ਗਾਇਕ ਲਖਵਿੰਦਰ ਸਿੰਘ ਸੂਰਾਪੁਰੀਆ ਤੇ ਗਾਇਕਾ ਜੈਸਮੀਨ ਖਾਨ ਦਾ ਪਿੰਡ ਵਾਸੀਆਂ ਵਲੋਂ ਸਨਮਾਨ
ਨਵਾਂਸ਼ਹਿਰ/ਪੱਲੀ ਝਿੱਕੀ, 6 ਅਕਤੂਬਰ (ਹਰਮਿੰਦਰ ਸਿੰਘ ਪਿੰਟੂ/ਕੁਲਦੀਪ ਸਿੰਘ ਪਾਬਲਾ)-ਦੁਆਬੇ ਦੇ ਮਾਣ ਮੱਤੇ ਗਾਇਕ ਤੇ ਕਲਾਕਾਰ ਸੰਗੀਤ ਸਭਾ ਦੇ ਪ੍ਰਧਾਨ ਗਾਇਕ ਲਖਵਿੰਦਰ ਸੂਰਾਪੁਰੀ ਅਤੇ ਗਾਇਕਾ ਜੈਸਮੀਨ ਖਾਨ ਵਲੋਂ ਗਾਏ ਗੀਤ ‘ਅੱਗ ਨਾ ਲਾਵਾਂ’ ਦੇ ਗੀਤ ਨੂੰ ਜਿੱਥੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਥੇ ਇਹ ਗਾਣਾ ਸੇਧ ਵੀ ਦੇ ਰਿਹਾ ਹੈ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ।
ਨਵਾਂਸ਼ਹਿਰ/ਪੱਲੀ ਝਿੱਕੀ, 6 ਅਕਤੂਬਰ (ਹਰਮਿੰਦਰ ਸਿੰਘ ਪਿੰਟੂ/ਕੁਲਦੀਪ ਸਿੰਘ ਪਾਬਲਾ)-ਦੁਆਬੇ ਦੇ ਮਾਣ ਮੱਤੇ ਗਾਇਕ ਤੇ ਕਲਾਕਾਰ ਸੰਗੀਤ ਸਭਾ ਦੇ ਪ੍ਰਧਾਨ ਗਾਇਕ ਲਖਵਿੰਦਰ ਸੂਰਾਪੁਰੀ ਅਤੇ ਗਾਇਕਾ ਜੈਸਮੀਨ ਖਾਨ ਵਲੋਂ ਗਾਏ ਗੀਤ ‘ਅੱਗ ਨਾ ਲਾਵਾਂ’ ਦੇ ਗੀਤ ਨੂੰ ਜਿੱਥੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਥੇ ਇਹ ਗਾਣਾ ਸੇਧ ਵੀ ਦੇ ਰਿਹਾ ਹੈ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ। ਇਸ ਨਾਲ ਮਿੱਤਰ ਕੀੜੇ ਮਰ ਜਾਂਦੇ ਹਨ ਵਾਤਾਵਰਨ ਗੰਧਲਾ ਹੋ ਜਾਂਦਾ ਹੈ। ਇਸ ਮੌਕੇ ਪਿੰਡ ਪੱਲੀ ਉੱਚੀ ਦੇ ਮਹਿੰਦਰ ਸਿੰਘ ਤੇ ਪੰਚ ਅਮਰੀਕ ਸਿੰਘ ਵਲੋਂ ਗਾਇਕ ਲਖਵਿੰਦਰ ਸਿੰਘ ਸੂਰਾਪੁਰੀ ਤੇ ਜੈਸਮੀਨ ਖਾਨ ਦਾ ਵਿਸ਼ੇਸ਼ ਸਨਮਾਨ ਕੀਤਾ, ਕਿਉਂਕਿ ਇਹ ਗੀਤ ਆਉਣ ਵਾਲੀ ਪੀੜ੍ਹੀ ਲਈ ਚਾਨਣ ਮੁਨਾਰਾ ਹਨ। ਇਸ ਗੀਤ ਵਿਚ ਗਾਇਕ ਸੂਰਾਪੁਰੀ ਵਲੋਂ ਅੱਗ ਨਾ ਲਾਵਾਂ ਲਈ ਅਪੀਲ ਕੀਤੀ ਗਈ ਹੈ ਜਿਸ ਦਾ ਕੇ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਮੌਕੇ ਅਵਤਾਰ ਸਿੰਘ ਯੂ. ਐਸ. ਏ., ਕੁਲਵੰਤ ਸਿੰਘ ਆਦਿ ਹਾਜ਼ਰ ਸਨ।