07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਛਿੰਝ ਮੇਲੇ ਨੂੰ ਸਫਲ ਬਣਾਉਣ ’ਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਦਾਨੀ ਸੱਜਣਾਂ ਦਾ ਪ੍ਰਬੰਧਕਾਂ ਵਲੋਂ ਸਨਮਾਨ

ਸੜੋਆ, 7 ਸਤੰਬਰ (ਬਲਵਿੰਦਰ ਨਾਨੋਵਾਲੀਆ)-ਗੁੱਗਾ ਮਾੜੀ ਪ੍ਰਬੰਧਕ ਕਮੇਟੀ ਪਿੰਡ ਸੰਡਰੇਵਾਲ ਵਲੋਂ ਕਰਵਾਇਆ ਛਿੰਝ ਮੇਲਾ ਇਸ ਵਾਰ ਯਾਦਗਾਰੀ ਹੋ ਨਿਬੜਿਆ, ਜਿਸ ਵਿਚ ਦੂਰੋ-ਦੂਰੋ ਪਹੁੰਚੇ ਦਰਸ਼ਕਾਂ ਨੇ ਛਿੰਝ ਮੇਲੇ ਦਾ ਖੂਬ ਅਨੰਦ ਮਾਣਿਆ। ਇਹ ਜਾਣਕਾਰੀ ਸਾਂਝੀ ਕਰਦਿਆਂ ਚੌਧਰੀ ਵਿਜੈ ਭਾਟੀਆ ਸੀਨੀਅਰ ਭਾਜਪਾ ਆਗੂ ਨੇ ਦੱਸਿਆ ਕਿ ਸਮੁੱਚੇ ਨਗਰ ਵਲੋਂ ਸਾਰੇ ਪਿੰਡ ਦੀ ਚੜ੍ਹਦੀਕਲਾ ਲਈ ਜੋ ਛਿੰਝ ਮੇਲਾ ਕਰਵਾਇਆ, ਉਸ ਵਿਚ ਪਿੰਡ ਦੇ ਬੱਚੇ ਤੋਂ ਬਜ਼ੁਰਗ ਤੱਕ ਹਰ ਮਰਦ ਅਤੇ ਔਰਤ ਨੇ ਆਪਣੀ ਹੈਸੀਅਤ ਅਨੁਸਾਰ ਬਣਦਾ ਯੋਗਦਾਨ ਪਾਇਆ, ਜਿਸ ਲਈ ਸਮੁੱਚੇ ਨਗਰ ਵਲੋਂ ਸਾਰੇ ਸਹਿਯੋਗੀਆਂ ਖਾਸ ਕਰਕੇ ਐਨ.

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਸੜੋਆ, 7 ਸਤੰਬਰ (ਬਲਵਿੰਦਰ ਨਾਨੋਵਾਲੀਆ)-ਗੁੱਗਾ ਮਾੜੀ ਪ੍ਰਬੰਧਕ ਕਮੇਟੀ ਪਿੰਡ ਸੰਡਰੇਵਾਲ ਵਲੋਂ ਕਰਵਾਇਆ ਛਿੰਝ ਮੇਲਾ ਇਸ ਵਾਰ ਯਾਦਗਾਰੀ ਹੋ ਨਿਬੜਿਆ, ਜਿਸ ਵਿਚ ਦੂਰੋ-ਦੂਰੋ ਪਹੁੰਚੇ ਦਰਸ਼ਕਾਂ ਨੇ ਛਿੰਝ ਮੇਲੇ ਦਾ ਖੂਬ ਅਨੰਦ ਮਾਣਿਆ। ਇਹ ਜਾਣਕਾਰੀ ਸਾਂਝੀ ਕਰਦਿਆਂ ਚੌਧਰੀ ਵਿਜੈ ਭਾਟੀਆ ਸੀਨੀਅਰ ਭਾਜਪਾ ਆਗੂ ਨੇ ਦੱਸਿਆ ਕਿ ਸਮੁੱਚੇ ਨਗਰ ਵਲੋਂ ਸਾਰੇ ਪਿੰਡ ਦੀ ਚੜ੍ਹਦੀਕਲਾ ਲਈ ਜੋ ਛਿੰਝ ਮੇਲਾ ਕਰਵਾਇਆ, ਉਸ ਵਿਚ ਪਿੰਡ ਦੇ ਬੱਚੇ ਤੋਂ ਬਜ਼ੁਰਗ ਤੱਕ ਹਰ ਮਰਦ ਅਤੇ ਔਰਤ ਨੇ ਆਪਣੀ ਹੈਸੀਅਤ ਅਨੁਸਾਰ ਬਣਦਾ ਯੋਗਦਾਨ ਪਾਇਆ, ਜਿਸ ਲਈ ਸਮੁੱਚੇ ਨਗਰ ਵਲੋਂ ਸਾਰੇ ਸਹਿਯੋਗੀਆਂ ਖਾਸ ਕਰਕੇ ਐਨ. ਆਈ. ਆਰ. ਵੀਰਾਂ ਦਾ ਧੰਨਵਾਦ ਕੀਤਾ। ਨਗਰ ਨਿਵਾਸੀਆਂ ਵਲੋਂ ਕਰਵਾਏ ਸਮਾਗਮ ਵਿਚ ਪਹੁੰਚੀਆਂ ਤੇ ਪਿੰਡ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਵੀ ਕੀਤਾ। ਇਸ ਮੌਕੇ ਚੌਧਰੀ ਵਿਜੇ ਭਾਟੀਆ ਨੇ ਕਿਹਾ ਕਿ ਧਾਰਮਿਕ ਸਮਾਗਮ ਸਮੇਤ ਛਿੰਝ ਮੇਲੇ ਆਪਸੀ ਭਾਈਚਾਰਕ ਸਾਂਝ ਦੇ ਪ੍ਰਤੀਕ ਹੁੰਦੇ ਹਨ, ਜਿਸ ਨਾਲ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਹੁੁੰਦੀ ਹੈ। ਇਸ ਕਰ ਕੇ ਸਾਨੂੰ ਅਜਿਹੇ ਸਮਾਗਮ ਰਲ-ਮਿਲ ਕੇ ਮਨਾਉਣੇ ਚਾਹੀਦੇ ਹਨ। ਇਸ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਮੋਹਰ ਵਿਖੇ ਲੋੜਵੰਦਾਂ ਨੂੰ ਪ੍ਰਧਾਨ ਮੰਤਰੀ ਅਵਾਸ ਯੋਜਨਾ ਸਕੀਮ ਦਾ ਦਿੱਤਾ ਜਾਵੇ ਲਾਭ-ਸਰਪੰਚ ਪਰਮਜੀਤ ਸਿੰਘ ਅਗਲੀ ਖ਼ਬਰ ਪਿੰਡ ਮੋਹਰ ਵਿਖੇ ਗੁੱਗਾ ਜ਼ਾਹਰ ਪੀਰ ਦਾ ਛਿੰਝ ਮੇਲਾ ਕਰਵਾਇਆ
Ad Position 24