ਰਮਨ ਦੀ ਨਿਯੁਕਤੀ ’ਤੇ ਦੌਲਤਪੁਰ ਸਕੂਲ ’ਚ ਸਵਾਗਤ
ਨਵਾਂਸ਼ਹਿਰ, 7 ਸਤੰਬਰ (ਜਸਬੀਰ ਸਿੰਘ ਨੂਰਪੁਰ)-ਵਿਸ਼ੇਸ਼ ਲੋੜਾਂ ਵਾਲੀ (ਸੀ. ਪੀ.)
ਨਵਾਂਸ਼ਹਿਰ, 7 ਸਤੰਬਰ (ਜਸਬੀਰ ਸਿੰਘ ਨੂਰਪੁਰ)-ਵਿਸ਼ੇਸ਼ ਲੋੜਾਂ ਵਾਲੀ (ਸੀ. ਪੀ.) ਵਿਦਿਆਰਥਣ ਰਮਨ ਦੀ ਨਿਯੁਕਤੀ ਬਤੌਰ ਆਂਗਣਵਾੜੀ ਹੈਲਪਰ ਸਰਕਾਰੀ ਪ੍ਰਾਇਮਰੀ ਸਕੂਲ ਦੌਲਤਪੁਰ ਦੇ ਆਂਗਣਵਾੜੀ ਸੈਂਟਰ ਵਿਚ ਹੋਈ ਹੈ। ਇਸੇ ਸਕੂਲ ’ਚ ਉਸ ਨੇ ਪੜ੍ਹਾਈ ਕੀਤੀ। ਆਈ. ਈ. ਏ. ਟੀ. ਅਧਿਅਪਾਕਾ ਕ੍ਰਿਸ਼ਨ ਕੌਰ ਹੇਹਰ ਨੇ ਇਸ ਬੱਚੇ ਦੀ ਪੜ੍ਹਾਈ ਤੋਂ ਲੈ ਕੇ ਐਨ. ਟੀ. ਟੀ. ਕਰਵਾਉਣ ਤੇ ਇਸ ਨੌਕਰੀ ਨੂੰ ਹਾਸਿਲ ਕਰਨ ਤੱਕ ਪੂਰਾ ਸਹਿਯੋਗ ਕੀਤਾ। ਅੱਜ ਇਸ ਬੱਚੀ ਨੂੰ ਹਾਜ਼ਰ ਕਰਵਾਉਣ ਲਈ ਜ਼ਿਲ੍ਹਾ ਸਪੈਸ਼ਲ ਸਿੱਖਿਆਕਾਰ ਨਰਿੰਦਰ ਕੌਰ ਤੇ ਰਵਿੰਦਰ ਕੁਮਾਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਰਮਨ ਨੂੰ ਹਾਜ਼ਰ ਕਰਵਾਉਣ ਸਮੇਂ ਮੁੱਖ ਅਧਿਆਪਕ ਰਣਵੀਰ ਸਿੰਘ, ਅਧਿਆਪਕ ਨਰਿੰਦਰ ਸਿੰਘ, ਆਂਗਣਵਾੜੀ ਵਰਕਰ ਸ੍ਰੀਮਤੀ ਕਿਰਨ ਤੇ ਰਮਨ ਦੇ ਮਾਤਾ ਹਾਜ਼ਰ ਸਨ। ਰਮਨ ਨੇ ਦੱਸਿਆ ਕਿ ਕ੍ਰਿਸ਼ਨ ਕੌਰ ਮੈਡਮ ਦੇ ਨਾਲ-ਨਾਲ ਸਕੂਲ ਦੇ ਸਮੂਹ ਅਧਿਆਪਕਾਂ ਨੇ ਅਤੇ ਜ਼ਿਲ੍ਹਾ ਦਫਤਰ ਦੇ ਆਈ. ਈ. ਡੀ. ਦੇ ਸਟਾਫ ਨੇ ਬਹੁਤ ਸਾਥ ਦਿੱਤਾ ਤੇ ਲੋੜ ਅਨੁਸਾਰ ਮਾਰਗਦਰਸ਼ਨ ਕੀਤਾ।