17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਬੰਗਾ ਵਿਖੇ ਗੁਲਾਮੀ ਸ਼ਾਹ ਦਾ ਤਿੰਨ ਦਿਨਾ ਸਾਲਾਨਾ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ

ਬੰਗਾ, 15 ਸਤੰਬਰ (ਧਰਮਵੀਰ ਪਾਲ)-ਬੰਗਾ ਵਿਖੇ ਦਰਬਾਰ ਹਜ਼ਰਤ ਸਾਈਂ ਗੁਲਾਮ ਮੁਹੰਮਦ ਸ਼ਾਹ ਕਾਦਰੀ ਦਾ ਸਲਾਨਾ ਮੇਲਾ ਗੱਦੀਨਸ਼ੀਨ ਬੀਬੀ ਮਹਿੰਦਰ ਕੌਰ ਅਤੇ ਸਾਈਂ ਉਮਰੇ ਸ਼ਾਹ ਕਾਦਰੀ ਗੱਦੀਨਸ਼ੀਨ ਰੌਜਾ ਸ਼ਰੀਫ਼ ਮੰਢਾਲੀ ਦੀ ਰਹਿਨੁਮਾਈ ਹੇਠ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਵੱਖ-ਵੱਖ ਦਰਬਾਰਾਂ ਤੋਂ ਸਾਈਂ ਫੱਕਰ ਸ਼ਾਹ ਕਾਦਰੀ ਦਾਦੂਵਾਲ, ਸਾਈਂ ਜੀਤ ਸ਼ਾਹ ਕਾਦਰੀ ਰੁੜਕਾ ਕਲਾਂ, ਬਾਬਾ ਸੋਢੀ ਸ਼ਾਹ ਲਲਵਾਨ, ਮਨੀ ਸਾਈਂ ਲੁਧਿਆਣਾ, ਬਾਬਾ ਸ਼ੰਭੂ ਰਾਮ ਫਿਲੌਰ, ਸਾਈਂ ਵਰੁਣ ਸੋਬਤੀ ਨਵਾਂਸ਼ਹਿਰ, ਬਾਬਾ ਪਿਆਰਾ ਫਗਵਾੜਾ ਆਦਿ ਸੰਤ ਮਹਾਂਪੁਰਸ਼ਾਂ ਨੇ ਸ਼ਿਰਕਤ ਕੀਤੀ।

Ad Position 21
No active advertisement
ਅਜੀਤ ਡੈਸਕ 16-09-2026
ਬੰਗਾ, 15 ਸਤੰਬਰ (ਧਰਮਵੀਰ ਪਾਲ)-ਬੰਗਾ ਵਿਖੇ ਦਰਬਾਰ ਹਜ਼ਰਤ ਸਾਈਂ ਗੁਲਾਮ ਮੁਹੰਮਦ ਸ਼ਾਹ ਕਾਦਰੀ ਦਾ ਸਲਾਨਾ ਮੇਲਾ ਗੱਦੀਨਸ਼ੀਨ ਬੀਬੀ ਮਹਿੰਦਰ ਕੌਰ ਅਤੇ ਸਾਈਂ ਉਮਰੇ ਸ਼ਾਹ ਕਾਦਰੀ ਗੱਦੀਨਸ਼ੀਨ ਰੌਜਾ ਸ਼ਰੀਫ਼ ਮੰਢਾਲੀ ਦੀ ਰਹਿਨੁਮਾਈ ਹੇਠ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਵੱਖ-ਵੱਖ ਦਰਬਾਰਾਂ ਤੋਂ ਸਾਈਂ ਫੱਕਰ ਸ਼ਾਹ ਕਾਦਰੀ ਦਾਦੂਵਾਲ, ਸਾਈਂ ਜੀਤ ਸ਼ਾਹ ਕਾਦਰੀ ਰੁੜਕਾ ਕਲਾਂ, ਬਾਬਾ ਸੋਢੀ ਸ਼ਾਹ ਲਲਵਾਨ, ਮਨੀ ਸਾਈਂ ਲੁਧਿਆਣਾ, ਬਾਬਾ ਸ਼ੰਭੂ ਰਾਮ ਫਿਲੌਰ, ਸਾਈਂ ਵਰੁਣ ਸੋਬਤੀ ਨਵਾਂਸ਼ਹਿਰ, ਬਾਬਾ ਪਿਆਰਾ ਫਗਵਾੜਾ ਆਦਿ ਸੰਤ ਮਹਾਂਪੁਰਸ਼ਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ‘ਤੇ ਡਾ. ਸੁਖਵਿੰਦਰ ਸੁੱਖੀ ਵਿਧਾਇਕ ਬੰਗਾ, ਕੁਲਜੀਤ ਸਿੰਘ ਸਰਹਾਲ ਇਚਾਰਜ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ, ਸੋਹਣ ਲਾਲ ਢੰਡਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਬਸਪਾ ਆਗੂ ਪ੍ਰਵੀਨ ਬੰਗਾ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਤਿੰਨ ਦਿਨਾਂ ਮੇਲੇ ਵਿੱਚ ਪਹਿਲੇ ਦਿਨ ਸ਼ਾਮ ਨੂੰ ਝੰਡੇ ਦੀ ਰਸਮ ਉਪਰੰਤ ਚਿਰਾਗਾਂ ਦੀ ਰਸਮ ਅਦਾ ਕੀਤੀ ਗਈ। ਰਾਤ ਨੂੰ ਕਵਾਲ ਪਾਰਟੀਆਂ ਨੇ ਹਾਜ਼ਰੀਆਂ ਭਰੀਆਂ। ਮੇਲੇ ਦੇ ਦੂਸਰੇ ਦਿਨ ਅਤੇ ਰਾਤ ਨੂੰ ਪੰਜਾਬ ਦੇ ਮਸ਼ਹੂਰ ਕਲਾਕਾਰ ਅਤੇ ਕਵਾਲ ਪਾਰਟੀਆਂ ਨੇ ਸੰਗਤਾਂ ਨੂੰ ਨਿਹਾਲ ਕੀਤਾ। ਤੀਸਰੇ ਦਿਨ ਚਾਦਰ ਦੀ ਰਸਮ ਅਦਾ ਕੀਤੀ ਗਈ। ਸਾਈਂ ਉਮਰੇ ਸ਼ਾਹ ਕਾਦਰੀ ਵਲੋਂ ਪਹੁੰਚੇ ਹੋਏ ਮਹਿਮਾਨਾਂ, ਸੰਤ ਮਹਾਂਪੁਰਸ਼ਾਂ ਅਤੇ ਕਲਾਕਾਰਾਂ ਨੂੰ ਸਨਮਾਨਿਤ ਕਰਨ ਉਪਰੰਤ ਬੰਗਾ ਦਾ ਮਸ਼ਹੂਰ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਇਆ। ਇਸ ਮੌਕੇ ਮੈਡਮ ਮੋਨਿਕਾ ਵਾਲੀਆ ਪ੍ਰਧਾਨ ਨਗਰ ਕੌਂਸਲ ਬੰਗਾ, ਮਨਜੀਤ ਸਿੰਘ ਐਮ.ਸੀ, ਹਰਜਿੰਦਰ ਕੁਮਾਰ ਸੋਨੂੰ ਐਮ.ਸੀ, ਹੁਸਨ ਲਾਲ ਨੰਬਰਦਾਰ ਜੱਬੋਵਾਲ, ਮਨੀ ਸੱਲ੍ਹਾਂ, ਸੋਹਣ ਲਾਲ, ਰਵੀ, ਸੋਢੀ ਕਰੀਹਾ, ਸੁਖਵਿੰਦਰ ਰਾਮ, ਮੰਨਾ ਸੱਲ੍ਹਾਂ, ਰਾਜਨ, ਮੁਹੰਮਦ ਆਸ਼ਿਕ ਨੀਲਾ, ਸੁਰਜੀਤ ਸੱਲਾ, ਬਲਜੀਤ ਸਿੰਘ ਸਾਬਕਾ ਸਰਪੰਚ ਕੁਲਥਮ, ਸੋਨੂੰ ਜੱਸੋਮਜਾਰਾ, ਡਾ. ਸਤਨਾਮ ਪਰਸੋਵਾਲ, ਮਨੀ, ਗੱਗੀ, ਹਨੀ, ਡਾ. ਜਗਦੀਸ਼ ਮੁਹੰਮਦ, ਡਾ. ਮੋਹਣ ਲਾਲ ਬੱਧਣ, ਸੋਨੂੰ ਬਹੂਆ, ਚਰਨਜੀਤ ਰਾਏ, ਗੋਰਾ ਚੱਕ ਪ੍ਰੇਮਾ, ਨੂਰ ਮੁਹੰਮਦ, ਮਲਕੀਤ ਮੰਢਾਲੀ, ਸੋਨੀ ਮੰਢਾਲੀ ਆਦਿ ਤੋਂ ਇਲਾਵਾ ਭਾਰੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਖੇਡ ਪ੍ਰਮੋਟਰ ਬਹਾਦਰ ਸਿੰਘ ਗਰਚਾ ਜਰਮਨੀ ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਯੋਜਨਾ ਦਾ ਕਾਰਡ ਹਰ ਲਾਭਪਾਤਰੀ ਤੱਕ ਪਹੁੰਚਾਇਆ ਜਾਵੇ -ਸੁਨੀਲ
Ad Position 24