12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਬਖਲੌਰ ਛਿੰਝ ਮੇਲੇ ’ਚ ਦਿਨੇਸ਼ ਗੁਲੀਆ ਤੇ ਭੁਪਿੰਦਰ ਅਜਨਾਲਾ ਨੇ ਜਿੱਤੀਆਂ ਪਟਕੇ ਦੀਆਂ ਕੁਸ਼ਤੀਆਂ

ਉੜਾਪੜ/ਲਸਾੜਾ, 11 ਸਤੰਬਰ (ਲਖਵੀਰ ਸਿੰਘ ਖੁਰਦ)-ਬਲਾਕ ਨਵਾਂਸ਼ਹਿਰ ਦੇ ਪਿੰਡ ਬਖਲੌਰ ਵਿਖੇ ਛਿੰਝ ਮੇਲਾ ਕਰਾਇਆ। ਪ੍ਰਬੰਧਕਾਂ ਵਲੋਂ ਗੁੱਗਾ ਮਾੜੀ ਦੇ ਸਥਾਨ ’ਤੇ ਚਾਦਰ ਚੜ੍ਹਾਉਣ ਤੇ ਧਾਰਮਿਕ ਰਸਮਾਂ ਕੀਤੀਆਂ ਗਈਆਂ।

Ad Position 21
repet_subhas-goyals [Copy P29]
ਬਖਲੌਰ ਛਿੰਝ ਮੇਲੇ ਦੌਰਾਨ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ। 12-09-2026
ਉੜਾਪੜ/ਲਸਾੜਾ, 11 ਸਤੰਬਰ (ਲਖਵੀਰ ਸਿੰਘ ਖੁਰਦ)-ਬਲਾਕ ਨਵਾਂਸ਼ਹਿਰ ਦੇ ਪਿੰਡ ਬਖਲੌਰ ਵਿਖੇ ਛਿੰਝ ਮੇਲਾ ਕਰਾਇਆ। ਪ੍ਰਬੰਧਕਾਂ ਵਲੋਂ ਗੁੱਗਾ ਮਾੜੀ ਦੇ ਸਥਾਨ ’ਤੇ ਚਾਦਰ ਚੜ੍ਹਾਉਣ ਤੇ ਧਾਰਮਿਕ ਰਸਮਾਂ ਕੀਤੀਆਂ ਗਈਆਂ। ਦੁਪਹਿਰ ਬਾਅਦ 3 ਵਜੇ ਸਮੂਹ ਪ੍ਰਬੰਧਕਾਂ ਵਲੋਂ ਅਖਾੜੇ ਦੀ ਪਰਿਕਰਮਾ ਕਰਕੇ ਕੁਸ਼ਤੀਆਂ ਦੀ ਸ਼ੁਰੂਆਤ ਕਰਵਾਈ ਗਈ। ਛਿੰਝ ਮੇਲੇ ਦੌਰਾਨ ਵੱਖ-ਵੱਖ ਅਖਾੜਿਆਂ ਤੋਂ ਆਏ ਪਹਿਲਵਾਨਾਂ ਦੀਆਂ 200 ਦੇ ਕਰੀਬ ਸ਼ਾਨਦਾਰ ਕੁਸ਼ਤੀਆਂ ਹੋਈਆਂ। ਪਟਕੇ ਦੀ ਇਕ ਨੰਬਰ ਦੀ ਕੁਸ਼ਤੀ ਦਿਨੇਸ਼ ਗੁਲੀਆ ਅਤੇ ਪ੍ਰਵੀਨ ਕੋਹਾਲੀ ਵਿਚਕਾਰ ਹੋਈ, ਜਿਸ ਵਿਚ ਦਿਨੇਸ਼ ਗੁਲੀਆ ਜੇਤੂ ਰਿਹਾ। ਇਸੇ ਤਰ੍ਹਾਂ ਦੂਜੀ ਪਟਕੇ ਦੀ ਕੁਸ਼ਤੀ ਵਿਚ ਭੁਪਿੰਦਰ ਅਜਨਾਲਾ ਨੇ ਫਸਵੇਂ ਮੁਕਾਬਲੇ ਵਿਚ ਭੌਲਾ ਵਾਰਨ ਨੂੰ ਚਿੱਤ ਕੀਤਾ, ਜਿਨ੍ਹਾਂ ਨੂੰ ਢਾਈ-ਢਾਈ ਲੱਖ ਰੁਪਏ ਇਨਾਮ ਵਜੋਂ ਦਿੱਤੇ ਗਏ। ਮੇਜਰ ਡੇਰਾ ਬਾਬਾ ਨਾਨਕ ਨੇ ਅੰਕਿਤ ਰੌਣੀ ਨੂੰ ਹਰਾ ਕੇ ਬੁਲਟ ਮੋਟਰਸਾਈਕਲ ’ਤੇ ਕਬਜ਼ਾ ਕੀਤਾ। ਸ਼ਪੈਸ਼ਲ ਕੁਸ਼ਤੀ ਵਿਚ ਇਰਾਨ ਜਲਾਲ ਨੇ ਕਾਲੂ ਬਾਹੜੋਵਾਲ ਨੂੰ ਹਰਾਇਆ, ਜਿਸ ਵਿਚ ਪ੍ਰਬੰਧਕਾਂ ਵਲੋਂ ਪਹਿਲਵਾਨਾਂ ਨੂੰ ਸਪਲੈਂਡਰ ਮੋਟਰਸਾਈਕਲ ਤੇ ਸੱਜਰੀ ਸੂਈ ਝੋਟੀ ਇਨਾਮ ਵਜੋਂ ਦਿੱਤੀ। ਛਿੰਝ ਮੇਲੇ ਵਿਚ ਇੰਟਰਨੈਸ਼ਨਲ ਕੋਚ ਪੀ. ਆਰ. ਸੋਂਧੀ ਤੇ ਉਨ੍ਹਾਂ ਦੇ ਸਪੁੱਤਰ ਅਮਨਦੀਪ ਸੋਂਧੀ ਡੀ. ਐਸ. ਪੀ. ਨਵਾਂਸ਼ਹਿਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਿਨ੍ਹਾਂ ਦਾ ਪ੍ਰਬੰਧਕਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ। ਕਮੇਟੀ ਵਲੋਂ ਸਾਰੇ ਜੇਤੂ ਪਹਿਲਵਾਨਾਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਚੇਅਰਮੈਨ ਗੁਰਦੀਪ ਸਿੰਘ ਨੰਬਰਦਾਰ, ਪ੍ਰਧਾਨ ਮਨੋਹਰ ਸਿੰਘ ਬੱਬੀ, ਯੋਗ ਰਾਜ ਰੇਂਜ ਅਫਸਰ, ਮੰਗਤ ਰਾਮ ਕੈਸ਼ੀਅਰ, ਜਸਵਿੰਦਰ ਸਿੰਘ ਏ.ਐਸ.ਆਈ, ਰਾਮ ਪ੍ਰਕਾਸ਼ ਚੁੰਬਰ ਜਨਰਲ ਸਕੱਤਰ, ਮਾਸਟਰ ਮੱਖਣ ਬਖਲੌਰ ਆਦਿ ਵਲੋਂ ਸਮੂੂਹ ਦਾਨੀ ਸੱਜਣਾਂ, ਦਰਸ਼ਕਾਂ ਤੇ ਪਹਿਲਵਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਚੇਲਾ ਸ਼ਮਸ਼ੇਰ ਸਿੰਘ ਸੋਢੀ, ਸਰਪੰਚ ਪੁੰਨੂ ਰਾਮ, ਰਾਣਾ ਸੁਰਿੰਦਰ ਸਿੰਘ ਸਾਬਕਾ ਸਰਪੰਚ, ਰਮੇਸ਼ ਸਿੰਘ ਰਾਣਾ, ਬਲਜੀਤ ਗੋਗੀ, ਹਰਦੀਪ ਸਿੰਘ ਰਾਣਾ, ਹੈਪੀ ਰਾਣਾ, ਇਕਬਾਲ ਸੁਮਨ, ਰਾਣਾ ਦਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ’ਚ ਨਵੀਂਆਂ ਨਿਯੁਕਤੀਆਂ ’ਤੇ ਆਗੂਆਂ ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਅਗਾਂਹਵਧੂ ਕਿਸਾਨ ਸਨਮਾਨ ਪ੍ਰਾਪਤ ਕਰਦੇ ਹੋਏ। ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਵਲੋਂ ਜ਼ਿਲ੍ਹਾ ਪੱਧਰੀ ਸਿਖਲਾਈ ਕੈਂਪ ਲਗਾਇ...
Ad Position 24