04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਸਤਿਗੁਰੂ ਭੂਰੀਵਾਲੇ ਸਪੋਰਟਸ ਕਲੱਬ ਵਲੋਂ ਦੂਜਾ ਵਾਲੀਬਾਲ ਕੱਪ 9 ਤੋਂ, ਪੋਸਟਰ ਜਾਰੀ

ਕਾਠਗੜ੍ਹ, 3 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਨਸ਼ਿਆਂ ਨੂੰ ਕਰੋ ਨਾਂਹ, ਖੇਡਾਂ ਨੂੰ ਕਰੋ ਹਾਂ ਦੇ ਸੰਦੇਸ਼ ਨਾਲ ਸਤਿਗੁਰੂ ਭੂਰੀਵਾਲੇ ਸਪੋਰਟਸ ਕਲੱਬ ਨਾਨੂੰ ਪਿੰਡ ਟੱਪਰੀਆਂ ਵਲੋਂ ਦੂਜਾ ਵਾਲੀਬਾਲ ਕੱਪ ਮਿਤੀ 9 ਤੇ 10 ਅਕਤੂਬਰ ਨੂੰ ਨਵਾਂ ਪਿੰਡ ਟੱਪਰੀਆਂ, ਤਹਿ: ਬਲਾਚੌਰ (ਸ. ਭ.

Ad Position 21
No active advertisement
ਜਸਨੂਰ ਚੌਧਰੀ ਮਾਤਾ : ਰਜਨੀ ਰਾਣੀ ਪਿਤਾ : ਹੈਪੀ ਬਾਗੜੀ ਵਾਸੀ : ਮੋਹਣ ਮਾਜਰਾ 04-10-2026
ਕਾਠਗੜ੍ਹ, 3 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਨਸ਼ਿਆਂ ਨੂੰ ਕਰੋ ਨਾਂਹ, ਖੇਡਾਂ ਨੂੰ ਕਰੋ ਹਾਂ ਦੇ ਸੰਦੇਸ਼ ਨਾਲ ਸਤਿਗੁਰੂ ਭੂਰੀਵਾਲੇ ਸਪੋਰਟਸ ਕਲੱਬ ਨਾਨੂੰ ਪਿੰਡ ਟੱਪਰੀਆਂ ਵਲੋਂ ਦੂਜਾ ਵਾਲੀਬਾਲ ਕੱਪ ਮਿਤੀ 9 ਤੇ 10 ਅਕਤੂਬਰ ਨੂੰ ਨਵਾਂ ਪਿੰਡ ਟੱਪਰੀਆਂ, ਤਹਿ: ਬਲਾਚੌਰ (ਸ. ਭ. ਸ. ਨਗਰ) ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਕਲੱਬ ਵਲੋਂ ਟੂਰਨਾਮੈਂਟ ਦਾ ਪੋਸਟਰ ਜਾਰੀ ਕੀਤਾ। ਪੋਸਟਰ ਜਾਰੀ ਕਰਨ ਮੌਕੇ ਭਾਜਪਾ ਦੇ ਸੀਨੀਅਰ ਆਗੂ ਸਾਬਕਾ ਆਈ. ਪੀ. ਐੱਸ. ਅਸ਼ੋਕ ਬਾਂਠ ਰੱਤੇਵਾਲ ਅਤੇ ਭਾਜਪਾ ਆਗੂ ਸੁਭਾਸ਼ ਬਾਂਠ ਰੱਤੇਵਾਲ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਅਨੁਸ਼ਾਸਨ ਨਾਲ ਜੋੜਨ ਦਾ ਸਭ ਤੋਂ ਵਧੀਆ ਸਾਧਨ ਹਨ। ਸਤਿਗੁਰੂ ਭੂਰੀਵਾਲੇ ਸਪੋਰਟਸ ਕਲੱਬ ਵਲੋਂ ਕਰਵਾਇਆ ਜਾ ਰਿਹਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਪੋਸਟਰ ਅਨੁਸਾਰ ਟੂਰਨਾਮੈਂਟ ਵਿਚ ਅੰਡਰ-21 ਪਿੰਡ ਪੱਧਰ ਅਤੇ ਓਪਨ ਦੇ ਮੈਚ ਕਰਵਾਏ ਜਾਣਗੇ। ਅੰਡਰ-21 ਪਿੰਡ ਪੱਧਰ ਵਿਚ ਪਹਿਲਾ ਇਨਾਮ 8100 ਰੁਪਏ ਅਤੇ ਟਰਾਫੀ ਅਤੇ ਦੂਜਾ ਇਨਾਮ 7100 ਰੁਪਏ ਤੇ ਟਰਾਫੀ ਰੱਖਿਆ ਗਿਆ ਹੈ। ਓਪਨ ਵਰਗ ਵਿਚ ਤਿੰਨ ਪਲੇਅਰ ਪਿੰਡੋਂ ਬਾਹਰੋਂ ਖੇਡਣਗੇ, ਜਿਸ ਵਿਚ ਪਹਿਲਾ ਇਨਾਮ 31000 ਰੁਪਏ ਅਤੇ ਟਰਾਫੀ, ਦੂਜਾ ਇਨਾਮ 21000 ਰੁਪਏ ਅਤੇ ਟਰਾਫੀ ਅਤੇ ਬੈਸਟ ਪਲੇਅਰਾਂ ਨੂੰ 5100 ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ। ਕਲੱਬ ਦੇ ਆਗੂਆਂ ਨੇ ਦੱਸਿਆ ਕਿ 9 ਅਕਤੂਬਰ ਨੂੰ ਅੰਡਰ-21 ਅਤੇ ਮਿਤੀ 10 ਅਕਤੂਬਰ ਨੂੰ ਓਪਨ ਦੇ ਮੈਚ ਖੇਡੇ ਜਾਣਗੇ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਤਲਵੰਡੀ ਜੱਟਾਂ ’ਚ ਮੀਟਿੰਗ ਅਗਲੀ ਖ਼ਬਰ ਕਰਨਵੀਰ ਕਟਾਰੀਆ ਵਲੋਂ ਰਣਵੀਰ ਸਿੰਘ ਧਾਲੀਵਾਲ ਨੂੰ ਬਲਾਕ ਸੰਮਤੀ ਬਲਾਚੌਰ ਦੇ ਚੇਅਰਮੈਨ ਬਣਨ ’ਤੇ ਸ਼ੁੱਭਕਾਮਨਾਵਾਂ ਭੇਟ
Ad Position 24