27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਰੋਡ ਸੇਫਟੀ ਸੁਸਾਇਟੀ ਵਲੋਂ ਸੜਕ ਸੁਰੱਖਿਆ ਜਾਗਰੂਕਤਾ ਵਾਸਤੇ ਰੈਲੀਆਂ ਤੇ ਵਿੱਦਿਅਕ ਅਦਾਰਿਆਂ ’ਚ ਜਾਗਰੂਕਤਾ ਪ੍ਰਾਜੈਕਟ ਕਰਨ ਦਾ ਫੈਸਲਾ

ਨਵਾਂਸ਼ਹਿਰ, 26 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਸਥਾਨਕ ਰੋਡ ਸੇਫਟੀ ਅਵੇਰਨੈੱਸ ਸੁਸਾਇਟੀ ਵਲੋਂ ਸੜਕ ਸੁਰੱਖਿਆ ਜਾਗਰੂਕਤਾ ’ਤੇ ਵਿਸ਼ੇਸ਼ ਧਿਆਨ ਜਾਰੀ ਰਹੇਗਾ। ਇਸ ਸੰਬੰਧੀ 30 ਸਤੰਬਰ ਨੂੰ ਜਾਗਰੂਕਤਾ ਰੈਲੀ ਕੀਤੀ ਜਾਵੇਗੀ।

Ad Position 21
No active advertisement
ਅਜੀਤ ਡੈਸਕ 27-09-2026
ਨਵਾਂਸ਼ਹਿਰ, 26 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਸਥਾਨਕ ਰੋਡ ਸੇਫਟੀ ਅਵੇਰਨੈੱਸ ਸੁਸਾਇਟੀ ਵਲੋਂ ਸੜਕ ਸੁਰੱਖਿਆ ਜਾਗਰੂਕਤਾ ’ਤੇ ਵਿਸ਼ੇਸ਼ ਧਿਆਨ ਜਾਰੀ ਰਹੇਗਾ। ਇਸ ਸੰਬੰਧੀ 30 ਸਤੰਬਰ ਨੂੰ ਜਾਗਰੂਕਤਾ ਰੈਲੀ ਕੀਤੀ ਜਾਵੇਗੀ। ਇਹ ਫੈਸਲਾ ਜੀ. ਐਸ. ਤੂਰ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਲਿਆ ਗਿਆ। ਮੀਟਿੰਗ ਦੀ ਕਾਰਵਾਈ ਦਾ ਸੰਚਾਲਨ ਕਰਦਿਆਂ ਸਕੱਤਰ ਜੇ. ਐਸ. ਗਿੱਦਾ ਨੇ ਕਿਹਾ ਕਿ ਵਿੱਦਿਅਕ ਅਦਾਰਿਆਂ ਵਿਚ ਉਪਲੱਬਧ ਪੀੜ੍ਹੀ ਨੇ ਹੀ ਭਵਿੱਖ ਦੇ ਡਰਾਈਵਰ ਤੇ ਯਾਤਰੀ ਬਣ ਕੇ ਅਹਿਮ ਜ਼ਿੰਮੇਵਾਰੀਆਂ ਨਿਭਾਉਣੀਆਂ ਹਨ। ਇਸ ਵਾਸਤੇ ਵਿਦਿਅਕ ਅਦਾਰਿਆਂ ਵਿਚ ਸਵੇਰ ਦੀ ਅਸੈਂਬਲੀ ਵੇਲੇ ਇਕ ਅਧਿਆਪਕ ਜਾਂ ਵਿਦਿਆਰਥੀ ਇਸ ਵਿਸ਼ੇ ’ਤੇ ਜਾਗਰੂਕਤਾ ਭਾਸ਼ਨ ਕਰਿਆ ਕਰੇ ਤਾਂ ਸੁੰਦਰ ਭਵਿੱਖ ਤਿਆਰ ਕੀਤਾ ਜਾ ਸਕਦਾ ਹੈ। ਹਰ ਸਕੂਲ ਕਾਲਜ ਵਿਚ ਰੋਡ ਸੇਫਟੀ ਕਲੱਬਾਂ ਦੀ ਚੱਲ ਰਹੀ ਸਥਾਪਨਾ ਜਾਰੀ ਰੱਖੀ ਜਾਵੇਗੀ। ਸੜਕਾਂ ’ਤੇ ਫੌਰੀ ਕਰਨਯੋਗ ਕੰਮਾਂ ਲਈ ਸੁਸਾਇਟੀ ਦਾ ਇਕ ਵਫਦ ਲਿਖਤੀ ਮੰਗ ਪੱਤਰ ਲੈ ਕੇ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਮਿਲੇਗਾ। ਮੀਟਿੰਗ ਵਿਚ ਹਾਜ਼ਰ ਭਗਤ ਪੂਰਨ ਸਿੰਘ ਲੋਕ ਸੇਵਾ ਟਰੱਸਟ ਬਰਨਾਲਾ ਕਲਾਂ ਤੇ ਮੇਜਰ ਮਨਦੀਪ ਸਿੰਘ ਵੈਲਫੇਅਰ ਸੁਸਾਇਟੀ ਨਵਾਂਸ਼ਹਿਰ ਦੇ ਪ੍ਰਤੀਨਿਧਾਂ ਵਲੋਂ ਸੜਕ ਸੁਰੱਖਿਆ ਜਾਗਰੂਕਤਾ ਲਈ ਭਰਪੂਰ ਸਹਿਯੋਗ ਦੇਣ ਦਾ ਵਾਅਦਾ ਕੀਤਾ। ਮੌਕੇ ’ਤੇ ਪ੍ਰਧਾਨ ਜੀ. ਐਸ. ਤੂਰ, ਮੀਤ ਪ੍ਰਧਾਨ ਹਰਪ੍ਰਭਮਹਿਲ ਸਿੰਘ, ਸਕੱਤਰ ਜੇ . ਐਸ. ਗਿੱਦਾ, ਕੈਸ਼ੀਅਰ ਨਰਿੰਦਰਪਾਲ ਤੂਰ, ਐਡਵਾਈਜ਼ਰਜ ਡਾ. ਅਜੇ ਬੱਗਾ, ਦਿਲਬਾਗ ਸਿੰਘ ਰਿਟਾ: ਡੀ. ਈ. ਓ., ਪ੍ਰਿੰਸੀਪਲ ਬਿਕਰਮਜੀਤ ਸਿੰਘ, ਮਹਿੰਦਰ ਸਿੰਘ ਦੁਆਬਾ ਮਾਰਬਲ, ਮਨਮੀਤ ਸਿੰਘ ਮੈਨੇਜਰ ਤੇ ਸੁਮੀਤ ਗਿੱਲ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਬਹਿਰਾਮ ਤੋਂ ਵੱਖ-ਵੱਖ ਤੀਰਥ ਅਸਥਾਨਾਂ ਦੇ ਦਰਸ਼ਨਾਂ ਲਈ ਸੰਗਤਾਂ ਦਾ ਜਥਾ ਰਵਾਨਾ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਪੁਰਾਣੀ ਪੈਨਸ਼ਨ ਸੰਬੰਧੀ ਜਾਰੀ ਕੀਤਾ ਨੋਟੀਫਿਕੇਸ਼ਨ, ਮੁਲਾਜ਼ਮਾਂ ਨਾਲ ਧੋਖਾ-ਮਾਨ
Ad Position 24