ਬੰਬੇਲੀ ਸਾਕਾ ਦੇਸ਼ ਦੀ ਆਜ਼ਾਦੀ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਮਹਾਨ ਇਤਿਹਾਸ-ਗੁਰਪ੍ਰੀਤ ਕੌਰ ਥਿਆੜਾ
ਨਵਾਂਸ਼ਹਿਰ, 6 ਸਤੰਬਰ (ਜਸਬੀਰ ਸਿੰਘ ਨੂਰਪੁਰ, ਹਰਕੰਵਲ ਸਿੰਘ ਕੌਲਗੜ੍ਹ)-ਬੰਬੇਲੀ ਸਾਕੇ ਦੇ ਸ਼ਹੀਦਾਂ ਨੇ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ’ਚ ਅਹਿਮ ਰੋਲ ਨਿਭਾਇਆ ਤੇ ਅੰਗਰੇਜੀ ਸਾਮਰਾਜ ਨੂੰ ਦੇਸ਼ ਛੱਡਣ ਲਈ ਮਜਬੂਰ ਕੀਤਾ। ਇਹ ਸਾਕਾ ਦੇਸ਼ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਮਹਾਨ ਇਤਿਹਾਸ ਹੈ।
ਨਵਾਂਸ਼ਹਿਰ, 6 ਸਤੰਬਰ (ਜਸਬੀਰ ਸਿੰਘ ਨੂਰਪੁਰ, ਹਰਕੰਵਲ ਸਿੰਘ ਕੌਲਗੜ੍ਹ)-ਬੰਬੇਲੀ ਸਾਕੇ ਦੇ ਸ਼ਹੀਦਾਂ ਨੇ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ’ਚ ਅਹਿਮ ਰੋਲ ਨਿਭਾਇਆ ਤੇ ਅੰਗਰੇਜੀ ਸਾਮਰਾਜ ਨੂੰ ਦੇਸ਼ ਛੱਡਣ ਲਈ ਮਜਬੂਰ ਕੀਤਾ। ਇਹ ਸਾਕਾ ਦੇਸ਼ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਮਹਾਨ ਇਤਿਹਾਸ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਬੀਬੀ ਗੁਰਪ੍ਰੀਤ ਕੌਰ ਥਿਆੜਾ ਨੇ ਪਿੰਡ ਦੌਲਤਪੁਰ ਵਿਖੇ ਕਰਵਾਏ ਸਮਾਗਮ ਉਪਰੰਤ ਕੀਤਾ। ਉਨ੍ਹਾਂ ਆਖਿਆ ਕਿ ਬੱਬਰ ਕਰਮ ਸਿੰਘ ਦੌਲਤਪੁਰ ਜਿਸ ਨੇ ਬੱਬਰ ਅਕਾਲੀ ਲਹਿਰ ਸ਼ੁਰੂ ਕਰਕੇ ਨੌਜਵਾਨਾਂ ’ਚ ਵੱਖਰਾ ਜੋਸ਼ ਭਰਿਆ। ਇਸ ਕੁਰਬਾਨੀ ’ਚ ਬਾਬਾ ਆਸਾ ਸਿੰਘ, ਬਾਬਾ ਬਿਸ਼ਨ ਸਿੰਘ ਮਾਂਗਟ, ਮਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ, ਉਦੇ ਸਿੰਘ ਰਾਮਗੜ੍ਹ ਅਤੇ ਕਰਮ ਸਿੰਘ ਮਾਣਕੋ ਆਦਿ ਨੇ ਕੁਰਬਾਨੀਆਂ ਕੀਤੀਆਂ। ਉਨ੍ਹਾਂ ਆਖਿਆ ਕਿ ਬੱਬਰ ਅਕਾਲੀ ਲਹਿਰ ਦਾ ਦੇਸ਼ ਦੀ ਆਜ਼ਾਦੀ ਦੀ ਲਹਿਰ ਨੂੰ ਮੁੰਢ ਬੰਨਣ ’ਚ ਵੱਡਾ ਯੋਗਦਾਨ ਹੈ। ਉਨ੍ਹਾਂ ਆਖਿਆ ਕਿ ਇਸ ਸਮੇਂ ਸਾਨੂੰ ਇਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ। ਬੀਬੀ ਥਿਆੜਾ ਦਾ ਪ੍ਰਬੰਧਕ ਕਮੇਟੀ ਵਲੋਂ ਸਨਮਾਨ ਕੀਤਾ।