12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਪਿੰਡ ਬਨਾਂ ਵਿਖੇ ਪਿੰਡ ਦੀ ਸੁੱਖ ਸ਼ਾਂਤੀ ਤੇ ਪਸ਼ੂ ਧਨ ਦੀ ਸੁੱਖ ਲਈ ਪਾਈ ਗਈ ਰਵਾਇਤੀ ਬਾਜ਼ੀ

ਕਾਠਗੜ੍ਹ, 11 ਅਕਤੂਬਰ (ਕਲੇਰ)-ਪਿੰਡ ਬਨਾਂ ਵਿਖੇ ਪਿੰਡ ਦੀ ਸੁੱਖ ਸ਼ਾਂਤੀ, ਭਾਈਚਾਰਕ ਸਾਂਝ ਤੇ ਪਸ਼ੂਆਂ ਮਾਲ ਡੰਗਰ ਦੀ ਸੁੱਖ ਸਾਂਦ ਲਈ ਹਰ ਸਾਲ ਪਾਈ ਜਾਣ ਵਾਲੀ ਰਵਾਇਤੀ ਬਾਜ਼ੀ ਇਸ ਵਾਰ ਵੀ ਪੂਰੇ ਉਤਸ਼ਾਹ ਨਾਲ ਪਵਾਈ ਗਈ। ਪਿੰਡ ਦੀ ਇਸ ਪੁਰਾਣੀ ਪ੍ਰੰਪਰਾ ਨੂੰ ਦੇਖਣ ਲਈ ਸਵੇਰ ਤੋਂ ਹੀ ਪਿੰਡ ਵਾਸੀ ਵੱਡੀ ਗਿਣਤੀ ਵਿਚ ਇਕੱਠੇ ਹੋ ਗਏ ਸਨ।

Ad Position 21
No active advertisement
ਅਜੀਤ ਡੈਸਕ 12-10-2026
ਕਾਠਗੜ੍ਹ, 11 ਅਕਤੂਬਰ (ਕਲੇਰ)-ਪਿੰਡ ਬਨਾਂ ਵਿਖੇ ਪਿੰਡ ਦੀ ਸੁੱਖ ਸ਼ਾਂਤੀ, ਭਾਈਚਾਰਕ ਸਾਂਝ ਤੇ ਪਸ਼ੂਆਂ ਮਾਲ ਡੰਗਰ ਦੀ ਸੁੱਖ ਸਾਂਦ ਲਈ ਹਰ ਸਾਲ ਪਾਈ ਜਾਣ ਵਾਲੀ ਰਵਾਇਤੀ ਬਾਜ਼ੀ ਇਸ ਵਾਰ ਵੀ ਪੂਰੇ ਉਤਸ਼ਾਹ ਨਾਲ ਪਵਾਈ ਗਈ। ਪਿੰਡ ਦੀ ਇਸ ਪੁਰਾਣੀ ਪ੍ਰੰਪਰਾ ਨੂੰ ਦੇਖਣ ਲਈ ਸਵੇਰ ਤੋਂ ਹੀ ਪਿੰਡ ਵਾਸੀ ਵੱਡੀ ਗਿਣਤੀ ਵਿਚ ਇਕੱਠੇ ਹੋ ਗਏ ਸਨ। ਜਾਣਕਾਰੀ ਅਨੁਸਾਰ ਇਹ ਬਾਜ਼ੀ ਪਿੰਡ ਦੀ ਸੁੱਖ, ਫਸਲਾਂ ਦੀ ਚੰਗੀ ਪੈਦਾਵਾਰ ਤੇ ਪਸ਼ੂ ਧਨ ਦੇ ਨਰੋਏ ਰਹਿਣ ਦੀ ਕਾਮਨਾ ਲਈ ਪਾਈ ਜਾਂਦੀ ਹੈ। ਜੀਤ ਰਾਮ ਸੁੱਧਾ ਮਾਜਰਾ ਦੀ ਟੀਮ ਨੇ ਬਾਜ਼ੀ ਪਾਈ। ਇਸ ਮੌਕੇ ਪਿੰਡ ਵਿਚ ਖੁਸ਼ੀ ਦਾ ਮਾਹੌਲ ਬਣ ਗਿਆ। ਇਸ ਮੌਕੇ ਸਰਪੰਚ ਸਰਬਜੀਤ, ਰਿਟਾਇਰਡ ਇੰਸਪੈਕਟਰ ਕ੍ਰਿਸ਼ਨ ਰਾਮ, ਮਾਸਟਰ ਕ੍ਰਿਸ਼ਨ, ਟੌਂਸਾ, ਏ. ਐਸ. ਆਈ. ਪਵਨ ਕੁਮਾਰ ਕਸਾਨਾਂ, ਤੇਲੂ ਰਾਮ, ਹਰਬੰਸ ਸਿੰਘ, ਸੋਮ ਨਾਥ, ਨਸੀਬ ਚੰਦ, ਹਰੀ ਕ੍ਰਿਸ਼ਨਾ ਤੋਂ ਇਲਾਵਾ ਪਿੰਡ ਦੇ ਮੁਹਤਬਰ ਵਿਅਕਤੀ, ਨੌਜਵਾਨ ਤੇ ਬਜ਼ੁਰਗ ਵੱਡੀ ਗਿਣਤੀ ਵਿਚ ਹਾਜ਼ਰ ਸਨ। ਪਤਵੰਤਿਆਂ ਨੇ ਕਿਹਾ ਕਿ ਅਜਿਹੀਆਂ ਰਵਾਇਤੀ ਪਰੰਪਰਾਵਾਂ ਸਾਡੇ ਵਿਰਸੇ ਦਾ ਅਹਿਮ ਹਿੱਸਾ ਹਨ ਤੇ ਇਹ ਪਿੰਡ ਦੀ ਏਕਤਾ, ਭਾਈਚਾਰਕ ਸਾਂਝ ਅਤੇ ਆਪਸੀ ਪਿਆਰ ਨੂੰ ਹੋਰ ਮਜ਼ਬੂਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਸ ਵਿਰਸੇ ਨਾਲ ਜੋੜੀ ਰੱਖਣਾ ਜ਼ਰੂਰੀ ਹੈ।
Ad Position 22
No active advertisement
ਪਿਛਲੀ ਖ਼ਬਰ ਦੀ ਰੈਲਮਾਜਰਾ ਬਹੁਮੰਤਵੀ ਸਹਿਕਾਰੀ ਸਭਾ ਦੀ ਚੋਣ ਲਈ ਜ਼ੋਨ ਸੂਚੀਆਂ ਜਾਰੀ, 22 ਤੱਕ ਇਤਰਾਜ਼ ਮੰਗੇ ਅਗਲੀ ਖ਼ਬਰ ਹਲਕਾ ਬੰਗਾ ਨੂੰ ਕਾਂਗਰਸ ਹਾਈਕਮਾਨ ਜੋ ਵੀ ਉਮੀਦਵਾਰ ਦੇਵੇਗੀ ਡੱਟ ਕੇ ਮਦਦ ਕਰਾਂਗੇ-ਘੁੰਮਣ
Ad Position 24