15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਕਿਰਪਾਲ ਸਾਗਰ ਦਰੀਆਪੁਰ ਅੱਜ ਸਥਾਪਨਾ ਦਿਵਸ ’ਤੇ ਵਿਸ਼ੇਸ਼-ਕਿਰਪਾਲ ਸਾਗਰ ਦਰੀਆਪੁਰ

ਨਵਾਂਸ਼ਹਿਰ -ਦੁਆਬੇ ਦੀ ਸੁਪਨਿਆਂ ਵਰਗੀ ਧਰਤੀ ‘ਤੇ ਸਵਰਗ ਦੀ ਝਲਕ ਮਾਰਦਾ ਕਿਰਪਾਲ ਸਾਗਰ ਦਰਿਆ ਸਤਲੁਜ ਦੇ ਕੰਢੇ ਵੱਸੀ ਇਹ ਰਮਣੀਕ ਅਸਥਾਨ ਹੈ। ਇਸ ਧਰਤੀ ‘ਤੇ ਸੰਤ ਕਿਰਪਾਲ ਸਿੰਘ ਸੰਨ 1973 ਵਿਚ ਆਏ ਸਨ।

Ad Position 21
No active advertisement
ਅਜੀਤ ਡੈਸਕ 16-11-2026
ਨਵਾਂਸ਼ਹਿਰ -ਦੁਆਬੇ ਦੀ ਸੁਪਨਿਆਂ ਵਰਗੀ ਧਰਤੀ ‘ਤੇ ਸਵਰਗ ਦੀ ਝਲਕ ਮਾਰਦਾ ਕਿਰਪਾਲ ਸਾਗਰ ਦਰਿਆ ਸਤਲੁਜ ਦੇ ਕੰਢੇ ਵੱਸੀ ਇਹ ਰਮਣੀਕ ਅਸਥਾਨ ਹੈ। ਇਸ ਧਰਤੀ ‘ਤੇ ਸੰਤ ਕਿਰਪਾਲ ਸਿੰਘ ਸੰਨ 1973 ਵਿਚ ਆਏ ਸਨ। ਉਨ੍ਹਾਂ ਦੇ ਸੰਗ ਡਾ. ਹਰਭਜਨ ਸਿੰਘ ਸਨ। ਜਿਨ੍ਹਾਂ ਨੂੰ ਸੰਤ ਕਿਰਪਾਲ ਸਿੰਘ ਨੇ ਇਸ ਧਰਤੀ ‘ਤੇ ਕਾਰਜ ਕਰਨ ਲਈ ਕਿਹਾ। ਸੰਤ ਕਿਰਪਾਲ ਸਿੰਘ 21 ਅਗਸਤ 1974 ਨੂੰ ਬ੍ਰਹਮਲੀਨ ਹੋ ਗਏ। ਉਨ੍ਹਾਂ ਦੇ ਰੂਹਾਨੀ ਰੰਗ ਵਿੱਚ ਰੰਗੇ ਜਾਨਸ਼ੀਨ ਡਾ. ਹਰਭਜਨ ਸਿੰਘ ਤੇ ਸਤਿਕਾਰਯੋਗ ਬੀਜੀ ਸੁਰਿੰਦਰ ਕੌਰ ਨੇ ਦੁਆਬੇ ਦੀ ਇਸ ਧਰਤੀ ‘ਤੇ ਇਹ ਸਵਰਗ ਨੁਮਾ ਸੰਸਥਾ ਉਸਾਰ ਦਿੱਤੀ। ਸੰਤ ਕਿਰਪਾਲ ਸਿੰਘ ਦੇ ਨਾਂ ‘ਤੇ ਹੀ ਇਸ ਅਸਥਾਨ ਦਾ ਨਾਂਅ ਕਿਰਪਾਲ ਸਾਗਰ ਰੱਖਿਆ ਗਿਆ। ਦੁਨੀਆਂ ਵਿੱਚ ਏਕਤਾ ਦੀ ਮਿਸਾਲ ਬਣਿਆ ਕਿਰਪਾਲ ਸਾਗਰ-ਵਿਦਿਆ ਲਈ ਖ਼ੂਬਸੂਰਤ ਅੰਦਾਜ਼ ਨਾਲ ਬਣਾਇਆ ਗਿਆ ਸੀ.ਬੀ.ਐਸ.ਈ ਦਾ ਬਾਰਵੀਂ ਬੋਰਡਿੰਗ ਸਕੂਲ, ਬਜ਼ੁਰਗਾਂ ਲਈ ਬਿਰਧ ਆਸ਼ਰਮ, ਸਿਹਤ ਸਹੂਲਤਾਂ ਲਈ ਮਲਟੀ ਸਪੈਸ਼ਲਿਟੀ ਹਸਪਤਾਲ, ਸਭ ਧਰਮਾਂ ਦਾ ਸਾਂਝਾ ਅਸਥਾਨ ਕਿਰਪਾਲ ਸਾਗਰ ਸਰੋਵਰ, ਇੰਟਰਨੈਸ਼ਨਲ ਗੈਸਟ ਹਾਊਸ, ਨੌਜਵਾਨਾਂ ਵਾਸਤੇ ਕਿੱਤਾ-ਮੁਖੀ ਸਿੱਖਿਆ ਤੇ ਕੰਮ ਇੱਕ ਮੁਕੰਮਲ ਇਨਸਾਨ ਬਣਾਉਣ ਲਈ ਕਾਰਜਸ਼ੀਲ ਹੈ ਕਿਰਪਾਲ ਸਾਗਰ, ਕਿਰਪਾ ਦਾ ਸਾਗਰ। ਇਸ ਵੇਲੇ ਇਸ ਦੀ ਵਾਗਡੋਰ ਡਾ. ਕਰਮਜੀਤ ਸਿੰਘ ਅਤੇ ਭੈਣ ਪਰਮਿੰਦਰ ਕੌਰ ਦੇ ਸੁਯੋਗ ਹੱਥਾਂ ਵਿੱਚ ਹੈ। ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸੰਪੂਰਨ ਰੂਪ ਵਿੱਚ ਕਾਰਜ ਕਰ ਰਹੀ ਇਹ ਸੰਸਥਾ ਕਿਰਪਾਲ ਸਾਗਰ ਆਪਣਾ ਸਥਾਪਨਾ ਦਿਵਸ 16 ਨਵੰਬਰ ਨੂੰ ਮਨਾ ਰਹੀ ਹੈ। - ਦੀਦਾਰ ਸਿੰਘ ਸ਼ੇਤਰਾ
Ad Position 22
No active advertisement
ਪਿਛਲੀ ਖ਼ਬਰ ਤੀਰਥ ਯਾਤਰਾ ਦੀਆਂ ਬੱਸਾਂ ਦੀ ਭਿਆਨਕ ਟੱਕਰ ’ਚ 5 ਮੌਤਾਂ ’ਤੇ ਵਿਧਾਇਕਾ ਸੰਤੋਸ਼ ਕਟਾਰੀਆ ਵਲੋਂ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਗਊਸ਼ਾਲਾ ਆਦੋਆਣਾ ਵਿਖੇ ਗੋਪਾਲ ਅਸ਼ਟਮੀ ਮਹਾਂ ਉਤਸਵ ਨੂੰ ਸਮਰਪਿਤ ਸੰਤ ਸਮਾਗਮ 17 ਨੂੰ
Ad Position 24