ਬਹਿਰਾਮ ਤੋਂ ਵੱਖ-ਵੱਖ ਤੀਰਥ ਅਸਥਾਨਾਂ ਦੇ ਦਰਸ਼ਨਾਂ ਲਈ ਸੰਗਤਾਂ ਦਾ ਜਥਾ ਰਵਾਨਾ
ਬਹਿਰਾਮ, 26 ਸਤੰਬਰ (ਨਛੱਤਰ ਸਿੰਘ ਬਹਿਰਾਮ)-ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਤੇ ਹਲਕਾ ਵਿਧਾਇਕ ਡਾ. ਸੁਖਵਿੰਦਰ ਸੁੱਖੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨਾਂ ਲਈ ਬਹਿਰਾਮ ਤੋਂ ਸੰਗਤਾਂ ਦੀ ਯਾਤਰਾ ਬੱਸ ਰਵਾਨਾਂ ਹੋਈ।
ਬਹਿਰਾਮ, 26 ਸਤੰਬਰ (ਨਛੱਤਰ ਸਿੰਘ ਬਹਿਰਾਮ)-ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਤੇ ਹਲਕਾ ਵਿਧਾਇਕ ਡਾ. ਸੁਖਵਿੰਦਰ ਸੁੱਖੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨਾਂ ਲਈ ਬਹਿਰਾਮ ਤੋਂ ਸੰਗਤਾਂ ਦੀ ਯਾਤਰਾ ਬੱਸ ਰਵਾਨਾਂ ਹੋਈ। ਪਿੰਡ ਦੇ ਸਰਪੰਚ ਮੋਹਣ ਲਾਲ ਭੁੱਟਾ ਨੇ ਦੱਸਿਆ ਕਿ ਇਹ ਸਰਕਾਰ ਦਾ ਵਧੀਆਂ ਉਪਰਾਲਾ ਹੈ ਸੰਗਤਾਂ ਨੂੰ ਮੁਫਤ ਵਿਚ ਯਾਤਰਾਵਾਂ ਕਰਵਾਉਣ ਦੀ ਲੜੀ ਸ਼ੁਰੂ ਕੀਤੀ ਗਈ ਹੈ। ਉਕਤ ਸੰਗਤਾਂ ਸ਼ਲਾਸਰ ਖਾਟੂ ਸ਼ਾਮ ਤੇ ਹੋਰ ਧਾਰਮਿਕ ਥਾਂਵਾਂ ਦੇ ਦਰਸ਼ਨ ਕਰਨਗੀਆਂ। ਸੰਗਤਾਂ ਨੂੰ ਬਹੁਤ ਸਤਿਕਾਰ ਸਹਿਤ ਲਿਜਾਇਆ ਜਾਵੇਗਾ ਅਤੇ ਵਾਪਸ ਲਿਆਂਦਾ ਜਾਵੇਗਾ, ਉਪਰੰਤ ਉਨ੍ਹਾਂ ਸਰਕਾਰ ਦਾ ਇਸ ਕਾਰਜ ਲਈ ਧੰਨਵਾਦ ਕੀਤਾ। ਇਸ ਮੌਕੇ ਸੰਮਤੀ ਮੈਂਬਰ ਮਹਿੰਦਰ ਪਾਲ, ਭਗਤ ਰਾਮ ਭੁੱਟਾ, ਨੰਬਰਦਾਰ ਕਮਲ ਪੁਰੀ, ਸੁਖਵਿੰਦਰ ਸਿੰਘ ਘੋਨਾ, ਆਸੂ ਪੁਰੀ, ਅਮਰਜੀਤ ਕੌਰ, ਨਿਰਮਲ ਕੌਰ, ਮਹਿੰਦਰ ਕੌਰ, ਸੁਰਿੰਦਰ ਕੌਰ, ਸੁਰਜੀਤ ਕੌਰ, ਗੁਰਬਖਸ ਕੌਰ, ਸੋਹਣ ਲਾਲ, ਰਾਜ ਕੁਮਾਰ, ਮਹਿੰਦਰ ਰਾਮ, ਰਾਜਨ ਪੁਰੀ ਆਦਿ ਹਾਜ਼ਰ ਸਨ।