26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਰਾਮਗੜ੍ਹ ਸੀਕਰੀ ਵਿਖੇ ਆਯੁਸ਼ ਕੈਂਪ ਦਾ ਆਯੋਜਨ

ਰਾਮਗੜ੍ਹ ਸੀਕਰੀ, 25 ਸਤੰਬਰ (ਕਟੋਚ)-ਡਾਇਰੈਕਟਰ ਆਯੁਰਵੇਦ ਪੰਜਾਬ ਡਾ. ਰਮਨ ਖੰਨਾ ਤੇ ਡਾਇਰੈਕਟਰ ਹੋਮਿਉਪੈਥੀ ਪੰਜਾਬ ਡਾ.

Ad Position 21
No active advertisement
ਅਜੀਤ ਡੈਸਕ 26-09-2026
ਰਾਮਗੜ੍ਹ ਸੀਕਰੀ, 25 ਸਤੰਬਰ (ਕਟੋਚ)-ਡਾਇਰੈਕਟਰ ਆਯੁਰਵੇਦ ਪੰਜਾਬ ਡਾ. ਰਮਨ ਖੰਨਾ ਤੇ ਡਾਇਰੈਕਟਰ ਹੋਮਿਉਪੈਥੀ ਪੰਜਾਬ ਡਾ. ਹਰਿੰਦਰਪਾਲ ਦੇ ਹੁਕਮਾਂ ਅਤੇ ਡਿਪਟੀ ਕਮਿਸ਼ਨਰ ਕਮ ਚੇਅਰਮੈਨ ਜ਼ਿਲ੍ਹਾ ਆਯੁਸ਼ ਸੁਸਾਇਟੀ ਹੁਸ਼ਿਆਰਪੁਰ ਦੀ ਪ੍ਰਧਾਨਗੀ ਅਧੀਨ ਜ਼ਿਲ੍ਹਾ ਆਯੁਰਵੈਦਿਕ ਅਫ਼ਸਰ ਡਾ. ਸੁਰਿੰਦਰਪਾਲ ਕੌਰ ਤੇ ਡਾ. ਰੁਪਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਰਾਮਗੜ੍ਹ ਸੀਕਰੀ ਵਿਖੇ ਡਾ. ਹੇਮੰਤ ਇੰਚਾਰਜ ਦੀ ਦੇਖ-ਰੇਖ ਹੇਠ ਮੁਫ਼ਤ ਆਯੁਸ਼ ਕੈਂਪ ਲਗਾਇਆ, ਜਿਸ ਦਾ ਉਦਘਾਟਨ ਸਰਪੰਚ ਮੀਨਾ ਕੁਮਾਰੀ ਵਲੋਂ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਡਾ. ਆਕਾਂਕਸ਼ਾ, ਡਾ. ਬਰਜਿੰਦਰ, ਡਾ. ਬਲੰਦਰਾ, ਡਾ. ਤਰਲੋਚਨ ਕਲਸੀ ਹਾਜ਼ਰ ਹੋਏ ਅਤੇ ਉਨ੍ਹਾਂ ਵਲੋਂ ਕੁੱਲ 619 ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਬੀ. ਪੀ., ਸ਼ੂਗਰ ਤੇ ਹੱਡੀਆਂ ਦੇ ਰੋਗਾਂ ਦੀ ਵੀ ਜਾਂਚ ਕੀਤੀ ਗਈ। ਉਪਰੰਤ ਉਪ ਵੈਦ ਗੌਰਵ ਸੋਨੀ, ਮੁਨੀਸ਼ ਕੁਮਾਰ, ਕੁਲਜੀਤ ਸਿੰਘ ਅਤੇ ਸੂਰਜ ਪ੍ਰਕਾਸ਼ ਵਲੋਂ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਕੈਂਪ ਨੂੰ ਸਫਲ ਬਣਾਉਣ ਵਿਚ ਸਿੱਖਿਅਤ ਦਾਈ ਸ਼ਾਮ ਕੌਰ, ਰਾਜ ਕੁਮਾਰ ਤੇ ਕੁਲਵੰਤ ਸਿੰਘ ਦਰਜਾ 4 ਕਰਮਚਾਰੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ। ਕੈਂਪ ਇੰਚਾਰਜ ਡਾ. ਹੇਮੰਤ ਵਲੋਂ ਲੋਕਾਂ ਨੂੰ ਆਯੁਰਵੈਦ ਅਤੇ ਯੋਗ ਅਪਣਾਉਣ ਲਈ ਪ੍ਰੇਰਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ਮੌਕੇ ਸਮੂਹਿਕ ਵੰਦੇ ਮਾਤਰਮ ਗਾਇਆ ਅਗਲੀ ਖ਼ਬਰ ਸੇਵਾ ਮੁਕਤ ਨਗਰ ਨਿਗਮ ਕਰਮਚਾਰੀ ਯੂਨੀਅਨ ਦੀ ਮਹੀਨਾਵਾਰ ਮੀਟਿੰਗ
Ad Position 24