13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਗਾਇਕ ਰਾਜ ਕੁਮਾਰ ਦਦਰਾਲ ਯੂਰਪ ਦਾ ਟੂਰ ਲਗਾ ਕੇ ਪਿੰਡ ਪਰਤੇ

ਔੜ/ਝਿੰਗੜਾਂ, 12 ਸਤੰਬਰ (ਕੁਲਦੀਪ ਸਿੰਘ ਝਿੰਗੜ)-ਗੋਲਡ ਮੈਡਲਲਿਸਟ ਇੰਟਰਨੈਸ਼ਨਲ ਮਿਸ਼ਨਰੀ ਗਾਇਕ ਯੂਰਪ ਦਾ ਟੂਰ ਲਗਾ ਕੇ ਨੰਬਰਦਾਰ ਤੇ ਗਾਇਕ ਰਾਜ ਕੁਮਾਰ ਦਦਰਾਲ ਵਤਨ ਪਰਤ ਆਏ ਹਨ। ਉਨ੍ਹਾਂ ਦਾ ਜੱਦੀ ਪਿੰਡ ਗੜ੍ਹੀ ਅਜੀਤ ਸਿੰਘ ਵਿਖੇ ਪੁੱਜਣ ‘ਤੇ ਗ੍ਰਾਮ ਪੰਚਾਇਤ ਅਤੇ ਦੇਹਰਾ ਲੱਖ ਦਾਤਾ ਪੀਰ ਨਿਗਾਹਾ ਛਿੰਝ ਕਮੇਟੀ ਵਲੋਂ ਭਰਵਾਂ ਸਵਾਗਤ ਕਰਦਿਆਂ ਸਨਮਾਨਿਤ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਔੜ/ਝਿੰਗੜਾਂ, 12 ਸਤੰਬਰ (ਕੁਲਦੀਪ ਸਿੰਘ ਝਿੰਗੜ)-ਗੋਲਡ ਮੈਡਲਲਿਸਟ ਇੰਟਰਨੈਸ਼ਨਲ ਮਿਸ਼ਨਰੀ ਗਾਇਕ ਯੂਰਪ ਦਾ ਟੂਰ ਲਗਾ ਕੇ ਨੰਬਰਦਾਰ ਤੇ ਗਾਇਕ ਰਾਜ ਕੁਮਾਰ ਦਦਰਾਲ ਵਤਨ ਪਰਤ ਆਏ ਹਨ। ਉਨ੍ਹਾਂ ਦਾ ਜੱਦੀ ਪਿੰਡ ਗੜ੍ਹੀ ਅਜੀਤ ਸਿੰਘ ਵਿਖੇ ਪੁੱਜਣ ‘ਤੇ ਗ੍ਰਾਮ ਪੰਚਾਇਤ ਅਤੇ ਦੇਹਰਾ ਲੱਖ ਦਾਤਾ ਪੀਰ ਨਿਗਾਹਾ ਛਿੰਝ ਕਮੇਟੀ ਵਲੋਂ ਭਰਵਾਂ ਸਵਾਗਤ ਕਰਦਿਆਂ ਸਨਮਾਨਿਤ ਕੀਤਾ। ਇਸ ਮੌਕੇ ਗਾਇਕ ਰਾਜ ਦਦਰਾਲ ਨੇ ਵੱਡੇ ਭਾਜੀ ਇੰਟਰਨੈਸ਼ਨਲ ਗਾਇਕ ਰੂਪ ਲਾਲ ਧੀਰ, ਸਰਪੰਚ ਬਹਾਦਰ ਸਿੰਘ ਥਿਆੜਾ, ਛਿੰਝ ਕਮੇਟੀ ਪ੍ਰਧਾਨ ਅਮਰੀਕ ਸਿੰਘ ਪੁਰੇਵਾਲ, ਬਲਕਾਰ ਸਿੰਘ ਅਣਦੇਹ, ਪੰਚ ਗੋਬਿੰਦ ਸਿੰਘ ਧੀਰ, ਪੰਚ ਲਖਵਿੰਦਰ ਸਿੰਘ ਧੀਰ, ਸਾਬਕਾ ਪੰਚ ਅਵਤਾਰ ਸਿੰਘ ਦਿਓਲ, ਸਾਬਕਾ ਪੰਚ ਬਲਵੀਰ ਸਿੰਘ ਦਦਰਾਲ, ਪ੍ਰਧਾਨ ਮਾ. ਸਤਨਾਮ ਧੀਰ, ਭੁਪਿੰਦਰ ਸਿੰਘ ਗਿੱਲ, ਪਵਨ ਦਦਰਾਲ ਗੜ੍ਹੀ ਆਦਿ ਪਤਵੰਤੇ ਸੱਜਣਾਂ ਵਲੋਂ ਦਿੱਤੇ ਮਾਣ ਸਤਿਕਾਰ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ। ਉਥੇ ਉਨ੍ਹਾਂ ਕਿਹਾ ਕਿ ਯੂਰਪ ਦੀ ਸੰਗਤ ਵਲੋਂ ਟੂਰ ਦੌਰਾਨ ਮਿਲੇ ਅਥਾਹ ਪਿਆਰ ਸਤਿਕਾਰ ਦਾ ਮੈਂ ਹਮੇਸ਼ਾ ਰਿਣੀ ਰਹਾਂਗਾ। ਇਸ ਮੌਕੇ ਛਿੰਝ ਕਮੇਟੀ ਦੇ ਅਹੁਦੇਦਾਰ, ਮੈਂਬਰਾਂ ਤੋਂ ਇਲਾਵਾ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਦਾ ਬੀ. ਐਸ. ਸੀ. ਦੂਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ 26 ਵਾਰ ਖੂਨਦਾਨ ਕਰਨ ਵਾਲੇ ਪੰਜਾਬ ਪੁਲਿਸ ਦੇ ਜਵਾਨ ਹਨੀ ਕੁਮਾਰ ਦਾ ਵਿਸ਼ੇਸ਼ ਸਨਮਾਨ
Ad Position 24