14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਬੀ.ਐਸ. ਆਟੋ ਬਲਾਚੌਰ ਵਲੋਂ ਦੀਵਾਲੀ ਬੰਪਰ ਸ਼ੁਰੂ

ਬਲਾਚੌਰ, 14 ਅਕਤੂਬਰ (ਨਰੇਸ਼ ਧੌਲ)-ਹੀਰੋ ਮੋਟੋਕੋਰਪ ਦੇ ਅਧਿਕਾਰਤ ਡੀਲਰ ਬੀ. ਐਸ ਆਟੋਜ ਬਲਾਚੌਰ ਵੱਲੋਂ ਪਹਿਲੇ ਨਵਰਾਤੇ ਤੋਂ ਦਿਵਾਲੀ ਬੰਪਰ ਆਰੰਭ ਕਰ ਦਿੱਤਾ ਗਿਆ ਹੈ।

Ad Position 21
No active advertisement
ਬੀ.ਐਸ. ਆਟੋਜ ਬਲਾਚੌਰ ਵਿਖੇ ਐਮ.ਡੀ ਬਲਵਿੰਦਰ ਸਿੰਘ ਤੇ ਸਮੂਹ ਸਟਾਫ ਮੈਂਬਰ ਨੈਨ ਸਿੰਘ ਤੇ ਕਰਨੈਲ ਸਿੰਘ ਨੂੰ ਮੋਟਰਸਾਈਕਲ ਡਿਲੀਵਰ ਕਰਦੇ ਹੋਏ। ਤਸਵੀਰ : ਨਰੇਸ਼ ਧੌਲ 15-10-2026
ਬਲਾਚੌਰ, 14 ਅਕਤੂਬਰ (ਨਰੇਸ਼ ਧੌਲ)-ਹੀਰੋ ਮੋਟੋਕੋਰਪ ਦੇ ਅਧਿਕਾਰਤ ਡੀਲਰ ਬੀ.ਐਸ ਆਟੋਜ ਬਲਾਚੌਰ ਵੱਲੋਂ ਪਹਿਲੇ ਨਵਰਾਤੇ ਤੋਂ ਦਿਵਾਲੀ ਬੰਪਰ ਆਰੰਭ ਕਰ ਦਿੱਤਾ ਗਿਆ ਹੈ। ਇਸ ਸਬੰਧੀ ਐਮ.ਡੀ ਸਰਦਾਰ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਇਸ ਬੰਪਰ ਦੌਰਾਨ ਸਮੁੱਚੇ ਗ੍ਰਾਹਕਾਂ ਨੂੰ ਵੱਡੇ-ਵੱਡੇ ਇਨਾਮ 16 ਦਸੰਬਰ 2026 ਨੂੰ ਲੱਕੀ ਡਰਾਅ ਰਾਹੀਂ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਦਿਵਾਲੀ ਬੰਪਰ ਮੋਕੇ ਗ੍ਰਾਹਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਮੌਕੇ ‘ਤੇ ਹੀਰੋ ਟੂ ਵੀਲਰ ਤੇ 3 ਹਜਾਰ ਤੱਕ ਦਾ ਕੈਸ਼ ਡਿਸਕਾਊਂਟ ਤੇ 5 ਹਜ਼ਾਰ ਰੁਪਏ ਤੱਕ ਦਾ ਐਕਸਚੇਂਜ ਬੋਨਸ ਦਿੱਤਾ ਜਾ ਰਿਹਾ ਹੈ ਤੇ ਨਾਲ ਹੀ ਗ੍ਰਾਹਕ ਲੱਕੀ ਕੂਪਨ ਲੈ ਕੇ ਜਾ ਰਹੇ ਹਨ। ਇਸ ਤੋਂ ਇਲਾਵਾ ਬੀ.ਐਸ ਆਟੋ ਵੱਲੋਂ ਆਪਣੇ ਗ੍ਰਾਹਕਾਂ ਨੂੰ ਸੀਟ ਕਵਰ, ਹੈਲਮਟ, ਬਾਡੀ ਕਵਰ, ਇੱਕ ਗਿਫਟ ਅਤੇ ਅਸੈਸਰੀ ਬਿਲਕੁਲ ਮੁਫਤ ਦਿੱਤੀ ਜਾ ਰਹੀ ਹੈ। ਲੱਕੀ ਡਰਾਅ ਵਿੱਚ ਵੀ ਮੋਟਰਸਾਈਕਲ, ਵਾਸ਼ਿੰਗ ਮਸ਼ੀਨ, ਐਲ.ਈ.ਡੀ, ਗੀਜਰ, ਏਅਰ ਫਰਾਈ, ਹੋਮ ਥਿਏਟਰ, ਟਰਾਲੀ ਬੈਗ, ਮਿਕਸਰ, ਗਰਾਇੰਡ ਜੂਸਰ ਆਦਿ ਕਾਫੀ ਇਨਾਮ ਕੱਢੇ ਜਾ ਰਹੇ ਹਨ। ਬੀ.ਐਸ ਆਟੋ ਬਲਾਚੌਰ ਦੇ ਐਮ.ਡੀ ਬਲਵਿੰਦਰ ਸਿੰਘ ਨੇ ਸਮੁੱਚੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ। ਇਸ ਮੌਕੇ ਐਮ.ਡੀ ਬਲਵਿੰਦਰ ਸਿੰਘ, ਜਗਤਾਰ ਸਿੰਘ ਸਜਾਵਲਪੁਰ, ਸੁਖਦੇਵ ਸਿੰਘ ਸਰਪੰਚ, ਜਸਵਿੰਦਰ ਸਿੰਘ, ਸੁਰਜੀਤ ਸਿੰਘ, ਗੌਰਵ ਬਾਂਠ, ਬਲਜਿੰਦਰ ਸਿੰਘ, ਗੁਰਮੁੱਖ ਸਿੰਘ, ਅਮਿਤ ਮਾਲਵਾ ਫਾਈਨੈਂਸ ਕੰਪਨੀ, ਬੇਬੀ ਰਾਣੀ, ਜਸਵੀਰ ਕੌਰ, ਰਜਨੀ ਬਾਲਾ, ਪ੍ਰਿਯੰਕਾ, ਗੀਤਾਂਜਲੀ, ਵਿਜੇ ਕੁਮਾਰ, ਸੁਖਪ੍ਰੀਤ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਆਹ ਦਾ ਝਾਂਸਾ ਦੇ ਕੇ ਲੜਕੀ ਨੂੰ ਭਜਾਇਆ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦੀ ਮੌਤ ਦੇ ਸੋਗ ਵਜੋਂ ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਰਹੇਗਾ ਬੰਦ
Ad Position 24