ਖਾਤਾ ਧਾਰਕ ਦੇ ਬਿਨ੍ਹਾਂ ਪੁੱਛੇ ਹੀ ਖਾਤੇ ਵਿੱਚੋਂ 10 ਹਜ਼ਾਰ ਰੁਪਏ ਕੱਢੇ
ਬਹਿਰਾਮ, 14 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਸੁਖਦੇਵ ਸਿੰਘ ਪੁੱਤਰ ਚੂਹੜ ਸਿੰਘ ਵਾਸੀ ਮੇਹਲੀਆਣਾ ਨੇ ਦੱਸਿਆ ਕਿ ਪੰਜਾਬ ਨੈਸਨਲ ਬੈਂਕ ਬਰਾਂਚ ਮਾਣਕ ਵਾਹਿਦ ਵਿਖੇ ਮੇਰਾ ਬੱਚਤ ਖਾਤਾ ਚਲਦਾ ਹੈ। 30 ਸਤੰਬਰ ਨੂੰ ਉਥੋਂ ਦੇ ਮੇਨੇਜਰ ਨੇ ਮੇਰੇ ਖਾਤੇ ਵਿੱਚੋਂ 10 ਹਜਾਰ ਰੁਪਏ ਬਿਨ੍ਹਾ ਮੇਰੀ ਮੰਨਜੂਰੀ ਅਤੇ ਬਿਨ੍ਹਾ ਪੁਛੇ ਹੀ ਕੱਢ ਲਏ।
ਖ
ਖਾਤਾ ਧਾਰਕ ਸੁਖਦੇਵ ਸਿੰਘ।
15-10-2026
ਬਹਿਰਾਮ, 14 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਸੁਖਦੇਵ ਸਿੰਘ ਪੁੱਤਰ ਚੂਹੜ ਸਿੰਘ ਵਾਸੀ ਮੇਹਲੀਆਣਾ ਨੇ ਦੱਸਿਆ ਕਿ ਪੰਜਾਬ ਨੈਸਨਲ ਬੈਂਕ ਬਰਾਂਚ ਮਾਣਕ ਵਾਹਿਦ ਵਿਖੇ ਮੇਰਾ ਬੱਚਤ ਖਾਤਾ ਚਲਦਾ ਹੈ। 30 ਸਤੰਬਰ ਨੂੰ ਉਥੋਂ ਦੇ ਮੇਨੇਜਰ ਨੇ ਮੇਰੇ ਖਾਤੇ ਵਿੱਚੋਂ 10 ਹਜਾਰ ਰੁਪਏ ਬਿਨ੍ਹਾ ਮੇਰੀ ਮੰਨਜੂਰੀ ਅਤੇ ਬਿਨ੍ਹਾ ਪੁਛੇ ਹੀ ਕੱਢ ਲਏ। ਜਦੋਂ ਮੈਂ ਇਸ ਸਬੰਧੀ ਬਰਾਂਚ ਮੈਨੇਜਰ ਨੂੰ ਜਾ ਕੇ ਪੁਛਿਆ ਤਾਂ ਉਨ੍ਹਾ ਕਿਹਾ ਕਿ ਤੁਸੀਂ ਕਿਸੇ ਦੀ ਗਵਾਹੀ ਪਾਈ ਹੋਈ ਹੈ। ਜਿਕਰਯੋਗ ਹੈ ਕਿ ਜਿਸ ਵਿਅਕਤੀ ਦੀ ਮੈਂ ਗਵਾਹੀ ਪਾਈ ਹੋਈ ਹੈ ਉਸਦੀ ਵਾਹੀਯੋਗ ਜਮੀਨ ਦੀ ਰਜਿਸਟਰੀ ਬੈਂਕ ਕੋਲ ਹੈ। ਉਨ੍ਹਾ ਪ੍ਰਸ਼ਾਸ਼ਨ ਤੋਂ ਇੰਨਸਾਫ ਦੀ ਮੰਗ ਕੀਤੀ ਅਤੇ ਕਿਹਾ ਕਿ ਮੇਰੇ ਪੈਸੇ ਵਾਪਿਸ ਮੇਰੇ ਖਾਤੇ ਵਿੱਚ ਜਮ੍ਹਾਂ ਕੀਤੇ ਜਾਣ, ਤਾਂ ਜੋ ਲੋਕਾਂ ਦਾ ਵਿਸਵਾਸ਼ ਬੈਂਕ ਅਤੇ ਮੁਲਾਜਮਾਂ ਤੋਂ ਨਾ ਉਠੇ।