15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਵਿਛੜੇ ਸਾਹਿਤ ਸੇਵੀਆਂ ਦੇ ਪਰਿਵਾਰਾਂ ਦਾ ਸਨਮਾਨ 5 ਨੂੰ

ਔੜ/ਝਿੰਗੜਾਂ, 15 ਨਵੰਬਰ (ਕੁਲਦੀਪ ਸਿੰਘ ਝਿੰਗੜ)-ਸਾਹਿਤਕ ਕਿਰਤਾਂ ਅਤੇ ਸਾਹਿਤ ਸਭਾਵਾਂ ਰਾਹੀਂ ਸਮਰਪਿਤ ਸੇਵਾਵਾਂ ਨਿਭਾਉਣ ਵਾਲੇ ਇਸ ਇਲਾਕੇ ਨਾਲ ਸਬੰਧਤ ਸਵਰਗਵਾਸੀ ਸਾਹਿਤ ਸੇਵੀਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਨਵਜੋਤ ਸਾਹਿਤ ਸੰਸਥਾ ਔੜ ਵਲੋਂ ਲਏ ਗਏ ਇਸ ਫ਼ੈਸਲੇ ਅਨੁਸਾਰ ਇਹ ਸਨਮਾਨ ਰਸਮ ਸੰਸਥਾ ਦੇ ‘ਸਥਾਪਨਾ ਦਿਵਸ’ ਮੌਕੇ 5 ਦਸੰਬਰ ਦਿਨ ਸ਼ਨੀਵਾਰ ਨੂੰ ਔੜ ਵਿਖੇ ਨਿਭਾਈ ਜਾਵੇਗੀ।

Ad Position 21
No active advertisement
ਔੜ ਵਿਖੇ ਸਵਰਗਵਾਸੀ ਸਾਹਿਤ ਸੇਵੀਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਦੀ ਜਾਣਕਾਰੀ ਸਾਂਝੀ ਕਰਨ ਸਮੇਂ ਨਵਜੋਤ ਸਾਹਿਤ ਸੰਸਥਾ ਔੜ ਦੇ ਨੁਮਾਇੰਦੇ। ਤਸਵੀਰ : ਕੁਲਦੀਪ ਸਿੰਘ ਝਿੰਗੜ 16-11-2026
ਔੜ/ਝਿੰਗੜਾਂ, 15 ਨਵੰਬਰ (ਕੁਲਦੀਪ ਸਿੰਘ ਝਿੰਗੜ)-ਸਾਹਿਤਕ ਕਿਰਤਾਂ ਅਤੇ ਸਾਹਿਤ ਸਭਾਵਾਂ ਰਾਹੀਂ ਸਮਰਪਿਤ ਸੇਵਾਵਾਂ ਨਿਭਾਉਣ ਵਾਲੇ ਇਸ ਇਲਾਕੇ ਨਾਲ ਸਬੰਧਤ ਸਵਰਗਵਾਸੀ ਸਾਹਿਤ ਸੇਵੀਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਨਵਜੋਤ ਸਾਹਿਤ ਸੰਸਥਾ ਔੜ ਵਲੋਂ ਲਏ ਗਏ ਇਸ ਫ਼ੈਸਲੇ ਅਨੁਸਾਰ ਇਹ ਸਨਮਾਨ ਰਸਮ ਸੰਸਥਾ ਦੇ ‘ਸਥਾਪਨਾ ਦਿਵਸ’ ਮੌਕੇ 5 ਦਸੰਬਰ ਦਿਨ ਸ਼ਨੀਵਾਰ ਨੂੰ ਔੜ ਵਿਖੇ ਨਿਭਾਈ ਜਾਵੇਗੀ। ਇਹਨਾਂ ਵਿੱਚ ਸਦੀਵੀਂ ਵਿਛੋੜਾ ਦੇ ਗਈਆਂ ਸਾਹਿਤ ਸੇਵੀ ਸ਼ਖ਼ਸੀਅਤਾਂ ਵਿੱਚ ਮਹਿੰਦਰ ਸਿੰਘ ਦੋਸਾਂਝ, ਤਰਲੋਚਨ ਸਿੰਘ ਹੱਸਮੁੱਖ, ਹਰਬੰਸ ਹੀਉਂ, ਸੁੱਚਾ ਰਾਮ ਜਾਡਲਾ, ਨਿਰਵੈਰ ਸਿੰਘ ਸਾਹਲੋਂ, ਤਰਸੇਮ ਸਾਕੀ, ਸੁਖਦੇਵ ਸਿੰਘ ਰਾਏਪੁਰ ਡੱਬਾ, ਗੁਰਚਰਨ ਬੱਧਣ ਦੇ ਪਰਿਵਾਰ ਸ਼ਾਮਲ ਹੋਣਗੇ। ਸੰਸਥਾ ਦੇ ਪ੍ਰਧਾਨ ਦਵਿੰਦਰ ਸਕੋਹਪੁਰੀ ਅਤੇ ਸਕੱਤਰ ਡਾ. ਕੇਵਲ ਰਾਮ ਨਵਾਂਸ਼ਹਿਰ ਨੇ ਇੱਥੇ ਹੋਈ ਇਕੱਤਰਤਾ ਦੌਰਾਨ ਇਹ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਸਦੀਵੀਂ ਵਿਛੋੜਾ ਦੇ ਚੁੱਕੇ ਉਕਤ ਸਾਹਿਤ ਸੇਵੀਆਂ ਨੇ ਜਿੱਥੇ ਆਪਣੀਆਂ ਲਿਖਤਾਂ ਰਾਹੀਂ ਸਮਾਜ ਨੂੰ ਪ੍ਰੇਰਕ ਸੁਨੇਹੇ ਦਿੱਤੇ, ਉੱਥੇ ਇਲਾਕੇ ਅੰਦਰ ਵੱਖ-ਵੱਖ ਸਾਹਿਤਕ ਸੰਸਥਾਵਾਂ ਸਥਾਪਿਤ ਕਰਕੇ ਸਰਗਰਮੀਆਂ ਦੀ ਲਹਿਰ ਖੜ੍ਹੀ ਕੀਤੀ ਗਈ। ਉਹਨਾਂ ਦੱਸਿਆ ਕਿ ਇਹ ਫ਼ੈਸਲਾ ਉਕਤ ਸਾਹਿਤ ਪ੍ਰੇਮੀਆਂ ਵਲੋਂ ਜੀਵਨ ਭਰ ਦੇ ਸਮਰਪਿਤ ਉੱਦਮਾਂ ਨੂੰ ਮੁੱਖ ਰੱਖਦਿਆਂ ਲਿਆ ਗਿਆ ਹੈ, ਜਿਸ ਦੇ ‘ਸੱਦਾ ਪੱਤਰ’ ਉਹਨਾਂ ਦੇ ਪਰਿਵਾਰਾਂ ਨੂੰ ਸੰਸਥਾ ਦੇ ਨੁਮਾਇੰਦਿਆਂ ਵੱਲੋਂ ਉਹਨਾਂ ਦੇ ਘਰਾਂ ‘ਚ ਜਾ ਕੇ ਦਿੱਤੇ ਜਾ ਰਹੇ ਹਨ। ਨਵਜੋਤ ਸਾਹਿਤ ਸੰਸਥਾ ਔੜ ਦੇ ਇਸ ਫ਼ੈਸਲੇ ਦੀ ਸ਼ਲਾਘਾ ਕਰਦਿਆਂ ‘ਪੰਜਾਬ ਪਾਠਕ ਮੰਚ’ ਦੇ ਮੁੱਖੀ ਦਲਬੀਰ ਬੇਵਾਕ, ਮਾਸਿਕ ‘ਅਦਬੀ ਮਹਿਕ’ ਦੇ ਮੁੱਖ ਸੰਪਾਦਕ ਕਮਲਾ ਸੱਲ੍ਹਣ, ‘ਸਾਹਿਤ ਚੇਤਨਾ ਮੰਚ ਪੰਜਾਬ’ ਦੇ ਸੰਸਥਾਪਕ ਜੁਗਿੰਦਰ ਸਿੰਘ ਚੰਨ ਆਦਿ ਨੇ ਇਸ ਨੂੰ ਸਾਹਿਤਕ ਖੇਤਰ ਵਿੱਚ ਨਿਵੇਕਲੀ ਪਿਰਤ ਦੱਸਿਆ ਹੈ। ਉਹਨਾਂ ਦਾ ਕਹਿਣ ਸੀ ਕਿ ਸੇਵਾਵਾਂ ਨੂੰ ਨਿਭਾਉਣ ਵਾਲੀਆਂ ਉਕਤ ਸਖ਼ਸ਼ੀਅਤਾਂ ਸਰੀਰਕ ਤੌਰ ’ਤੇ ਭਾਵੇਂ ਵਿਛੜ ਜਾਂਦੀਆਂ ਹਨ, ਪਰ ਉਹਨਾਂ ਵਲੋਂ ਕੀਤੇ ਕਾਰਜ ਸਦਾ ਪ੍ਰੇਰਨਾ ਦਾ ਸਰੋਤ ਬਣੇ ਰਹਿੰਦੇ ਹਨ ਅਤੇ ਇਹਨਾਂ ਸਰੋਤਾਂ ਲਈ ਉਤਸ਼ਾਹਿਤ ਯੋਗਦਾਨ ਪਾਉਣ ਵਾਲੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਕਦਰ ਸਨਮਾਨ ਦੇਣਾ ਸਾਡਾ ਫਰਜ਼ ਬਣਦਾ ਹੈ। ਉਕਤ ਐਲਾਨ ਦੀ ਜਾਣਕਾਰੀ ਸਾਂਝੀ ਕਰਨ ਸਮੇਂ ਨਵਜੋਤ ਸਾਹਿਤ ਸੰਸਥਾ ਦੇ ਨੁਮਾਇੰਦਿਆਂ ਨੇ ਵਿਛੜੇ ਸਾਹਿਤ ਸੇਵੀਆਂ ਦੀਆਂ ਤਸਵੀਰਾਂ ਵੀ ਹੱਥਾਂ ’ਚ ਫੜ੍ਹੀਆਂ ਹੋਈਆਂ ਸਨ। ਸੰਸਥਾ ਦੇ ਹਾਜ਼ਰ ਨੁਮਾਇੰਦਿਆਂ ਵਿਚ ਸੁਰਜੀਤ ਮਜਾਰੀ, ਰਵਿੰਦਰ ਰਵੀ ਮੱਲਾ ਬੇਦੀਆਂ, ਦੇਸ ਰਾਜ ਬਾਲੀ, ਰਾਜਿੰਦਰ ਜੱਸਲ, ਹਰਮਿੰਦਰ ਹੈਰੀ, ਹਰੀ ਕਿਸ਼ਨ ਪਟਵਾਰੀ, ਦਵਿੰਦਰ ਬੇਗ਼ਮਪੁਰੀ ਤੇ ਰਾਮ ਨਾਥ ਕਟਾਰੀਆ ਆਦਿ ਸ਼ਾਮਲ ਸਨ।
Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵੀ ਇੰਦਰਜੀਤ ਭਨੋਟ ਪੰਜ ਤੱਤਾਂ ’ਚ ਵਿਲੀਨ ਅਗਲੀ ਖ਼ਬਰ ਚਿਲਡਰਨ ਸਕੂਲ ਜੱਸੋਮਜਾਰਾ ’ਚ ਬਾਲ ਦਿਵਸ ਮਨਾਇਆ
Ad Position 24