਹੈ। ਇਸ ਮੌਕੇ ’ਤੇ ਵੱਖ-ਵੱਖ ਝਾਕੀਆਂ ਕੱਢੀਆਂ ਗਈਆਂ ਅਤੇ ਕਬੱਡੀ ਦਾ ਟੂਰਨਾਮੈਂਟ ਵੀ ਕਰਵਾਇਆ ਗਿਆ। ਇਸ ਮੌਕੇ ਵਿਧਾਇਕ ਡਾ: ਨਛੱਤਰ ਪਾਲ, ਦੁਸਹਿਰਾ ਉਤਸਵ ਕਮੇਟੀ ਦੇ ਮੈਂਬਰ ਹਰੀ ਮੁਕੰਦ ਜੁਲਕਾ, ਹਨੀ ਚੋਪੜਾ, ਰਾਜੇਸ਼ ਭਾਰਦਵਾਜ, ਅਨਿਲ ਵਾਲੀ, ਸੰਜੀਵ ਪੁਰੀ, ਪੰਡਿਤ ਅੰਬਾ ਦੱਤ, ਗੋਵਰਧਨ ਦਾਸ, ਪਰਮ ਸਿੰਘ ਖਾਲਸਾ, ਰਜਿੰਦਰ ਚੋਪੜਾ, ਗੋਪਾਲ ਮੋਹਨ ਸ਼ਾਰਦਾ, ਡਾ: ਅਸ਼ਵਨੀ ਕੁਮਾਰ, ਪਰਵਿੰਦਰ ਬੱਤਰਾ, ਵੇਦ ਅਸ਼ਵਿਨ ਸ਼ਰਮਾ, ਵੇਦ ਅਸ਼ਵਿਨ ਸ਼ਰਮਾ, ਦਵਿੰਦਰ ਕੁਮਾਰ, ਵਿਨੋਦ ਕੁਮਾਰ ਪਿੰਕਾ, ਮਹੇਸ਼ ਦੱਤਾ, ਯਸ਼ਪਾਲ ਜੱਸਾ, ਕਰਮਜੀਤ ਸਿੰਘ, ਕਰਮਜੀਤ ਕੌਰ, ਭਾਜਪਾ ਆਗੂ ਸੁਖਪਾਲ ਸਿੰਘ, ਹਰਪ੍ਰੀਤ ਸਿੰਘ ਖਾਰਾ, ਦਿਨੇਸ਼ ਕੁਮਾਰ ਕਰੀਹਾ, ਗਗਨ ਅਗਨੀਹੋਤਰੀ, ਕਮਲਜੀਤ ਨਵਾਂਸ਼ਹਿਰ, ਭੁਪਿੰਦਰ ਪਾਲ ਸਿੰਘ ਜਾਡਲਾ, ਤਾਰਾ ਸਿੰਘ ਸ਼ੇਖੂਪੁਰ, ਸੰਜੀਵ ਪੁਰੀ ਆਦਿ ਹਾਜ਼ਰ ਸਨ। ਬੰਗਾ ਵਿਖੇ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਬੰਗਾ, (ਧਰਮਵੀਰ ਪਾਲ) - ਸ੍ਰੀ ਸਨਾਤਨ ਧਰਮ ਰਾਮ ਲੀਲਾ ਕਮੇਟੀ ਰਜਿ: ਬੰਗਾ ਦੇ ਪ੍ਰਧਾਨ ਬਾਬਾ ਦਵਿੰਦਰ ਕੌੜਾ ਦੀ ਯੋਗ ਅਗਵਾਈ ’ਚ ਨੇਕੀ ਦੀ ਬਦੀ ’ਤੇ ਜਿੱਤ ਦਾ ਪ੍ਰਤੀਕ ਦੁਸਹਿਰਾ ਬਹੁਤ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਮੁਕੰਦਪੁਰ ਰੋਡ ’ਤੇ ਸਥਿਤ ਦੁਸਹਿਰਾ ਮੈਦਾਨ ਵਿੱਚ ਠਾਠਾਂ ਮਾਰਦਾ ਇਕੱਠ ਦੁਸਹਿਰੇ ਨੂੰ ਦੇਖਣ ਲਈ ਉਤਸ਼ਾਹਿਤ ਸੀ। ਬੈਂਡ ਵਾਜਿਆਂ ਨਾਲ ਜਿੱਥੇ ਸ੍ਰੀ ਰਾਮ ਚੰਦਰ, ਲਕਸ਼ਮਣ ਅਤੇ ਬਜਰੰਗ ਬਲੀ ਹਨੂੰਮਾਨ ਦੇ ਸਰੂਪ ਦੁਸਹਿਰਾ ਮੈਦਾਨ ਵਿੱਚ ਪਹੁੰਚੇ ਉੱਥੇ ਲੰਕਾਪਤੀ ਸ੍ਰੀ ਰਾਵਣ, ਮੇਘਨਾਥ ਅਤੇ ਕੁੰਭਕਰਨ ਦੀ ਸੈਨਾ ਨੇ ਜਦੋਂ ਮੈਦਾਨ ਵਿੱਚ ਪ੍ਰਵੇਸ਼ ਕੀਤਾ ਤਾਂ ਲੋਕਾਂ ਦਾ ਉਤਸ਼ਾਹ ਉਨ੍ਹਾਂ ਨੂੰ ਦੇਖਣ ਲਈ ਦੁੱਗਣਾ ਹੋ ਗਿਆ। ਮੈਦਾਨ ਵਿੱਚ ਸ੍ਰੀ ਰਾਮ ਚੰਦਰ ਦੀ ਸੈਨਾ ਦਾ ਅਤੇ ਰਾਵਣ ਸੈਨਾ ਦਾ ਯੁੱਧ ਕਰਵਾਇਆ ਗਿਆ। ਜਿਸ ਵਿੱਚ ਰਾਵਣ ਅਤੇ ਉਸ ਦੀ ਸਾਰੀ ਸੈਨਾ ਸ੍ਰੀ ਰਾਮ ਹੱਥੋਂ ਮਾਰੀ ਗਈ। ਇਸ ਉਪਰੰਤ ਮੈਦਾਨ ਵਿੱਚ ਲੱਗੇ ਲੰਕਾਪਤੀ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨ ਭੇਟ ਕੀਤਾ ਗਿਆ। ਇਸ ਮੌਕੇ ਡਾਕਟਰ ਸੁਖਵਿੰਦਰ ਸੁੱਖੀ ਹਲਕਾ ਵਿਧਾਇਕ ਬੰਗਾ, ਕੁਲਜੀਤ ਸਿੰਘ ਸਰਹਾਲ ਇੰਚਾਰਜ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ, ਧਰਮਪਾਲ ਸੀਨੀਅਰ ਭਾਜਪਾ ਆਗੂ, ਡਾਕਟਰ ਸਤਵਿੰਦਰ ਪਾਲ ਸਿੰਘ ਬਿੱਟੂ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਬੰਗਾ, ਸੰਜੀਵ ਭਾਰਦਵਾਜ ਭਾਜਪਾ ਆਗੂ, ਮੈਡਮ ਮੋਨਿਕਾ ਵਾਲੀਆ ਪ੍ਰਧਾਨ ਨਗਰ ਕੌਂਸਲ ਬੰਗਾ, ਹਿੰਮਤ ਤੇਜਪਾਲ, ਜਸਵਿੰਦਰ ਸਿੰਘ ਮਾਨ, ਨਰਿੰਦਰ ਰੱਤੂ, ਡਾਕਟਰ ਨਰੇਸ਼ ਕੁਮਾਰ, ਗੁਲਸ਼ਨ ਕੁਮਾਰ, ਗੁਲਸ਼ਨ ਵਡਿਆਲ, ਪ੍ਰਭਾਤ ਕਲਮੀ, ਰਾਜਿੰਦਰ ਅਗਰਵਾਲ, ਅਮਰੀਕ ਸੋਨੀ, ਪਰਵੀਰ ਅੱਬੀ, ਪਵਨਜੀਤ ਸਿੰਘ ਸਿੱਧੂ, ਬਲਵੀਰ ਕਰਾਨਾਣਾ, ਡਾਕਟਰ ਬਖਸ਼ੀਸ਼ ਸਿੰਘ, ਅਰੁਣ ਘਈ, ਬ੍ਰਿਜ ਭੂਸ਼ਨ, ਇੰਦਰਜੀਤ ਮਾਨ, ਬੂਟਾ ਅਟਵਾਲ, ਮਨਵਿੰਦਰ ਸੋਨੂੰ ਆਦਿ ਵੀ ਹਾਜਰ ਸਨ। ਸੜੋਆ ਵਿਖੇ ਦੁਸਹਿਰਾ ਉਤਸਵ ਧੂਮ ਧਾਮ ਨਾਲ ਮਨਾਇਆ ਸੜੋਆ, (ਹਰਮੇਲ ਸਹੂੰਗੜਾ, ਨਵਾਂ ਗਰਾਈ,ਬੂਥਗੜ੍ਹੀਆ) - ਕਸਬਾ ਸੜੋਆ ਵਿਖੇ ਰਾਮਲੀਲਾ ਤੇ ਦੁਸਹਿਰਾ ਕਮੇਟੀ ਵੱਲੋਂ ਇਸ ਵਾਰ ਵੀ ਐਨ. ਆਰ. ਆਈ ਵੀਰਾਂ ਅਤੇ ਸਮੂਹ ਪੰਚਾਇਤ ਦੇ ਸਹਿਯੋਗ ਨਾਲ ਦੁਸਹਿਰਾ ਉਤਸਵ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਕਮੇਟੀ ਵੱਲੋਂ ਸ਼ੋਭਾ ਯਾਤਰਾ ਕੱਢੀ ਗਈ। ਇਸ ਮੌਕੇ ਮੁੱਖ ਮਹਿਮਾਨ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਰਨਵੀਰ ਕਟਾਰੀਆ ਉਚੇਚੇ ਤੌਰ ’ਤੇ ਪਹੁੰਚੇ ਉਹਨਾਂ ਸੜੋਆ ਵਾਸੀਆਂ ਨੂੰ ਦਸਹਿਰਾ ਉਤਸਵ ਦੀਆਂ ਮੁਬਾਰਕਾਂ ਦਿੱਤੀਆਂ। ਉਹਨਾਂ ਕਿਹਾ ਕਿ ਪੰਜਾਬ ਅੰਦਰ ਪੁਰਾਤਨ ਸਮੇਂ ਤੋਂ ਚੱਲੀਆਂ ਆ ਰਹੀਆਂ ਰੀਤਾਂ ਰਿਵਾਜਾਂ ਦੇ ਅਨੁਸਾਰ ਇਹੋ ਜਿਹੇ ਤਿਉਹਾਰ ਸਾਨੂੰ ਸਾਰਿਆਂ ਨੂੰ ਰਲ ਕੇ ਮਨਾਉਣੇ ਚਾਹੀਦੇ ਹਨ ਜਿਸ ਨਾਲ ਭਾਈਵਾਲਤਾ ਪਰਿਵਾਰਕ ਸਾਂਝ ਵੱਧਦੀ ਹੈ। ਇਸ ਦੌਰਾਨ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨੀ ਭੇਟ ਮੁੱਖ ਮਹਿਮਾਨ ਸੁਖਦੇਵ ਸਿੰਘ ਸੇਖੂ ਨੰਬਰਦਾਰ ਕੁਲਪੁਰ ਵੱਲੋਂ ਕੀਤੀ ਗਈ ਹੈ। ਉਹਨਾਂ ਇਸ ਮੌਕੇ ਰਾਮਲੀਲਾ ਕਮੇਟੀ ਨੂੰ ਇੱਕ ਲੱਖ ਰੁਪਏ ਦੀ ਰਾਸ਼ੀ ਭੇਟ ਕੀਤੀ। ਇਸ ਮੌਕੇ ਪੁੰਨੂ ਹਾਈਫਾਈ ਡੀ.ਜੇ ਅਤੇ ਭੰਗੜਾ ਗਰੁੱਪ ਨੇ ਪਹੁੰਚੇ ਹੋਏ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਇਸ ਮੌਕੇ ਪ੍ਰਧਾਨ ਪ੍ਰਦੀਪ ਕੁਮਾਰ ਦੀਪਾ, ਉਪ ਪ੍ਰਧਾਨ ਕਮਲਜੀਤ ਸ਼ਰਮਾ, ਚੇਅਰਮੈਨ ਰਜੀਵ ਕੁਮਾਰ ਰਿੰਕੂ, ਵਾਈਸ ਚੇਅਰਮੈਨ ਸੁਖਵਿੰਦਰ ਸਿੰਘ ਸੇਮਾ, ਡਾਇਰੈਕਟਰ ਲੱਕੀ ਕੌਸ਼ਲ, ਕੈਸ਼ੀਅਰ ਸਨੀ ਭੱਲਾ, ਬਲਦੇਵ ਕੁਮਾਰ ਦੇਬਾ, ਅਸ਼ਵਨੀ ਹੰਸ, ਪ੍ਰਦੂਮਣ ਬੈਂਸ ,ਦਵਿੰਦਰ ਕੁਮਾਰ ਕਾਕਾ, ਸੋਨੂੰ ਜਗੋਤਾ, ਬਿਪਨ ਜਗੋਤਾ, ਇੰਦਰਮੋਹਨ ਸ਼ਰਮਾ, ਕੁਲਦੀਪ ਸਿੰਘ ਠੇਕੇਦਾਰ, ਸਰਪੰਚ ਰਾਜੀਵ ਕੁਮਾਰ ਪੁੰਨੂ, (ਦੇਸ ਰਾਜ ਜਸਵਿੰਦਰ ਕੁਮਾਰ ਦੋਨੋਂ ਸਟੇਜ ਸੈਕਟਰੀ) ਦੀਪਕ ਮਿਸ਼ਰਾ ਅਤੇ ਕੁਲਵਿੰਦਰ ਕਿੰਦੋ ਆਦਿ ਮੈਂਬਰ ਹਾਜ਼ਰ ਸਨ। ਪੁਲਿਸ ਦੇ ਸਖਤ ਪ੍ਰਬੰਧ ਕੀਤੇ ਹੋਏ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਅੰਦਰ ਨਸ਼ਾ ਤਸਕਰੀ ਵਿਰੁੱਧ ਆਵਾਜ਼ ਉਠਾਉਣ ਵਾਲੇ ਵੀ ਸੁਰੱਖਿਅਤ ਨਹੀਂ ਅਗਲੀ ਖ਼ਬਰ ਸਰਕਾਰੀ ਸਕੂਲ ਜੀ.ਟੀ.ਬੀ. ਗੜ੍ਹ ਬਲਾਕ ਪੱਧਰ ਦੇ ਸਾਇੰਸ ਡਰਾਮਾ ਮੁਕਾਬਲੇ ’ਚ ਦੂਜੇ ਨੰਬਰ ’ਤੇ
Ad Position 24